Faridkot News: ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਲੈਕਚਰਾਰ ਰੇਣੂ ਗਰਗ ਬਣੇ ਪ੍ਰਧਾਨ

Faridkot News
ਫਰੀਦਕੋਟ: ਇਨਰਵੀਲ੍ਹ ਕਲੱਬ ਫ਼ਰੀਦਕੋਟ ਕਰਵਾਏ ਪਲੇਠੇ ਸਮਾਗਮ ਦੌਰਾਨ ਸਨਮਾਨਿਤ ਡਾਕਟਰ ਸਾਹਿਬਾਨ, ਕਲੱਬ ਦੇ ਪ੍ਰਧਾਨ ਲੈਕਚਰਾਰ ਰੇਣੂ ਗਰਗ, ਡਾ. ਸੰਜੀਵ ਗੋਇਲ, ਡਾ. ਮਧੂ ਗੋਇਲ ਅਤੇ ਕਲੱਬ ਅੁਹਦੇਦਾਰਾਂ ਤੇ ਮੈਂਬਰਾਂ ਨਾਲ। ਤਸਵੀਰ: ਗੁਰਪ੍ਰੀਤ ਪੱਕਾ

ਨਵੀਂ ਟੀਮ ਨੇ ਪਲੇਠੇ ਸਮਾਗਮ ’ਚ ਰਾਸ਼ਟਰੀ ਡਾਕਟਰ ਦਿਵਸ ਮਨਾਉਂਦੇ ਕੀਤਾ 9 ਡਾਕਟਰ ਸਾਹਿਬਾਨ ਨੂੰ ਸਨਮਾਨਿਤ ਕੀਤਾ।

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਸ਼ਹਿਰ ਦੀਆਂ ਔਰਤਾਂ ਦੀ ਇਕਲੌਤੀ ਸੰਸਥਾ ਇਨਰਵੀਲ੍ਹ ਕਲੱਬ ਫ਼ਰੀਦਕੋਟ ਵੱਲੋਂ ਸਾਲ 2025-25 ਲਈ ਕੀਤੀ ਨਵੀਂ ਚੋਣ ’ਚ ਲੈਕਚਰਾਰ ਰੇਣੂ ਗਰਗ ਨੂੰ ਪ੍ਰਧਾਨ, ਨੀਲਮ ਸੱਚਰ ਨੂੰ ਮੀਤ ਪ੍ਰਧਾਨ, ਕਵਿਤਾ ਸ਼ਰਮਾ ਨੂੰ ਸਕੱਤਰ, ਪੂਜਾ ਚਾਵਲਾ ਨੂੰ ਜੁਆਇੰਟ ਸਕੱਤਰ, ਬਲਜੀਤ ਸ਼ਰਮਾ ਨੂੰ ਐਡੀਟਰ, ਕੋ-ਐਡੀਟਰ ਨਿਤਿਸ਼ਾ ਸੋਈ, ਮੰਜੂ ਸੁਖੀਜਾ ਨੂੰ ਖਜ਼ਾਨਚੀ, ਕੋ-ਖਜਾਨਚੀ ਸੋਭਾ ਅਰਗਵਾਲ, ਆਈ.ਐਸ.ਓ ਨੀਰੂ ਗਾਂਧੀ, ਮਲਟੀਮੀਡੀਆ ਇੰਚਾਰਜ ਐਡਵਾਈਜ਼ਰੀ ਕਮੇਟੀ ’ਚ ਰਵਿੰਦਰ ਕੌਰ, ਡਾ. ਮਧੂ ਗੋਇਲ, ਚਿੱਤਰਾ ਸ਼ਰਮਾ, ਕੰਚਨ ਧਿੰਗੜਾ, ਅਮਰ ਸ਼ਰਮਾ, ਜਸਬੀਰ ਕੌਰ ਸੰਧੂ ਨੂੰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਰਹਿ ਚੁੱਕੇ ਅਤੇ ਨੀਨਾ ਗੋਇਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਪ੍ਰੋਜੈਕਟਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਨਵੇਂ ਚੁਣੇ ਪ੍ਰਧਾਨ ਲੈਕਚਰਾਰ ਰੇਣੂ ਗਰਗ ਨੇ ਵਿਸ਼ਵਾਸ਼ ਦੁਆਇਆ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਮਾਨਵਤਾ ਭਲਾਈ, ਵਾਤਾਵਰਨ ਦੀ ਸ਼ੁੱਧਤਾ ਅਤੇ ਇਨਰਵੀਲ੍ਹ ਕਲੱਬ ਮੈਂਬਰਾਨ ਦੀ ਬੇਹਤਰੀ ਵਾਸਤੇ ਪ੍ਰੋਜੈਕਟ ਕਰਨਗੇ। ਇਨਰਵੀਲ੍ਹ ਕਲੱਬ ਦੀ ਨਵੀਂ ਟੀਮ ਨੇ ਆਪਣਾ ਪਲੇਠਾ ਸਮਾਗਮ ਮਧੂ ਨਰਸਿੰਗ ਹੋਮ-ਚੰਡੀਗੜ੍ਹ ਅੱਖਾਂ ਦਾ ਹਸਪਤਾਲ ਫ਼ਰੀਦਕੋਟ ਵਿਖੇ ਕੀਤਾ। ਟੀਮ ਵੱਲੋਂ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਸਮਾਗਮ ’ਚ ਡਾ. ਹਰਬਨ, ਡਾ. ਸ਼ਿਪਰਾ, ਡਾ. ਮਨਦੀਪ ਕੌਰ ਖੰਗੂੜਾ, ਡਾ. ਮਮਤਾ, ਡਾ. ਕਮਲ, ਡਾ. ਨਗਮਾ, ਡਾ. ਮਧੂ ਗੋਇਲ, ਡਾ. ਸੰਜੀਵ ਗੋਇਲ, ਡਾ. ਦੀਕਸ਼ਤ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: Farmers Protest: ਵਰਦੇ ਮੀਂਹ ’ਚ ਬਿਜਲੀ ਦੇ ਨਿੱਜੀਕਰਨ ਖਿਲਾਫ ਗਰਜੇ ਕਿਸਾਨ

ਇਸ ਮੌਕੇ ਇਨਰਵੀਲ੍ਹ ਕਲੱਬ ਦੇ ਪ੍ਰਧਾਨ ਲੈਕਚਰਾਰ ਰੇਣੂ ਗਰਗ ਨੇ ਡਾਕਟਰ ਦਿਵਸ ਦੀ ਮਹੱਤਤਾ ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਡਾ. ਮਧੂ ਗੋਇਲ ਨੇ ਸਨਮਾਨਿਤ ਡਾਕਟਰ ਸਾਹਿਬਾਨ ਵੱਲੋਂ ਇਨਰਵੀਲ੍ਹ ਕਲੱਬ ਦਾ ਧੰਨਵਾਦ ਕਰਦਿਆਂ ਸਮੂਹ ਮੈਂਬਰਾਨ ਨੂੰ ਔਰਤਾਂ ਦੀਆਂ ਬਿਮਾਰੀਆਂ, ਗਰਮੀ ਦੇ ਮੌਸਮ ’ਚ ਹੋਣ ਵਾਲੀਆਂ ਬਿਮਾਰੀਆਂ, ਇਨ੍ਹਾਂ ਤੋਂ ਬਚਾਅ, ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਮੌਕੇ ਸਰਵੀਕਲ ਕੈਂਸਰ ਤੋਂ ਬਚਾਅ ਵਾਸਤੇ 12 ਬੇਟੀਆਂ ਨੂੰ ਮੁਫ਼ਤ ਵੈਕਸੀਨ ਲਗਵਾਈ ਗਈ। ਇਸ ਦੀ ਕੀਮਤ ਲਗਭਗ 24,000 ਰੁਪਏ ਬਣਦੀ ਹੈ। ਇਸ ਮੌਕੇ ਸਕੱਤਰ ਕਵਿਤਾ ਸ਼ਰਮਾ ਨੇ ਦੱਸਿਆ ਕਿ ਆਉਂਦੇ ਦਿਨਾਂ ’ਚ ਲੋੜਵੰਦ ਬੇਟੀਆਂ ਅਤੇ ਔਰਤਾਂ ਵਾਸਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਕਲੱਬ ਦੇ ਮੈਂਬਰ ਵੱਡੀ ਗਿਣਤੀ ’ਚ ਹਾਜ਼ਰ ਸਨ। ਸਮਾਗਮ ਦੀ ਸਫ਼ਲਤਾ ਲਈ ਅੱਖਾਂ ਦੇ ਮਾਹਿਰ ਡਾ. ਸੰਜੀਵ ਗੋਇਲ, ਡਾ. ਮਧੂ ਗੋਇਲ ਤੇ ਉਨ੍ਹਾਂ ਦੀ ਟੀਮ, ਕਲੱਬ ਦੇ ਮੈਂਬਰ ਡਾ. ਨਿਸ਼ੀ ਗਰਗ, ਪ੍ਰਿੰਸੀਪਲ ਕੁਲਦੀਪ ਕੌਰ, ਜਸਪਾਲ ਕੌਰ, ਨਵਜੋਤ ਕੌਰ, ਮੀਨਾਕਸ਼ੀ ਗਰਗ, ਕਿਰਨ ਗੁਪਤਾ, ਗੁਰਲੀਨ ਕੌਰ, ਭਾਰਤੀ ਗੁਪਤਾ, ਸੁਧਾ ਅਗਰਵਾਲ, ਕਿਰਨ ਸੁਖੀਜਾ, ਰੇਣੂ ਬਾਸੀ ਨੇ ਸਹਿਯੋਗ ਦਿੱਤਾ। Faridkot News