ਦੇਸ਼ ਦੇ ਟਿਕਾਊ ਵਿਕਾਸ ਦਾ ਧੁਰਾ ਹੈ ਨਵਿਆਉਣਯੋਗ ਊਰਜਾ

Renewable Energy In India
ਦੇਸ਼ ਦੇ ਟਿਕਾਊ ਵਿਕਾਸ ਦਾ ਧੁਰਾ ਹੈ ਨਵਿਆਉਣਯੋਗ ਊਰਜਾ

ਨਵਿਆਉਣਯੋਗ ਊਰਜਾ ਦਿਵਸ ’ਤੇ ਵਿਸ਼ੇਸ਼

ਧਰਤੀ ’ਤੇ ਊਰਜਾ ਦੇ ਰਿਵਾਇਤੀ ਸਰੋਤ ਬਹੁਤ ਸੀਮਤ ਮਾਤਰਾ ਵਿੱਚ ਉਪਲੱਬਧ ਹਨ, ਅਜਿਹੀ ਸਥਿਤੀ ਵਿੱਚ ਇਹ ਖ਼ਤਰਾ ਮੰਡਰਾ ਰਿਹਾ ਹੈ ਕਿ ਜੇਕਰ ਊਰਜਾ ਦੇ ਇਨ੍ਹਾਂ ਰਿਵਾਇਤੀ ਸਰੋਤਾਂ ਦੀ ਇਸੇ ਤਰ੍ਹਾਂ ਵਰਤੋਂ ਕੀਤੀ ਜਾਂਦੀ ਰਹੀ ਤਾਂ ਇਹ ਰਿਵਾਇਤੀ ਸਰੋਤ ਖਤਮ ਹੋ ਜਾਣ ’ਤੇ ਇੱਕ ਗੰਭੀਰ ਸਮੱਸਿਆ ਪੈਦਾ ਹੋ ਜਾਵੇਗੀ। ਇਹੀ ਕਾਰਨ ਹੈ ਕਿ ਪੂਰੀ ਦੁਨੀਆ ਵਿੱਚ ਗੈਰ-ਰਿਵਾਇਤੀ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਤੇ ਇਸੇ ਕਾਰਨ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਊਰਜਾ ਦੀ ਪੂਰਤੀ ਕਰਨ ਦੇ ਯਤਨ ਸ਼ੁਰੂ ਹੋਏ। ਨਵਿਆਉਣਯੋਗ ਊਰਜਾ ਅਸਲ ਵਿੱਚ ਊਰਜਾ ਦਾ ਇੱਕ ਅਥਾਹ ਤੇ ਅਨੰਤ ਵਿਕਲਪ ਹੈ।

ਇਹ ਖਬਰ ਵੀ ਪੜ੍ਹੋ : Rekha Gupta: ਵੱਡੀ ਖਬਰ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ

ਅੱਜ ਦੇ ਸਮੇਂ ਵਿੱਚ ਇਹ ਕਿਸੇ ਵੀ ਰਾਸ਼ਟਰ ਦੇ ਟਿਕਾਊ ਵਿਕਾਸ ਦਾ ਮੁੱਖ ਥੰਮ੍ਹ ਵੀ ਹੈ। ਪਿਛਲੇ ਕੁਝ ਸਾਲਾਂ ਤੋਂ ਵਾਤਾਵਰਨ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਅਜਿਹੀ ਊਰਜਾ ਤੇ ਤਕਨਾਲੋਜੀਆਂ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਵਿਸ਼ਵ ਨੂੰ ਗਲੋਬਲ ਵਾਰਮਿੰਗ ਦੀ ਵਿਕਰਾਲ ਹੁੰਦੀ ਸਮੱਸਿਆ ਤੋਂ ਕੁਝ ਰਾਹਤ ਮਿਲ ਸਕੇ। ਕਿਸੇ ਵੀ ਰਾਸ਼ਟਰ ਨੂੰ ਵਿਕਸਿਤ ਬਣਾਉਣ ਲਈ, ਅੱਜ ਪ੍ਰਦੂਸ਼ਣ ਮੁਕਤ ਨਵਿਆਉਣਯੋਗ ਊਰਜਾ ਸਰੋਤਾਂ ਦੀ ਸਹੀ ਵਰਤੋਂ ਕਰਨ ਦੀ ਵੀ ਲੋੜ ਹੈ।

ਦੇਸ਼ ਵਿੱਚ ਨਵਿਆਉਣਯੋਗ ਊਰਜਾ ਦੇ ਵਿਕਾਸ ਅਤੇ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੀ ਸਾਲ 2004 ਤੋਂ ਹਰ ਸਾਲ 20 ਅਗਸਤ ਨੂੰ ਸੂਰਜੀ ਊਰਜਾ ਦਿਵਸ ਮਨਾਇਆ ਜਾਂਦਾ ਹੈ। ਅੱਜ ਨਾ ਸਿਰਫ ਭਾਰਤ ਵਿੱਚ ਸਗੋਂ ਸਾਰੀ ਦੁਨੀਆਂ ਦੇ ਸਾਹਮਣੇ ਬਿਜਲੀ ਵਰਗੀ ਊਰਜਾ ਦੀਆਂ ਮਹੱਤਵਪੂਰਨ ਲੋੜਾਂ ਨੂੰ ਪੂਰਾ ਕਰਨ ਲਈ ਸੀਮਿਤ ਕੁਦਰਤੀ ਸਾਧਨ ਹਨ, ਨਾਲ ਹੀ ਵਾਤਾਵਰਨ ਅਸੰਤੁਲਨ ਅਤੇ ਉਜਾੜੇ ਵਰਗੀਆਂ ਗੰਭੀਰ ਚੁਣੌਤੀਆਂ ਵੀ ਹਨ। ਭਾਰਤ ’ਚ ਨਵਿਆਉਣਯੋਗ ਊਰਜਾ ਦੇ ਵਿਭਿੰਨ ਸਰੋਤਾਂ ਦੇ ਵਿਸ਼ਾਲ ਭੰਡਾਰ ਮੌਜੂਦ ਹਨ, ਪਰ ਉਨ੍ਹਾਂ ਤੋਂ ਊਰਜਾ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਜ਼ਿਆਦਾਤਰ ਉਪਕਰਨ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਹਨ।

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐਮਐਨਆਰਈ) ਅਨੁਸਾਰ ਕੁਝ ਸਾਲ ਪਹਿਲਾਂ ਸੂਰਜੀ ਊਰਜਾ ਲਈ ਲਗਭਗ 90 ਫੀਸਦੀ ਉਪਕਰਨ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਸਨ, ਜਿਸ ਨਾਲ ਬਿਜਲੀ ਉਤਪਾਦਨ ਦੀ ਲਾਗਤ ਕਾਫ਼ੀ ਵਧ ਗਈ 2023-24 ਦੇ ਅੰਕੜਿਆਂ ਅਨੁਸਾਰ ਹੁਣ ਵੀ ਭਾਰਤ ਦੀਆਂ ਸੂਰਜੀ ਸੈੱਲ ਅਤੇ ਮਾਡਿਊਲ ਦੀਆਂ ਜ਼ਰੂਰਤਾਂ ਦਾ ਜ਼ਿਆਦਾਤਰ ਹਿੱਸਾ, ਕਦੇ -ਕਦੇ 90 ਫੀਸਦੀ ਤੱਕ, ਦਰਾਮਦ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ ਏਐਲਐਮਐਮ ਨਿਯਮ ਤੇ ਪੀਐਲਆਈ ਯੋਜਨਾ ਕਾਰਨ ਇਹ ਨਿਰਭਰਤਾ ਘਟ ਰਹੀ ਹੈ।

2023-24 ਵਿੱਚ ਚੀਨ ਤੋਂ ਸੂਰਜੀ ਸੈੱਲ ਦਾ 53 ਫੀਸਦੀ ਅਤੇ ਮੋਡੀਊਲ 63 ਫੀਸਦੀ ਭਾਰਤ ’ਚ ਆਇਆਦੇਸ਼ ਵਿੱਚ ਊਰਜਾ ਦੀ ਮੰਗ ਤੇ ਸਪਲਾਈ ਵਿੱਚ ਅੰਤਰ ਵੀ ਤੇਜੀ ਨਾਲ ਵਧ ਰਿਹਾ ਹੈ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ 450 ਗੀਗਾਵਾਟ ਤੋਂ ਜ਼ਿਆਦਾ ਹੋ ਚੁੱਕੀ ਹੈ, ਜਿਸ ਵਿੱਚੋਂ 230 ਗੀਗਾਵਾਟ ਤੋਂ ਜ਼ਿਆਦਾ ਨਵਿਆਉਣਯੋਗ ਊਰਜਾ ਤੋਂ ਪ੍ਰਾਪਤ ਹੋ ਰਹੀ ਹੈ, ਜਿਸ ਵਿੱਚ ਸੂਰਜੀ ਊਰਜਾ, ਪੌਣ ਊਰਜਾ, ਬਾਇਓ-ਪਾਵਰ ਤੇ ਛੋਟੇ ਪਣ-ਬਿਜਲੀ ਪ੍ਰੋਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਤੇ ਪਰਮਾਣੂ ਊਰਜਾ ਤੋਂ ਵੀ ਨਵਿਆਉਣਯੋਗ ਊਰਜਾ ਪੈਦਾ ਕੀਤੀ ਜਾ ਰਹੀ ਹੈ। ਕੁੱਲ ਬਿਜਲੀ ਉਤਪਾਦਨ ਵਿੱਚ ਹੁਣ ਨਵਿਆਉਣਯੋਗ ਊਰਜਾ ਦਾ ਹਿੱਸਾ ਲਗਾਤਾਰ ਵਧ ਰਿਹਾ ਹੈ।

ਜੋ ਭਾਰਤ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ।ਭਾਰਤ ਵਿੱਚ ਊਰਜਾ ਖਪਤ ਤੇਜ਼ੀ ਨਾਲ ਵਧ ਰਹੀ ਹੈ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਅਨੁਸਾਰ ਸਾਲ 2040 ਤੱਕ ਭਾਰਤ ਵਿੱਚ ਊਰਜਾ ਦੀ ਕੁੱਲ ਮੰਗ ਵਰਤਮਾਨ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਹੋ ਜਾਵੇਗੀ ਵਿਸ਼ੇਸ਼ ਕਰ ਬਿਜਲੀ ਅਤੇ ਈਂਧਨ ਦੇ ਰੂਪ ਵਿੱਚ ਵਰਤੀ ਜਾ ਰਹੀ ਊਰਜਾ ਦੀ ਮੰਗ ਘਰੇਲੂ ਖੇਤਰ ਤੇ ਖੇਤੀਬਾੜੀ ਖੇਤਰ ਤੋਂ ਇਲਾਵਾ ਉਦਯੋਗਿਕ ਖੇਤਰਾਂ ਵਿੱਚ ਵੀ ਲਗਾਤਾਰ ਵਧ ਰਹੀ ਹੈ ਉਦਯੋਗਿਕ ਖੇਤਰਾਂ ਵਿੱਚ ਹੀ ਬਿਜਲੀ ਅਤੇ ਪੈਟਰੋਲੀਅਮ ਵਰਗੇ ਊਰਜਾਂ ਦੇ ਮਹੱਤਵਪੂਰਨ ਸਰੋਤਾਂ ਦਾ ਲਗਭਗ 55 ਫੀਸਦੀ ਵਰਤਿਆ ਜਾਂਦਾ ਹੈ।

ਅਸੀਂ ਜਿਸ ਬਿਜਲੀ ਨਾਲ ਆਪਣੇ ਘਰਾਂ ਦੁਕਾਨਾਂ ਜਾਂ ਦਫਤਰਾਂ ਨੂੰ ਰੌਸ਼ਨ ਕਰਦੇ ਹਾਂ, ਜਿਸ ਬਿਜਲੀ ਤੇ ਪੈਟਰੋਲੀਅਮ ਆਦਿ ਊਰਜਾ ਦੇ ਹੋਰ ਸਰੋਤਾਂ ਦੀ ਵਰਤੋਂ ਕਰਕੇ ਖੇਤੀਬਾੜੀ ਜਾਂ ਉਦਯੋਗ-ਧੰਦੇ ਰਾਹੀਂ ਦੇਸ਼ ਨੂੰ ਵਿਕਾਸ ਦੇ ਰਾਹ ’ਤੇ ਤੋਰਿਆ ਜਾਂਦਾ ਹੈ ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਬਿਜਲੀ ਜਾਂ ਊਰਜਾ ਦੇ ਹੋਰ ਸਰੋਤ ਸਾਨੂੰ ਕਿੰਨੀ ਵੱਡੀ ਕੀਮਤ ’ਤੇ ਮਿਲਦੇ ਹਨ? ਇਹ ਕੀਮਤ ਨਾ ਸਿਰਫ਼ ਆਰਥਿਕ ਰੂਪ ਨਾਲ ਸਗੋਂ ਵਾਤਾਵਰਨ ਦੇ ਨਜ਼ਰੀਏ ਨਾਲ ਵੀ ਧਰਤੀ ’ਤੇ ਮੌਜ਼ੂਦ ਹਰ ਜੀਵ ’ਤੇ ਬਹੁਤ ਭਾਰੀ ਪੈਂਦੀ ਹੈ। ਭਾਰਤ ਵਿੱਚ ਥਰਮਲ ਪਾਵਰ ਸਟੇਸ਼ਨਾਂ ਵਿੱਚ ਬਿਜਲੀ ਪੈਦਾ ਕਰਨ ਲਈ ਹਰ ਰੋਜ਼ ਲਗਭਗ 18 ਲੱਖ ਟਨ ਕੋਲੇ ਦੀ ਖਪਤ ਹੁੰਦੀ ਹੈ।

ਅੱਜ ਵੀ ਦੇਸ਼ ਦੀ 55 ਫੀਸਦੀ ਤੋਂ ਜ਼ਿਆਦਾ ਬਿਜਲੀ ਕੋਲੇ ਤੋਂ ਪੈਦਾ ਹੁੰਦੀ ਹੈ, ਬਾਕੀ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ, ਪਾਣੀ, ਗੈਸ ਅਤੇ ਪਰਮਾਣੂ ਊਰਜਾ ਸਰੋਤਾਂ ਤੋਂ ਪ੍ਰਾਪਤ ਹੁੰਦੀ ਹੈਭਾਰਤ ਵਿੱਚ ਹੁਣ ਗ੍ਰੀਨ ਹਾਈਡ੍ਰੋਜਨ ਮਿਸ਼ਨ, ਸਮਾਰਟ ਗਰਿੱਡ, ਬੈਟਰੀ ਸਟੋਰੇਜ ਅਤੇ ਇਲੈਕਟ੍ਰਿਕ ਮੋਬੀਲਿਟੀ ਵਰਗੇ ਕਦਮ ਵੀ ਤੇਜ਼ੀ ਨਾਲ ਅੱਗੇ ਵਧਾਏ ਜਾ ਰਹੇ ਹਨ, ਜੋ ਨਵਿਆਉਣਯੋਗ ਊਰਜਾ ਨੂੰ ਵਿਹਾਰਕ ਅਤੇ ਟਿਕਾਊ ਬਣਾਉਣਗੇ। ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਸਾਲ 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਭਾਰਤ ਨੂੰ ਨਾ ਸਿਰਫ਼ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਰੇਗਾ ਸਗੋਂ ਬਰਾਮਦਕਾਰ ਦੇਸ਼ ਵੀ ਬਣੇਗਾ।

ਸਹੀ ਅਰਥਾਂ ਵਿੱਚ ਨਵਿਆਉਣਯੋਗ ਊਰਜਾ ਹੀ ਅੱਜ ਭਾਰਤ ਵਿੱਚ ਵੱਖ-ਵੱਖ ਰੂਪਾਂ ਵਿੱਚ ਜ਼ਰੂਰਤਾਂ ਦਾ ਮੁੱਖ ਵਿਕਲਪ ਹੈ, ਜੋ ਵਾਤਾਵਰਨ ਦੇ ਅਨੁਕੂਲ ਹੋਣ ਦੇ ਨਾਲ-ਨਾਲ ਟਿਕਾਊ ਵੀ ਹੈ ਭਾਰਤ ਹੌਲੀ-ਹੌਲੀ ਹੀ ਸਹੀ, ਹੁਣ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਤੇ ਅੱਜ ਸਮਾਂ ਹੈ ਕਿ ਅਸੀਂ ਆਰਥਿਕ ਬਦਹਾਲੀ ਅਤੇ ਵੱਡੇ ਪੱਧਰ ’ਤੇ ਵਾਤਾਵਰਨਕ ਤਬਾਹੀ ਦੀ ਕੀਮਤ ’ਤੇ ਤਾਪ, ਜਲ ਅਤੇ ਪਰਮਾਣੂ ਊਰਜਾ ਵਰਗੇ ਰਿਵਾਇਤੀ ਊਰਜਾ ਸਰੋਤਾਂ ’ਤੇ ਨਿਰਭਰ ਰਹਿਣ ਦੀ ਬਜਾਏ, ਮੁਕਾਬਲਤਨ ਬਹੁਤ ਸਸਤੇ ਤੇ ਕਾਰਬਨ ਰਹਿਤ ਵਾਤਾਵਰਣ ਅਨੁਕੂਲ ਊਰਜਾ ਸਰੋਤਾਂ ਦੇ ਵੱਡੇ ਪੱਧਰ ’ਤੇ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧੀਏ। ਨਾਲ ਹੀ ਸਾਨੂੰ ਊਰਜਾ ਬੱਚਤ ਦੀਆਂ ਆਦਤਾਂ ਵੀ ਅਪਣਾਉਣੀਆਂ ਹੋਣਗੀਆਂ ਕਿਉਂਕਿ ਊਰਜਾ ਦੀ ਸਿਰਫ਼ ਸਮਝਦਾਰੀ ਨਾਲ ਵਰਤੋਂ ਹੀ ਸਾਨੂੰ ਇੱਕ ਸੁਰੱਖਿਅਤ, ਖੁਸ਼ਹਾਲ ਅਤੇ ਸਾਫ਼ ਭਵਿੱਖ ਵੱਲ ਲੈ ਜਾਵੇਗੀ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਯੋਗੇਸ਼ ਗੋਇਲ