ਸੈਰ-ਸਪਾਟੇ ਨੂੰ ਹੱਲਾਸ਼ੇਰੀ : ਦੇਸ਼ ਦੀ ਵਿਦੇਸ਼ੀ ਮੁਦਰਾ ਵਧੇਗੀ, ਆਰਥਿਕ ਵਿਕਾਸ ਨੂੰ ਮਿਲੇਗੀ ਰਫ਼ਤਾਰ | Ayodhya Ram Mandir
ਆਉਣ ਵਾਲੇ ਸਾਲਾਂ ’ਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਹੈ ਧਾਰਮਿਕ ਸੈਰ-ਸਪਾਟਾ ਹਮੇਸ਼ਾ ਤੋਂ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਧਾਰਮਿਕ ਸੈਰ-ਸਪਾਟੇ ਵੱਲ ਜ਼ਿਆਦਾ ਸੈਲਾਨੀ ਖਿੱਚੇ ਆਉਣਗੇ ਅਧਿਆਤਮਕ ਸੈਰ-ਸਪਾਟਾ ਇੱਕ ਧਾਰਨਾ ਦੇ ਰੂਪ ’ਚ ਵਿਕਸਿਤ ਹੋਇਆ ਅਤੇ ਭਾਰਤ ’ਚ ਸੈਰ-ਸਪਾਟਾ ਉਦਯੋਗ ਦੇ ਮੁੜ-ਵਿਕਾਸ ’ਚ ਕਾਫ਼ੀ ਯੋਗਦਾਨ ਕਰ ਰਿਹਾ ਹੈ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਅਤੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸਾਰੇ ਵਰਗਾਂ ਦੇ ਸੈਲਾਨੀ ਅਯੁੱਧਿਆ ਜਾਣਾ ਚਾਹੁੰਦੇ ਹਨ। (Ayodhya Ram Mandir)
ਉੁਥੇ ਸੈਲਾਨੀਆਂ ਦੀ ਗਿਣਤੀ 150 ਫੀਸਦੀ ਤੱਕ ਵਧੀ ਹੈ ਭਾਰਤੀ ਸਟੇਟ ਬੈਂਕ ਦੀ ਰਿਸਰਚ ਵਿੰਗ ਅਨੁਸਾਰ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼ ’ਚ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਵੱਲੋਂ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਜਾਵੇਗੀ ਐਸਬੀਆਈ ਦੀ ਈਕੋਰੈਪ ਦੇ ਮੁਲਾਂਕਣ ਅਨੁਸਾਰ ਵਿੱਤੀ ਵਰ੍ਹੇ 2025 ਦੌਰਾਨ ਸੈਲਾਨੀਆਂ ਦੀ ਗਿਣਤੀ ’ਚ ਵਾਧੇ ਨਾਲ ਯੋਗੀ ਆਦਿੱਤਿਆਨਾਥ ਸਰਕਾਰ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਕਰ ਸਕਦੀ ਹੈ ਸੰਸਾਰਿਕ ਬ੍ਰੋਕਰੇਜ ਫਰਮ ਜੇਫ਼ਰੀਜ ਨੇ ਇੱਕ ਰਿਪੋਰਟ ’ਚ ਭਵਿੱਖਬਾਣੀ ਕੀਤੀ ਹੈ ਕਿ ਰਾਮ ਮੰਦਰ ਨਾਲ ਭਾਰਤ ’ਚ ਪ੍ਰਤੀ ਸਾਲ 50 ਬਿਲੀਅਨ ਤੋਂ ਜ਼ਿਆਦਾ ਸੈਲਾਨੀ ਆ ਸਕਦੇ ਹਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਮ ਮੰਦਰ ਦਾ ਉਦਘਾਟਨ ਇੱਕ ਵੱਡਾ ਧਾਰਮਿਕ ਸਮਾਰੋਹ ਹੈ। (Ayodhya Ram Mandir)
ਇਸ ਦਾ ਭਾਰਤ ’ਤੇ ਵਿਆਪਕ ਆਰਥਿਕ ਅਸਰ ਵੀ ਪਵੇਗਾ ਕਿਉਂਕਿ ਭਾਰਤ ਨੂੰ ਇੱਕ ਵੱਡਾ ਸੈਰ-ਸਪਾਟਾ ਸਥਾਨ ਮਿਲ ਗਿਆ ਹੈ ਤੇ ਇੱਥੇ ਪ੍ਰਤੀ ਸਾਲ 50 ਬਿਲੀਅਨ ਤੋਂ ਜਿਆਦਾ ਸੈਲਾਨੀ ਆ ਸਕਦੇ ਹਨ ਅਯੁੱਧਿਆ ਦੇ ਵਿਕਾਸ ਲਈ 85 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਜਿਸ ’ਚ ਨਵਾਂ ਹਵਾਈ ਅੱਡਾ, ਰੇਲਵੇ ਸਟੇਸ਼ਨ, ਨਵੀਂ ਟਾਊਨਸ਼ਿਪ, ਸੜਕ ਸੰਪਰਕ ’ਚ ਸੁਧਾਰ, ਨਵੇਂ ਹੋਟਲ ਅਤੇ ਹੋਰ ਆਰਥਿਕ ਕੰਮ ਸ਼ੁਰੂ ਹੋਣ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਮੋਦੀ ਸਰਕਾਰ ਨੇ ਢਾਂਚਿਆਂ ’ਚ ਸੁਧਾਰ ਕਰਨਾ ਸ਼ੁਰੂ ਕੀਤਾ ਅਤੇ ਹੁਣ ਜ਼ਿਆਦਾਤਰ ਤੀਰਥ ਸਥਾਨਾਂ ਦੀ ਸਥਿਤੀ ਪਹਿਲਾਂ ਤੋਂ ਬਿਹਤਰ ਹੈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਧਿਆਤਮਕ ਸੈਰ-ਸਪਾਟਾ ਸਥਾਨਾਂ ਦੀ ਖੋਜ ’ਚ 97 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅਯੁੱਧਿਆ ਦੀ ਖੋਜ ’ਚ 1800 ਫੀਸਦੀ ਦਾ ਵਾਧਾ ਹੋਇਆ ਹੈ।
ਸਭ ਤੋਂ ਜ਼ਿਆਦਾ ਵਾਧਾ 30 ਦਸੰਬਰ ਨੂੰ ਹੋਇਆ ਜਦੋਂ ਅਯੁੱਧਿਆ ’ਚ ਅੰਤਰਰਾਸ਼ਟਰੀ ਜਹਾਜ਼ ਪੱਤਣ ਦਾ ਉਦਘਾਟਨ ਕੀਤਾ ਗਿਆ ਮਾਰਚ 2023 ’ਚ ਸੈਰ-ਸਪਾਟਾ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2022 ’ਚ ਧਾਰਮਿਕ ਸੈਰ-ਸਪਾਟੇ ਨਾਲ 134543 ਕਰੋੜ ਰੁਪਏ ਜੋੜੇ ਗਏ ਜਦੋਂ ਕਿ 2021 ’ਚ ਇਹ ਰਾਸ਼ੀ 65070 ਕਰੋੜ ਰੁਪਏ ਸੀ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਅਧਿਆਤਮਕ ਧਾਰਮਿਕ ਸੈਰ-ਸਪਾਟਾ ਭਾਰਤ ਦੇ ਸੈਰ-ਸਪਾਟਾ ਉਦਯੋਗ ਨੂੰ ਹੱਲਾਸ਼ੇਰੀ ਦੇਣ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਸਾਲ 2015 ’ਚ ਸਰਕਾਰ ਨੇ ਪ੍ਰਸ਼ਾਦ ਯੋਜਨਾ ਸ਼ੁਰੂ ਕੀਤੀ ਸੀ ਅਤੇ 2016 ’ਚ ਸੈਰ-ਸਪਾਟਾ ਮੰਤਰਾਲੇ ਨੇ ਪੂਰੇ ਦੇਸ਼ ’ਚ ਤੀਰਥ ਸਥਾਨਾਂ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਤਾਂ ਕਿ ਧਾਰਮਿਕ ਸੈਰ-ਸਪਾਟਾ ਇੱਕ ਚੰਗਾ ਤਜ਼ਰਬਾ ਬਣੇ। (Ayodhya Ram Mandir)
ਤਹਿਸੀਲਦਾਰ ਦੇ ਨਾਂਅ ’ਤੇ ਰਿਸ਼ਵਤ ਮੰਗਣ ਵਾਲਾ ਕਾਬੂ
ਇਸ ਦਾ ਮਕਸਦ ਤੀਰਥ ਸਥਾਨਾਂ ਨੂੰ ਇੱਕ ਮਿਥੇ ਢੰਗ ਨਾਲ ਜੋੜਨਾ ਸੀ ਤਾਂ ਕਿ ਤੀਰਥ ਯਾਤਰੀਆਂ ਨੂੰ ਸੜਕ ਮਾਰਗ, ਰੇਲ ਮਾਰਗ ਅਤੇ ਜਲ ਮਾਰਗ ਦੇ ਜ਼ਰੀਏ ਇੱਕ ਪੂਰਨ ਤੀਰਥ ਯਾਤਰਾ ਦਾ ਅਨੁਭਵ ਪ੍ਰਾਪਤ ਹੋਵੇ ਇਹੀ ਨਹੀਂ ਤੀਰਥ ਯਾਤਰੀਆਂ ਦੀ ਧਾਰਮਿਕ ਯਾਤਰਾ ਹੁਣ ਸਿਰਫ਼ ਰਿਵਾਇਤੀ ਤੀਰਥ ਸਥਾਨਾਂ ਤੱਕ ਸੀਮਿਤ ਨਹੀਂ ਹੈ ਹੁਣ ਉਹ ਤੀਰਥ ਯਾਤਰਾ ਦੇ ਨਾਲ-ਨਾਲ ਸਥਾਨਕ ਸੈਰ-ਸਪਾਟਾ ਸਥਾਨਾਂ ਅਤੇ ਸਾਹਸਿਕ ਸੈਰ-ਸਪਾਟੇ ’ਚ ਵੀ ਭਾਗ ਲੈਂਦੇ ਹਨ ਉਹ ਹੁਣ ਵੈਸ਼ਣੂੰ ਦੇਵੀ ’ਚ ਨਾਈਟ ਟੇੈਕਿੰਗ, ਰਿਸ਼ੀਕੇਸ਼ ’ਚ ਬੰਗੀ ਜੰਪਿੰਗ ਅਤੇ ਗੰਗਾ ਨਦੀ ’ਚ ਬੋਟਿੰਗ, ਪੁਰੀ ’ਚ ਹੈਰੀਟੇਜ਼ ਕ੍ਰਾਫਟ ਵਿਲੇਜ਼ ਅਤੇ ਕੇਰਲ ’ਚ ਕਲਾਯਾਰੀਅਪਤੁ ’ਚ ਸਥਾਨਕ ਸ਼ਿਲਪ ਨੂੰ ਸਿੱਖਣ ਲਈ ਵੀ ਜਾਂਦੇ ਹਨ ਐਸਓਟੀਸੀ ਅਨੁਸਾਰ ਇਨ੍ਹਾਂ ਖੇਤਰਾਂ ’ਚ ਵੀਕਐਂਡ ਅਤੇ ਵਿਆਹ ਦੌਰਾਨ ਹੋਟਲਾਂ ’ਚ ਓਕੂਪੈਂਸੀ ਸੌ ਫੀਸਦੀ ਰਹਿੰਦੀ ਹੈ।
ਔਸਤ ਓਕੂਪੈਂਸੀ 70-80 ਫੀਸਦੀ ਰਹਿੰਦੀ ਹੈ ਅਯੁੱਧਿਆ ’ਚ ਹੋਟਲਾਂ ਦੇ ਨਿਰਮਾਣ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਆਈ ਹੈ ਵਰਤਮਾਨ ’ਚ ਅਯੁੱਧਿਆ ’ਚ 17 ਹੋਟਲਾਂ ’ਚ 600 ਕਮਰੇ ਹਨ ਸੈਲਾਨੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਯੁੱਧਿਆ ’ਚ 70 ਨਵੇਂ ਹੋਟਲ ਖੋਲ੍ਹੇ ਜਾਣਗੇ ਜਿਸ ’ਚੋਂ 40 ਨਿਰਮਾਣ ਅਧੀਨ ਹਨ ਇੰਡੀਅਨ ਹੋਟਲ ਕੰਪਨੀ ਲਿਮ. ਮੈਰੀਅਟ ਇੰਟਰਨੈਸ਼ਨਲ, ਵਿਨਧਮ ਅਤੇ ਓਇਓ ਰੂਮਸ ਸਮੇਤ ਕਈ ਕੰਪਨੀਆਂ ਇੱਥੇ ਹੋਟਲਾਂ ਦੇ ਨਿਰਮਾਣ ਦੀ ਯੋਜਨਾ ਬਣਾ ਰਹੀਆਂ ਹਨ ਜਿਸ ਨਾਲ ਇੱਥੇ ਵਧਦੇ ਸੈਲਾਨੀਆਂ ਅਤੇ ਤੀਰਥ ਯਾਤਰੀਆਂ ਦੀ ਗਿਣਤੀ ਲਈ ਜ਼ਿਆਦਾ ਕਮਰੇ ਮਿਲਣਗੇ ਅਯੁੱਧਿਆ ’ਚ ਨਵੇਂ ਅੰਤਰਰਾਸ਼ਟਰੀ ਜਹਾਜ਼ ਪੱਤਣ ਦਾ ਫੇਸ-1 ਸ਼ੁਰੂ ਹੋ ਗਿਆ ਹੈ ਜੋ ਇੱਥੋਂ ਹਵਾਈ ਯਾਤਰਾ ਨੂੰ ਸੁਖਾਲਾ ਬਣਾਏਗਾ। (Ayodhya Ram Mandir)
ਇਸ ਦਾ ਨਿਰਮਾਣ 145 ਮਿਲੀਅਨ ਡਾਲਰ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਸ ਦੀ ਸਮਰੱਥਾ ਪ੍ਰਤੀ ਸਾਲ 10 ਲੱਖ ਯਾਤਰੀਆਂ ਦੀ ਹੈ ਜਦੋਂਕਿ ਅਯੁੱਧਿਆ ’ਚ ਤੀਰਥ ਯਾਤਰੀਆਂ ਦੀ ਗਿਣਤੀ 2019 ’ਚ ਸਾਢੇ ਤਿੰਨ ਲੱਖ ਤੋਂ ਵਧ ਕੇ 2022-23 ’ਚ ਵਧ ਕੇ 2 ਕਰੋੜ ਤੋਂ ਜਿਆਦਾ ਪਹੁੰਚ ਗਈ ਹੈ ਇਸ ਖੇਤਰ ’ਚ ਮਾਹਿਰਾਂ ਦਾ ਮੰਨਣਾ ਹੈ ਕਿ ਅਯੁੱਧਿਆ ਵਾਰਾਣਸੀ-ਪਰਿਆਗਰਾਜ ਤ੍ਰਿਕੋਣ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ਨੂੰ ਇੱਕ ਟ੍ਰਿਲੀਅਨ ਦੀ ਅਰਥਵਿਵਸਥਾ ਬਣਾ ਸਕਦਾ ਹੈ ਅਤੇ ਇਹ ਦਿੱਲੀ-ਆਗਰਾ-ਜੈਪੁਰ ਸੈਰ-ਸਪਾਟਾ ਸਰਕਿਟ ਨੂੰ ਵੀ ਪਿੱਛੇ ਛੱਡ ਦੇਵੇਗਾ। ਰਿਸ਼ੀਕੇਸ਼ ਵਾਰਾਣਸੀ ਉੱਜੈਨ ਅਤੇ ਬਰਿੰਦਾਵਨ ਵਰਗੀਆਂ ਹਰਮਨਪਿਆਰੀਆਂ ਸੈਰ-ਸਪਾਟਾਂ ਥਾਵਾਂ ’ਚ ਹੋਟਲਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਕਿ ਅਧਿਆਤਮਿਕ ਤੀਰਥ ਯਾਤਰੀ ਇੱਥੇ ਪਹੁੰਚਣ। (Ayodhya Ram Mandir)
ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਕੋਲੋਂ ਲੁੱਟੀ ਨਗਦੀ
ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣਾ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਰੁਜ਼ਗਾਰ ਸਿਰਜਣ ’ਤੇ ਪ੍ਰਭਾਵ ਪਵੇਗਾ ਸਗੋਂ ਉਸ ਖੇਤਰ ਦੇ ਸਮੁੱਚੇ ਵਿਕਾਸ ’ਤੇ ਵੀ ਪ੍ਰਭਾਵ ਪਵੇਗਾ ਕਿਉਂਕਿ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਦਾ ਮਤਲਬ ਇਹ ਨਹੀਂ ਹੈ। ਕਿ ਸਿਰਫ਼ ਹਿੰਦੂ ਧਾਰਮਿਕ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾਵੇ ਮੁਸਲਿਮ ਅਤੇ ਇਸਾਈ ਧਾਰਮਿਕ ਸਥਾਨਾਂ ਦਾ ਵੀ ਵਿਕਾਸ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਸਿੱਖ ਅਤੇ ਜੈਨ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾਂਦਾ ਹੈ ਸਗੋਂ ਭਾਰਤ ’ਚ ਹਾਲੇ ਸੈਰ-ਸਪਾਟਾ ਖੇਤਰ ’ਚ ਉਹ ਤੇਜ਼ੀ ਨਹੀਂ ਆਈ ਜੋ ਆਉਣੀ ਚਾਹੀਦੀ ਹੈ। (Ayodhya Ram Mandir)
ਸੈਰ-ਸਪਾਟਾ ਖੇਤਰ ਦਾ ਭਾਰਤ ਦੇ ਕੁੱਲ ਘਰੇਲੂ ਉਤਪਾਦ ’ਚ ਸਿਰਫ਼ 6.8 ਫੀਸਦੀ ਦਾ ਯੋਗਦਾਨ ਹੈ ਅਤੇ ਇਸ ਮਾਮਲੇ ’ਚ ਭਾਰਤ ਉੱਭਰਦੀਆਂ ਅਤੇ ਵਿਕਸਿਤ ਅਰਥਵਿਵਸਥਾਵਾਂ ਤੋਂ ਪਿੱਛੇ ਹੈ ਸਾਲ 2023 ਦੇ ਕੇਂਦਰੀ ਬਜਟ ’ਚ ਸੈਰ-ਸਪਾਟਾ ਖੇਤਰ ਲਈ 2400 ਕਰੋੜ ਰੁਪਏ ਵੰਡੇ ਗਏ ਪਰ ਇਸ ਖੇਤਰ ਨੂੰ ਹੋਰ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਜਦੋਂਕਿ ਇਸ ਖੇਤਰ ’ਚ ਨਿਵੇਸ਼ ਲਈ ਨਿੱਜੀ ਖੇਤਰ ਅੱਗੇ ਆ ਰਿਹਾ ਹੈ ਤੇ ਅਯੁੱਧਿਆ ਇਸ ਦਾ ਉਦਾਹਰਨ ਹੈ ਅਜਿਹਾ ਕਿਹਾ ਜਾ ਰਿਹਾ ਹੈ ਕਿ ਤੀਰਥ ਯਾਤਰੀਆਂ ਦੇ ਆਉਣ-ਜਾਣ ਦੇ ਮਾਮਲੇ ’ਚ ਅਯੁੱਧਿਆ ਵੈਟੀਕਨ ਅਤੇ ਮੱਕੇ ਨੂੰ ਵੀ ਪਿੱਛੇ ਛੱਡ ਦੇਵੇਗਾ ਬਸ਼ਰਤੇ ਕਿ ਇੱਥੇ ਬੁਨਿਆਦੀ ਅਤੇ ਠਹਿਰਨ ਦੀ ਵਿਵਸਥਾ ’ਚ ਸੁਧਾਰ ਕੀਤਾ ਜਾਵੇ।