(ਭੂਸ਼ਣ ਸਿੰਗਲਾ) ਪਾਤੜਾਂ। ਜ਼ਿਲ੍ਹਾ ਪਟਿਆਲਾ ਦੇ ਦਰਜ਼ਨਾਂ ਪਿੰਡਾਂ ’ਚ ਹੜ੍ਹਾਂ ਤੋਂ ਪ੍ਰਭਵਿਤ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ (Punjab Floods) ਦਿਨ ਰਾਤ ਜੁਟੇ ਹੋਏ ਹਨ। ਸੇਵਾਦਾਰਾਂ ਵੱਲੋਂ ਪਾਣੀ ’ਚ ਡੁੱਬੇ ਪਿੰਡਾਂ ’ਚ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਅੱਜ ਵੀ ਹਲਕਾ ਸ਼ੁਤਰਾਣਾ ਦੇ ਦਰਜਨਾਂ ਪਿੰਡਾਂ ’ਚ ਸੇਵਾਦਾਰਾਂ ਵੱਲੋਂ ਪੁੱਜ ਕੇ ਰਾਹਤ ਸਮੱਗਰੀ ਵੰਡੀ ਗਈ। ਸ਼ੁਤਰਾਣਾ ਦੇ ਸੇਵਾਦਾਰ ਦਿਨ-ਰਾਤ ਸੇਵਾ ਕਾਰਜਾਂ ’ਚ ਜੁਟੇ ਹਨ। (Punjab Floods)
ਇਹ ਵੀ ਪੜ੍ਹੋ : ਹੜ੍ਹ ਪੀੜ੍ਹਤਾਂ ਲਈ ਫਰਿਸ਼ਤੇ ਬਣ ਕੇ ਬਹੁੜੇ ਡੇਰਾ ਸ਼ਰਧਾਲੂ
ਵੇਰਵਿਆਂ ਮੁਤਾਬਿਕ ਘੱਗਰ ’ਚ ਪਏ ਪਾੜ ਕਾਰਨ ਹਲਕਾ ਸ਼ੁਤਰਾਣਾ ਦੇ ਦਰਜ਼ਨਾਂ ਪਿੰਡਾਂ ’ਚ ਪਾਣੀ ਹੀ ਪਾਣੀ ਫੈਲ ਗਿਆ। ਲੋਕਾਂ ਵੱਲੋਂ ਆਪਣੀ ਜਾਨ-ਮਾਲ ਦੀ ਰਾਖੀ ਕੀਤੀ ਜਾ ਰਹੀ ਹੈ। ਇਸ ਦੌਰਾਨ ਆਫਤ ’ਚ ਫਸੇ ਲੋਕਾਂ ਲਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੀੜ੍ਹਤਾਂ ਲਈ ਫਰਿਸ਼ਤੇ ਬਣ ਕੇ ਉਨ੍ਹਾਂ ਦੇ ਘਰਾਂ ਤੱਕ ਪੁੱਜ ਰਹੇ ਹਨ।
ਹਲਕਾ ਸ਼ੁਤਰਾਣਾ ਦੇ ਪਿੰਡਾਂ ਅੰਦਰ ਲੋਕਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੂਰੀ ਜਜ਼ਬੇ ਨਾਲ ਜੁਟੇ ਹੋਏ ਹਨ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ, ਨੂਰਪੁਰ, ਜੋਗੇਵਾਲਾ, ਹੋਤੀਪੁਰ ਆਦਿ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਹੜ੍ਹ ਪੀੜਤਾਂ ਲਈ ਸਪੈਸ਼ਲ ਮੈਡੀਕਲ ਕੈਂਪ ਲਾਇਆ ਅਤੇ ਰਾਹਤ ਸਮੱਗਰੀ ਜਿਵੇਂ ਪੀਣ ਵਾਲਾ ਪਾਣੀ, ਪੈਕਿੰਗ ਖਾਣਾ, ਦੁੱਧ, ਬੈ੍ਰਡ, ਦਵਾਈਆਂ ਆਦਿ ਪਿੰਡਾਂ ਅੰਦਰ ਲੋਕਾਂ ਨੂੰ ਪਹੰੁਚਾਈਆਂ ਗਈਆਂ ਹਨ।