ਯੂਕੇ ਹਾਈਕੋਰਟ ਨੇ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ
(ਏਜੰਸੀ) ਲੰਡਨ। ਯੂਕੇ ਹਾਈ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਲੋਨ ਘਪਲੇ ਦੇ ਮਾਮਲੇ ’ਚ 2 ਅਰਬ ਡਾਲਰ ਦੀ ਧੋਖਾਧੜੀ ਅਤੇ ਕਾਲੇ ਧਨ ਨੂੰ ਸਫੈਦ ’ਚ ਬਦਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੀਰਾ ਕਾਰੋਬਾਰੀ ਨੀਰਵ ਮੋਦੀ (Nirav Modi) ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਜੱਜ ਜੇਰੇਮੀ ਸਟੂਅਰਟ-ਸਮਿਥ ਅਤੇ ਜੱਜ ਰੌਬਰਟ ਜੇ ਨੇ ਇਹ ਫੈਸਲਾ ਸੁਣਾਇਆ। ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਨੀਰਵ ਦੀ ਅਪੀਲ ’ਤੇ ਸੁਣਵਾਈ ਦੀ ਪ੍ਰਧਾਨਗੀ ਕੀਤੀ ਸੀ।
ਦੱਖਣੀ-ਪੂਰਬੀ ਲੰਡਨ ਦੀ ਵੈਂਡਸਵਰਥ ਜੇਲ੍ਹ ’ਚ ਬੰਦ ਨੀਰਵ (51) ਨੂੰ ਫਰਵਰੀ ’ਚ ਜ਼ਿਲ੍ਹਾ ਜੱਜ ਸੈਮ ਗੂਜੀ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੇ ਹਵਾਲੇ ਦੇ ਹੱਕ ’ਚ ਦਿੱਤੇ ਫੈਸਲੇ ਵਿਰੁੱਧ ਅਪੀਲ ਕਰਨ ਦੀ ਇਜਾਜਤ ਦਿੱਤੀ ਗਈ ਸੀ। ਹਾਈਕੋਰਟ ਨੇ ਦੋ ਆਧਾਰਾਂ ’ਤੇ ਅਪੀਲ ’ਤੇ ਸੁਣਵਾਈ ਕਰਨ ਦੀ ਇਜਾਜਤ ਦਿੱਤੀ ਸੀ। ਨੀਰਵ (Nirav Modi) ’ਤੇ ਦੋ ਕੇਸ ਦਰਜ ਹਨ। ਇੱਕ ਪੀਐਨਬੀ ਨਾਲ ਧੋਖਾਧੜੀ ਨਾਲ ਲੋਨ ਸਮਝੌਤੇ ਜਾਂ ਐਮਓਯੂ ਪ੍ਰਾਪਤ ਕਰਨ ਨਾਲ ਵੱਡੇ ਪੱਧਰ ’ਤੇ ਜਾਅਲਸਾਜੀ ਨਾਲ ਸਬੰਧਤ ਜਿਸ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜਾ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਉਸ ਧੋਖਾਧੜੀ ਤੋਂ ਪ੍ਰਾਪਤ ਕਾਲੇ ਧਨ ਨੂੰ ਸਫੈਦ ਵਿੱਚ ਬਦਲਣ ਨਾਲ ਸਬੰਧਤ (ਈਡੀ) ਦੀ ਜਾਂਚ ਦਾ ਮਾਮਲਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ