ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਦੇਸ਼ ਮੁੱਖ ਮੰਤਰੀ ਕੀ...

    ਮੁੱਖ ਮੰਤਰੀ ਕੀਤਾ ਆਉਣ ਤੋਂ ਇਨਕਾਰ, ਖੇਡ ਵਿਭਾਗ ਨੇ ਮੁਲਤਵੀ ਹੀ ਕਰ ਦਿੱਤਾ ‘ਯੂਥ ਫੈਸਟੀਵਲ’

    alcohol

    Chief Minister | ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਉਦਘਾਟਨ ਕਰਵਾਉਣ ਚਾਹੁੰਦਾ ਐ ਖੇਡ ਵਿਭਾਗ

    ਚੰਡੀਗੜ (ਅਸ਼ਵਨੀ ਚਾਵਲਾ)। ਅਗਲੇ ਹਫ਼ਤੇ 23 ਅਤੇ 24 ਦਸੰਬਰ ਹੋਣ ਵਾਲਾ ਯੂਥ ਫੈਸਟੀਵਲ ਸਿਰਫ਼ ਇਸ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਇਸ ਫੈਸਟੀਵਲ ਵਿੱਚ ਆਉਣ ਦਾ ਫਿਲਹਾਲ ਸਮਾਂ ਹੀ ਨਹੀਂ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ 20 ਦਸੰਬਰ ਤੋਂ ਬਾਅਦ ਲਗਾਤਾਰ ਕਿਸੇ ਕਾਰਨਾਂ ਦੇ ਚਲਦੇ ਛੁੱਟੀ ‘ਤੇ ਰਹਿਣਗੇ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਹੀ ਉਹ ਮੀਟਿੰਗਾਂ ਜਾਂ ਫਿਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਦੂਜੇ ਪਾਸੇ ਖੇਡ ਵਿਭਾਗ ਇਸ ਯੂਥ ਫੈਸਟੀਵਲ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਰ ਹਾਲਤ ਵਿੱਚ ਹਾਜ਼ਰੀ ਚਾਹੁੰਦੇ ਹਨ, ਕਿਉਂਕਿ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਇਸ ਫੈਸਟੀਵਲ ਵਿੱਚ ਆਉਣ ਲਈ ਹਾਮੀ ਤੱਕ ਭਰ ਦਿੱਤੀ ਸੀ।

    ਇਹੋ ਜਿਹੇ ਸਮੇਂ ਖੇਡ ਵਿਭਾਗ ਨੂੰ ਸਮਝ ਰਿਹਾ ਸੀ ਕਿ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਹਾਜ਼ਰੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਕਿਤੇ ਕੋਈ ਦਿੱਕਤ ਹੀ ਖੜੀ ਨਾ ਕਰ ਦੇਵੇ, ਇਸ ਲਈ ਯੂਥ ਫੈਸਟੀਵਲ ਨੂੰ ਹੀ ਮੁਲਤਵੀ ਕਰਦੇ ਹੋਏ ਜਨਵਰੀ ਦੇ ਆਖਰੀ ਹਫ਼ਤੇ ਕਰਵਾਉਣਾ ਦਾ ਫੈਸਲਾ ਕਰ ਲਿਆ ਗਿਆ ਹੈ। ਹਾਲਾਂਕਿ ਖੇਡ ਵਿਭਾਗ ਦੇ ਉੱਚ ਅਧਿਕਾਰੀ ਇਸ ਪਿੱਛੇ ਪ੍ਰਬੰਧਕੀ ਕਾਰਨ ਦੱਸ ਰਹੇ ਹਨ ਪਰ ਖੇਡ ਮੰਤਰੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਯੂਥ ਫੈਸਟੀਵਲ ਨੂੰ ਮੁਲਤਵੀ ਕਰਨ ਪਿੱਛੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਹੀ ਹੈ।

     ਜਾਣਕਾਰੀ ਅਨੁਸਾਰ ਖੇਡ ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪਿਛਲੇ ਹਫ਼ਤੇ 14 ਦਸੰਬਰ ਨੂੰ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਐਲਾਨ ਕੀਤਾ ਗਿਆ ਸੀ ਕਿ 23 ਅਤੇ 24 ਦਸੰਬਰ ਨੂੰ ਚੰਡੀਗੜ ਯੂਨੀਵਰਸਿਟੀ ਘੜੂੰਆ, ਮੁਹਾਲੀ ਵਿਖੇ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪੰਜਾਬ ਭਰ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਸਣੇ ਕਾਲਜਾ ਦੇ ਵਿਦਿਆਰਥੀਆਂ ਦੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਸੀ।

    ਹੁਣ ਜਨਵਰੀ ਦੇ ਆਖ਼ਰੀ ਹਫ਼ਤੇ ਵਿੱਚ ਹੋਏਗਾ ਯੂਥ ਫੈਸਟੀਵਲ, ਜਦੋਂ ਵਿਦਿਆਰਥੀਆਂ ਦੇਣਗੇ ਸਿਰ ‘ਤੇ ਪੇਪਰ

    ਇਸ ਫੈਸਟੀਵਲ ਦੀਆਂ ਤਿਆਰੀਆਂ ਵਲ ਲਗਭਗ ਮੁਕੰਮਲ ਕਰ ਲਈ ਗਈਆਂ ਸਨ ਅਤੇ ਫੈਸਟੀਵਲ ਨੂੰ ਕਰਵਾਉਣ ਲਈ ਆਖਰੀ ਗੇੜ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਯੂਥ ਫੈਸਟੀਵਲ ਵਿੱਚ ਸ਼ਾਮਲ ਹੋਣ ਤੋਂ ਅਸਮਰਥਾ ਜਤਾ ਦਿੱਤੀ ਗਈ ਕਿਉਂਕਿ ਇਨਾਂ ਦਿਨਾਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਲਗਾਤਾਰ 8 ਤੋਂ 10 ਦਿਨ ਦੀ ਛੁੱਟੀ ‘ਤੇ ਰਹਿਣਗੇ। ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਂ ਫਿਰ ਉਨਾਂ ਦੇ ਦਫ਼ਤਰ ਵਲੋਂ ਪਹਿਲਾਂ ਵੀ ਯੂਥ ਫੈਸਟੀਵਲ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਸੀ ਪਰ ਖੇਡ ਵਿਭਾਗ ਨੂੰ ਉਮੀਦ ਸੀ ਕਿ ਅਮਰਿੰਦਰ ਸਿੰਘ ਇਸ ਯੂਥ ਫੈਸਟੀਵਲ ਵਿੱਚ ਜਰੂਰ ਆਉਣਗੇ ਅਤੇ ਆਖਰੀ ਮੌਕੇ ਤਾਰੀਖ਼ ਬਾਰੇ ਪੁਸ਼ਟੀ ਕਰਵਾ ਲਈ ਜਾਏਗੀ ਪਰ ਹੁਣ ਆਖਰੀ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਇਨਕਾਰੀ ਕਰਨ ਤੋਂ ਬਾਅਦ ਇਸ ਫੈਸਟੀਵਲ ਨੂੰ ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here