12 ਹੋਰ ਅਜੇ ਵੀ ਲਾਪਤਾ
ਜੇਨੇਵਾ, ਏਜੰਸੀ। ਸਪੇਨ ਦੇ ਤਟ ‘ਤੇ ਫਸੀ ਸ਼ਰਨਾਰਥੀਆਂ (Refugees) ਦੀਆਂ ਕਿਸ਼ਤੀਆਂ ਨੂੰ ਬਚਾ ਲਿਆ ਗਿਆ ਹੈ, ਪਰ ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ 12 ਲਾਪਤਾ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਯੂਐਨਸੀਐਚਆਰ ਨੇ ਇਹ ਜਾਣਕਾਰੀ ਦਿੱਤੀ।
ਯੂਐਨਐਚਸੀਆਰ ਦੀ ਬੁਲਾਰਨ ਐਲੀਜਾਬੇਥ ਥਰੋਸੇਲ ਨੇ ਜੇਨੇਵਾ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਮੌਕੇ ‘ਤੇ ਮੌਜੂਦ ਸਹਿਕਰਮੀਆਂ ਨੇ ਦੱਸਿਆ ਕਿ ਦੋ ਕਿਸ਼ਤੀਆਂ ‘ਚੋਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹਨਾਂ ਸ਼ਰਨਾਰਥੀਆਂ ਨੂੰ ਬਚਾਇਆ ਗਿਆ ਹੈ ਉਹ ਕਿੰਨੀ ਭਿਆਨਕ ਸਥਿਤੀ ‘ਚ ਸਨ।
ਮੀਡੀਆ ਰਿਪੋਰਟ ਅਨੁਸਾਰ ਸ਼ਰਨਾਰਥੀ ਉਤਰੀ ਅਫਰੀਕਾ ਤੋਂ ਕਿਸ਼ਤੀਆਂ ‘ਚ ਸਵਾਰ ਹੋ ਕੇ ਇੱਥੇ ਆਏ ਹਨ। ਸ਼ਰਨਾਰਥੀਆਂ ਦੀਆਂ 6 ਕਿਸ਼ਤੀਆਂ ‘ਚੋਂ ਇੱਕ ਕਿਸ਼ਤੀ ਨੂੰ ਪੱਛਮੀ ਭੂਮੱਧ ਸਾਗਰ ‘ਚ ਜਿਬ੍ਰਾਲਟਰ ਜਲ ਸੰਧੀ ਤੋਂ ਬਚਾਇਆ ਗਿਆ ਹੈ। ਇਸ ਕਿਸ਼ਤੀ ‘ਤੇ ਸਵਾਰ 12 ਸ਼ਰਨਾਰਥੀਆਂ ਦੀ ਮੌਤ ਹੋ ਗਈ ਅਤੇ 12 ਹੋਰ ਲਾਪਤਾ ਹੋ ਗਏ ਹਨ। ਇੱਕ ਹੋਰ ਕਿਸ਼ਤੀ ‘ਚ 57 ਲੋਕ ਸਵਾਰ ਸਨ ਉਹਨਾਂ ‘ਚੋਂ ਇੱਕ ਸ਼ਰਨਾਰਥੀ ਦੀ ਮੌਤ ਹੋ ਗਈ ਜਦੋਂ ਕਿ ਬਾਕੀ ਸਾਰੇ ਸੁਰੱਖਿਅਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।