ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੋਟੀਫਿਕੇਸ਼ਨ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਇਲਾਜ ਤੇ ਪ੍ਰਬੰਧਨ ’ਚ ਵਰਤੀਆਂ ਜਾ ਰਹੀਆਂ ਵਸਤੂਆਂ ਤੇ ਸੇਵਾਵਾਂ ਦੀ ਜੀਐਸਟੀ ਦਰਾਂ ’ਚ ਕਟੌਤੀ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਨਾਲ ਸਬੰਧਿਤ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 30 ਸਤੰਬਰ ਤੱਕ ਲਾਗੂ ਰਹੇਗੀ ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਜੂਨ ਨੂੰ ਹੋਈ ਜੀਐਸਟੀ ਕੌਂਸਿਲ ਦੀ 44 ਵੀਂ ਮੀਟਿੰਗ ਦੀ ਸਿਫਾਰਿਸ਼ਾਂ ਦੇ ਅਨੁਸਾਰ ਕੋਵਿਡ ਸਬੰਧਿਤ ਵਸਤੂਆਂ ’ਤੇ ਜੀਐਸਟੀ ਦੀਆਂ ਦਰਾਂ ਘੱਟ ਤੈਅ ਕੀਤੀਆਂ ਗਈਆਂ ਹਨ।
ਨੋਟੀਫਿਕੇਸ਼ਨ ਅਨੁਸਾਰ ਦੋ ਦਵਾਈਆਂ ਟੋਸਲੀਲੀਜੁਮੈਬ ਤੇ ਏਂਫੋਟੇਰੀਸੀਨ ਬੀ ’ਤੇ ਜੀਐਸਟੀ ਨਹੀਂ ਲੱਗੇਗਾ ਇਸ ਤੋਂ ਇਲਾਵਾ ਕੋਵਿਡ ਦੇ ਇਲਾਜ ’ਚ ਵਰਤੋਂ ਹੋਣ ਵਾਲੀ 15 ਹੋਰ ਵਸਤੂਆਂ ਜਿਵੇਂ ਮੈਡੀਕਲ ਆਕਸੀਜਨ, ਰੇਮਡੇਸੀਵਿਰ, ਹੇਪਰੀਨ (ਐਂਟੀ-ਕੋਗੁਲੇਂਟਸ), ਕੋਵਿਡ ਟੈਸਟਿੰਗ ਕਿੱਟ, ਇੰਪਲੇਮੇਟਰੀ ਡਾਇਗਨੋਸਟਿਕ (ਮਾਰਕਰ) ਕਿੱਟ ਆਈਐਲ6 ਤੇ ਡੀ ਡਿਮਰ, ਸੀਆਰ ਪੀ (ਸੀ ਰਿਐਕਟਿਵ ਪ੍ਰੋਟੀਨ), ਐਨਡੀਐਚ, ਫੇਰਿਟੀਨ, ਪ੍ਰੋ ਕੈਲਸੀਟੋਨਿਨ (ਪੀਸੀਟੀ) ਤੇ ਬਲੱਡ ਗੈਸ ਰਿਜੇਂਟਸ, ਹੈਂਡ ਸੈਨੇਟਾਈਜ਼ਰ, ਨਾਨ ਇਨਵੇਸਿਵ ਵੇਂਟੀਲੇਸ਼ਨ ਦੇ ਨਾਲ ਵਰਤੋਂ ਲਈ ਹੇਲਮੇਟ, ਆਈਸੀਯੂ ਵੇਂਟੀਲੇਟਰਸ ਲਈ ਨਾਨ ਇਨਵੇਸਿਵ ਵੇਂਟੀਲੇਸ਼ਨ ਨੇਜਲ ਜਾ ਓਰੋਨੇਜਲ ਮਾਸਕ ਤੇ ਤਾਪਮਾਨ ਜਾਂਚ ਉਪਕਰ ਆਦਿ ’ਤੇ 2.5 ਫੀਸਦੀ ਦੀ ਦਰ ਨਾਲ ਜੀਐਸਟੀ ਲਾਇਆ ਜਾਵੇਗਾ ਜਦੋਂਕਿ ਐਂਬੂਲੈਂਸ ’ਤੇ ਜੀਐਸਟੀ ਦਰ ’ਤੇ 6 ਫੀਸਦੀ ਤੈਅ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।