Red Fort: ਮੱਧ ਇਤਿਹਾਸ ਤੋਂ ਆਧੁਨਿਕ ਭਾਰਤ ਦਾ ਪ੍ਰਤੀਕ ਲਾਲ ਕਿਲ੍ਹਾ

Red Fort
Red Fort: ਮੱਧ ਇਤਿਹਾਸ ਤੋਂ ਆਧੁਨਿਕ ਭਾਰਤ ਦਾ ਪ੍ਰਤੀਕ ਲਾਲ ਕਿਲ੍ਹਾ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਤਿਹਾਸਕ ਵਿਰਾਸਤ ਲਾਲ ਕਿਲ੍ਹਾ ਸਭ ਤੋਂ ਵੱਧ ਪ੍ਰਸਿੱਧ ਕਿਲ੍ਹਾ ਹੈ, ਜਿਸ ਨੇ ਮੱਧ ਕਾਲ ਤੋਂ ਆਧੁਨਿਕ ਕਾਲ ਤੱਕ ਦਾ ਸਫ਼ਰ ਪੂਰਾ ਕਰਦੇ ਹੋਏ ਆਪਣੀ ਯਾਤਰਾ ਜਾਰੀ ਰੱਖੀ ਹੈ, ਇਹ ਵਿਸ਼ਾਲ ਕਿਲ੍ਹਾ ਲਾਲ ਪੱਥਰ ਦਾ ਬਣਿਆ ਹੋਇਆ ਹੈ, ਚੌੜੀਆਂ ਬੁਰਜਦਾਰ ਕੰਧਾਂ ਨਾਲ ਘਿਰਿਆ ਹੋਇਆ ਹੈ ਅੱਜ ਅਨੇਕਾਂ ਦੇਸ਼-ਵਿਦੇਸ਼ ਤੋਂ ਸੈਲਾਨੀ ਇਸ ਨੂੰ ਵੇਖਣ ਆਉਂਦੇ ਹਨ। ਲਾਲ ਕਿਲੇ੍ਹ ਦਾ ਨਿਰਮਾਣ ਸ਼ਾਹਜਹਾਂ ਨੇ ਆਗਰਾ ਦੇ ਕਿਲੇ੍ਹ ਤੋਂ ਆਪਣੀ ਰਾਜਧਾਨੀ ਦਿੱਲੀ ਬਦਲਣ ਸਮੇਂ 1638 ਈ: ਵਿੱਚ ਨੀਂਹ ਰੱਖੀ, ਜਿਸ ਨੂੰ ਤਿਆਰ ਹੋਣ ਵਿੱਚ 9 ਸਾਲ 3 ਮਹੀਨੇ ਲੱਗੇ। ਉਸਤਾਦ ਮੁਕਰਮਤ ਖਾਂ ਦੀ ਟੀਮ ਨੇ ਇਸ ਕਾਰਜ ਨੂੰ ਪੂਰਾ ਕੀਤਾ। Red Fort

ਇਹ ਕਿਲਾ ਅਸ਼ਟਕੋਣ ’ਤੇ ਅਧਾਰਿਤ ਹੈ ਜਿਸ ਵਿੱਚ ਪੂਰਬ ਅਤੇ ਪੱਛਮ ਵੱਲ ਦੇ ਲੰਬੇ ਕਿਨਾਰੇ ਹਨ, ਉੱਤਰ ਦੱਖਣ ਵੱਲ ਛੋਟੇ ਕਿਨਾਰੇ ਹਨ। 16 ਅਪਰੈਲ 1648 ਨੂੰ ਲਾਲ ਕਿਲ੍ਹਾ ਬਣ ਕੇ ਤਿਆਰ ਹੋਇਆ ਇਸ ਕਿਲੇ ਨੇ ਇਤਿਹਾਸ ਦੇ ਕਈ ਪੰਨੇ ਆਪਣੇ ਵਿੱਚ ਦਰਜ ਕੀਤੇ ਹਨ 15 ਅਗਸਤ 1947 ਨੂੰ ਆਜ਼ਾਦੀ ਦਾ ਗਵਾਹ ਬਣਦੇ ਹੋਏ ਲਾਲ ਕਿਲ੍ਹੇ ਦੇ ਉੱਪਰ ਦੇਸ਼ ਦਾ ਝੰਡਾ ਲਹਿਰਾਉਂਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਹਰ ਸਾਲ ਆਜ਼ਾਦੀ ਦਾ ਦਿਹਾੜਾ ਲਾਲ ਕਿਲੇ ਤੋਂ ਹੀ ਮਨਾਇਆ ਜਾਂਦਾ ਹੈ ਲਾਲ ਕਿਲ੍ਹਾ ਅਜੋਕੇ ਸਮੇਂ ਵਿੱਚ ਰਾਸ਼ਟਰੀ ਧਰੋਹਰ ਹੈ ਲਾਲ ਕਿਲੇ੍ਹ ਦੇ ਮਹੱਤਵਪੂਰਨ ਇਤਿਹਾਸਕ ਭਾਗ ਇਸ ਦੀ ਹਰ ਕਹਾਣੀ ਨੂੰ ਬਿਆਨ ਕਰਦੇ ਹਨ।

ਲਾਹੌਰੀ ਦਰਵਾਜ਼ਾ | Red Fort

ਇਹ ਦਰਵਾਜਾ ਚਾਂਦਨੀ ਚੌਂਕ ਬਜਾਰ ਵੱਲ ਹੈ। ਲਾਹੌਰੀ ਦਰਵਾਜੇ ਦਾ ਇਤਿਹਾਸਕ ਮਹੱਤਵ ਇਹ ਹੈ ਕਿ 15 ਅਗਸਤ ਨੂੰ ਹਰ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਇਸ ਜਗ੍ਹਾ ’ਤੇ ਹੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ।

ਛੱਤਾ ਚੌਂਕ | Red Fort

ਅੰਦਰ ਜਾਣ ’ਤੇ ਸਭ ਤੋਂ ਪਹਿਲਾਂ ਵੱਡਾ ਚੌਂਕ ਆਉਂਦਾ ਹੈ, ਇਸ ਦੀ ਨੱਕਾਸ਼ੀ ਬਹੁਤ ਸੁੰਦਰ ਹੈ ਖੁੱਲ੍ਹੀ ਅਤੇ ਹਵਾਦਾਰ ਛੱਤ ਦੇ ਹੇਠਾਂ 37 ਦੁਕਾਨਾਂ ਹਨ, ਜਿਨ੍ਹਾਂ ਨੂੰ ਮੀਨਾ ਬਜ਼ਾਰ ਕਿਹਾ ਜਾਂਦਾ ਹੈ। ਜਿੱਥੇ ਸ਼ਿਲਪਕਾਰੀ ਦੀਆਂ ਵਸਤੂਆਂ ਦੀ ਖਰੀਦ ਕੀਤੀ ਜਾ ਸਕਦੀ ਹੈ।

ਨੋਬਤ ਖਾਨਾ

ਇਸ ਜਗ੍ਹਾ ਦੀ ਪਹਿਲੀ ਮੰਜਿਲ ਉੱਪਰ ਭਾਰਤ ਯੁੱਧ ਨਾਲ ਸੰਬੰਧਿਤ ਮਿਊਜ਼ੀਅਮ ਹੈ।

ਦੀਵਾਨੇ ਆਮ | Red Fort

ਨੋਬਤ ਖਾਨੇ ਤੋਂ ਅੱਗੇ ਲਾਲ ਪੱਥਰਾਂ ਦੀ ਇਮਾਰਤ ਵਿੱਚ ਦੀਵਾਨੇ ਆਮ ਹੈ। ਜਿਸ ਦੇ ਵਿਚਕਾਰ ਸ਼ਾਹੀ ਤਖਤ ਦੀ ਕੁਰਸੀ ਹੈ, ਇਸ ਨੂੰ ਫਰਾਂਸ ਦੇ ਚਿੱਤਰਕਾਰ ਆਸਟਿਨ ਡੀ. ਬੋੜਕਸ ਨੇ ਸੁੰਦਰ ਚਿੱਤਰਕਾਰੀ ਨਾਲ ਸਜਾਇਆ ਸੀ ਅੱਜ ਵੀ ਇਹ ਸਥਾਨ ਆਪਣੀ ਭਵਨ ਕਲਾ ਚਿੱਤਰਕਾਰੀ ਦੀ ਝਲਕ ਪੇਸ਼ ਕਰ ਰਿਹਾ ਹੈ, ਭਾਵੇਂ ਇਸ ਦੇ ਵਿੱਚ ਲੱਗੇ ਹੀਰੇ, ਜਵਾਹਰਾਤ, ਮੋਤੀ ਅੰਗਰੇਜ ਕੱਢ ਕੇ ਲੈ ਗਏ, ਇਸ ਸਥਾਨ ’ਤੇ ਸ਼ਾਹਜਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਦੀਵਾਨੇ ਆਮ ਦੀ ਚਿੱਤਰਕਾਰੀ ਵਿਚ ਫੁੱਲਾਂ ਅਤੇ ਚਿੜੀਆਂ ਦੇ ਚਿੱਤਰ ਮਨਮੋਹਕ ਲੱਗਦੇ ਹਨ। Red Fort

Read This : Adulterated Milk: ਆਮ ਆਦਮੀ ਦੀ ਸਿਹਤ ’ਤੇ ਭਾਰੀ ਮਿਲਾਵਟੀ ਦੁੱਧ

ਲਾਲ ਪਰਦਾ ਅਤੇ ਰੰਗ ਮਹਿਲ

ਦੀਵਾਨੇ ਆਮ ਦੇ ਖੱਬੇ ਪਾਸੇ ਲਾਲ ਪਰਦਾ ਨਾਮਕ ਦਰਵਾਜਾ ਹੈ, ਜਿੱਥੇ ਖਾਸ ਅਤੇ ਸ਼ਾਹੀ ਲੋਕ ਅੰਦਰ ਜਾ ਸਕਦੇ ਹਨ। ਰੰਗ ਮਹਿਲ ਵੀ ਬਹੁਤ ਸੁੰਦਰ ਇਮਾਰਤ ਹੈ ਜਿਸ ਦੇ ਵਿਚਾਲੇ ਕਮਲ ਦੇ ਫੁੱਲ ਵਰਗਾ ਫੁਹਾਰਾ ਹੈ। ਇਸ ਫੁਹਾਰੇ ਦੇ ਚੱਲਣ ਸਮੇਂ ਚਿੱਤਰਕਾਰੀ ਦੀ ਸਤਰੰਗੀ ਝਲਕ ਵੇਖਣ ਨੂੰ ਮਿਲਦੀ ਹੈ।

ਦੀਵਾਨੇ ਖਾਸ | Red Fort

ਦੀਵਾਨੇ ਖਾਸ ਵਿੱਚ ਕਿਸੇ ਸਮੇਂ ਬੇਸ਼ਕੀਮਤੀ ਤਖਤੇ ਤਾਊਸ ਹੁੰਦਾ ਸੀ। ਇਸ ਸਥਾਨ ਤੋਂ ਹੀ ਨਾਦਿਰ ਸ਼ਾਹ ਕੋਹਿਨੂਰ ਅਤੇ ਤਖਤ ਨਾਲ ਲੁੱਟ ਕੇ ਲੈ ਗਿਆ। ਖਾਸ ਮਹਿਲ, ਮਿਜਾਨ, ਨਿਆਂ ਤੁਲਾ, ਸਨਮਾਨ ਬੁਰਜ ਖਾਸ ਮਹਿਲ ਸਮਰਾਟ ਦਾ ਨਿੱਜੀ ਮਹਿਲ ਹੈ, ਜਿਸ ਦੀ ਚਿੱਤਰਕਾਰੀ ਅਤੇ ਮਾਰਬਲ ਅੱਜ ਵੀ ਖਿੱਚ ਦਾ ਕੇਂਦਰ ਹੈ। ਸਨਮਾਨ ਬੁਰਜ ਅਸ਼ਟਭੁਜੀ ਹੈ, ਇਹ ਸਥਾਨ ਸੋਨੇ ਅਤੇ ਪਿੱਤਲ ਨਾਲ ਬਣਿਆ ਹੋਇਆ ਸੀ, ਇਸ ਸਥਾਨ ਤੋਂ ਸੂਰਜ ਦੇਵਤਾ ਦੇ ਦਰਸ਼ਨ ਕੀਤੇ ਜਾਂਦੇ ਸਨ

ਮੋਤੀ ਮਸਜਿਦ, ਬਾਗ, ਸ਼ਾਹ ਬੁਰਜ

ਲਾਲ ਕਿਲ੍ਹੇ ਵਿੱਚ ਮੋਤੀ ਮਸਜਿਦ ਸਥਿਤ ਹੈ। ਜਿਸ ਨੂੰ ਔਰੰਗਜੇਬ ਨੇ 1662 ਈ: ਵਿੱਚ ਬਣਵਾਇਆ, ਨਾਲ ਹੀ ਬਾਗ ਹੈ ਸ਼ਾਹ ਬੁਰਜ ਮੰਤਰੀਆਂ ਦੀ ਸਲਾਹ ਲਈ ਤਿਆਰ ਕੀਤਾ ਗਿਆ ਸੀ।

15 ਅਗਸਤ ਪਾਰਕ | Red Fort

ਲਾਲ ਕਿਲ੍ਹੇ ਦੇ ਸਾਹਮਣੇ ਇੱਕ ਵੱਡਾ ਮੈਦਾਨ ਹੈ, ਜਿੱਥੇ ਹਰ ਸਾਲ ਅਜਾਦੀ ਦਾ ਸਮਾਰੋਹ ਮਨਾਇਆ ਜਾਂਦਾ ਹੈ। ਲਾਹੌਰੀ ਦਰਵਾਜੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ। ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰ ਦੇ ਨਾਂਅ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਅਸੀਂ ਲਾਲ ਕਿਲ੍ਹੇ ਦੇ ਇਤਿਹਾਸਕ ਮਹੱਤਵ ਨੂੰ ਸਮਝਦੇ ਹੋਏ ਭਾਰਤੀ ਭਵਨ ਕਲਾ ਨਿਰਮਾਣ ਸ਼ੈਲੀ ਦਾ ਦ੍ਰਿਸ਼ ਵੇਖਿਆ ਜੋ ਇਤਿਹਾਸ ਦੀਆਂ ਅਨੇਕਾਂ ਘਟਨਾਵਾਂ ਦਾ ਗਵਾਹ ਰਿਹਾ ਹੈ। Red Fort

ਅਵਨੀਸ਼ ਲੋਂਗੋਵਾਲ, ਸੰਗਰੂਰ

LEAVE A REPLY

Please enter your comment!
Please enter your name here