Gold News Today: ਧਨਤੇਰਸ 2025 ’ਤੇ ਸੋਨੇ ਤੇ ਚਾਂਦੀ ਦੀ ਰਿਕਾਰਡ ਵਿਕਰੀ, ਪੜ੍ਹੋ ਪੂਰੀ ਖਬਰ

Gold News Today
Gold News Today: ਧਨਤੇਰਸ 2025 ’ਤੇ ਸੋਨੇ ਤੇ ਚਾਂਦੀ ਦੀ ਰਿਕਾਰਡ ਵਿਕਰੀ, ਪੜ੍ਹੋ ਪੂਰੀ ਖਬਰ

Gold News Today: ਨਵੀਂ ਦਿੱਲੀ। ਇਸ ਸਾਲ ਧਨਤੇਰਸ ’ਤੇ ਦੇਸ਼ ਭਰ ਦੇ ਬਾਜ਼ਾਰਾਂ ’ਚ ਬੇਮਿਸਾਲ ਭੀੜ-ਭੜੱਕਾ ਵੇਖਣ ਨੂੰ ਮਿਲਿਆ। ਖਪਤਕਾਰਾਂ ਨੇ ਕੀਮਤੀ ਧਾਤਾਂ ਤੋਂ ਲੈ ਕੇ ਇਲੈਕਟ੍ਰਾਨਿਕ ਸਮਾਨ ਤੱਕ ਹਰ ਚੀਜ਼ ਦੀ ਤੇਜ਼ੀ ਨਾਲ ਖਰੀਦਦਾਰੀ ਕੀਤੀ। ਅੰਦਾਜ਼ਾ ਲਾਇਆ ਗਿਆ ਹੈ ਕਿ ਭਾਰਤੀ ਖਪਤਕਾਰਾਂ ਨੇ ਇਸ ਸ਼ੁਭ ਮੌਕੇ ’ਤੇ ਲਗਭਗ 1 ਲੱਖ ਕਰੋੜ ਰੁਪਏ ਦਾ ਲੈਣ-ਦੇਣ ਕੀਤਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਆਈਟੀ) ਅਨੁਸਾਰ, ਇਕੱਲੇ ਸੋਨੇ ਤੇ ਚਾਂਦੀ ਦੀ ਵਿਕਰੀ ਨੇ ਲਗਭਗ 60,000 ਕਰੋੜ ਰੁਪਏ ਦਾ ਕਾਰੋਬਾਰ ਕੀਤਾ। Gold News Today

ਇਹ ਖਬਰ ਵੀ ਪੜ੍ਹੋ : IND vs AUS: 223 ਦਿਨਾਂ ਬਾਅਦ ਕੌਮਾਂਤਰੀ ਕ੍ਰਿਕੇਟ ’ਚ ਵਾਪਸੀ, ਅੱਧਾ ਘੰਟਾ ਵੀ ਕ੍ਰੀਜ ’ਤੇ ਨਹੀਂ ਟਿਕ ਸਕੇ ਰੋਹਿਤ ਤੇ ਕ…

ਜੋ ਪਿਛਲੇ ਸਾਲ ਨਾਲੋਂ 25 ਫੀਸਦੀ ਜ਼ਿਆਦਾ ਹੈ। ਜਦੋਂ ਕਿ ਸੋਨੇ ਦੀਆਂ ਕੀਮਤਾਂ 130,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈਆਂ, ਖਪਤਕਾਰਾਂ ਦਾ ਉਤਸ਼ਾਹ ਬਰਕਰਾਰ ਰਿਹਾ। ਸੀਏਆਈਟੀ ਦੇ ਜਿਊਲਰੀ ਡਿਵੀਜ਼ਨ ਦੇ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ, ‘ਦੇਸ਼ ਦੇ ਮੁੱਖ ਸਰਾਫਾ ਬਾਜ਼ਾਰਾਂ ’ਚ ਪਿਛਲੇ ਦੋ ਦਿਨਾਂ ’ਚ ਖਰੀਦਦਾਰਾਂ ਦੀ ਭਾਰੀ ਭੀੜ ਵੇਖੀ ਗਈ। ਉੱਚੀਆਂ ਕੀਮਤਾਂ ਦੇ ਬਾਵਜੂਦ, ਖਪਤਕਾਰਾਂ ਨੇ ਭਾਰੀ ਨਿਵੇਸ਼ ਕੀਤਾ।’ Gold News Today

ਚਾਂਦੀ ਦੀ ਚਮਕ ਸਭ ਤੋਂ ਤੇਜ਼, ਵਿਕਰੀ ’ਚ 40 ਫੀਸਦੀ ਤੱਕ ਵਾਧਾ

ਇਸ ਸਾਲ ਧਨਤੇਰਸ ’ਤੇ ਚਾਂਦੀ ਸੋਨੇ ਨੂੰ ਪਿੱਛੇ ਛੱਡ ਗਈ। ਗਹਿਣਿਆਂ ਦੀਆਂ ਐਸੋਸੀਏਸ਼ਨਾਂ ਅਨੁਸਾਰ, ਚਾਂਦੀ ਦੀਆਂ ਕੀਮਤਾਂ 180,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 55 ਪ੍ਰਤੀਸ਼ਤ ਵੱਧ ਹੈ। ਇਸ ਦੇ ਬਾਵਜੂਦ, ਮੰਗ ’ਚ ਕੋਈ ਬਦਲਾਅ ਨਹੀਂ ਆਇਆ। ਆਲ ਇੰਡੀਆ ਰਤਨ ਤੇ ਗਹਿਣੇ ਪਰੀਸ਼ਦ (ਜੀਜੇਸੀ) ਦੇ ਪ੍ਰਧਾਨ ਰਾਜੇਸ਼ ਰੋਕੜੇ ਨੇ ਕਿਹਾ, ‘ਉੱਚੀਆਂ ਦਰਾਂ ਦੇ ਬਾਵਜੂਦ, ਲੋਕਾਂ ਨੇ ਚਾਂਦੀ ਦੇ ਸਿੱਕਿਆਂ ਤੇ ਪੂਜਾ ਵਸਤੂਆਂ ’ਚ ਰਣਨੀਤਕ ਤੌਰ ’ਤੇ ਨਿਵੇਸ਼ ਕੀਤਾ। ਚਾਂਦੀ ਦੇ ਸਿੱਕਿਆਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 35 ਤੋਂ 40 ਫੀਸਦੀ ਵਧੀ ਹੈ।’ ਰੋਕੜੇ ਨੇ ਅੱਗੇ ਕਿਹਾ ਕਿ ਚਾਂਦੀ ਹੁਣ ‘ਮੁੱਲ-ਮੁਖੀ ਨਿਵੇਸ਼’ ਵਜੋਂ ਪ੍ਰਸਿੱਧ ਹੋ ਰਹੀ ਹੈ।

ਸੋਨੇ ਦੀ ਵਿਕਰੀ ਘਟੀ, ਪਰ ਕੀਮਤਾਂ ਵਧੀਆਂ | Gold News Today

ਰੋਕੜੇ ਦੇ ਅਨੁਸਾਰ, ਜਦੋਂ ਕਿ ਸੋਨੇ ਦੀ ਵਿਕਰੀ ਮਾਤਰਾ ਦੇ ਮਾਮਲੇ ’ਚ 10-15 ਫੀਸਦੀ ਘੱਟ ਗਈ ਹੋ ਸਕਦੀ ਹੈ, ਉੱਚ ਕੀਮਤਾਂ ਦੇ ਕਾਰਨ ਕੁੱਲ ਮੁੱਲ ’ਚ ਵਾਧਾ ਹੋਇਆ ਹੈ। ਦਿੱਲੀ ਤੇ ਮੁੰਬਈ ਵਰਗੇ ਮੁੱਖ ਬਾਜ਼ਾਰਾਂ ’ਚ, ਧਨਤੇਰਸ ’ਤੇ ਸੋਨੇ ਦੀਆਂ ਕੀਮਤਾਂ 1,34,000 ਰੁਪਏ ਤੋਂ 1,32,000 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈਆਂ, ਜਦੋਂ ਕਿ ਕੁਝ ਥਾਵਾਂ ’ਤੇ ਮੁਨਾਫਾ-ਬੁਕਿੰਗ ਤੋਂ ਬਾਅਦ ਥੋੜ੍ਹਾ ਜਿਹਾ ਸੁਧਾਰ ਵੇਖਿਆ ਗਿਆ। ਹਾਲਾਂਕਿ, ਕੀਮਤਾਂ ’ਚ ਰਾਤੋ-ਰਾਤ ਨਰਮੀ ਨੇ ਖਰੀਦਦਾਰਾਂ ਨੂੰ ਹੋਰ ਉਤਸ਼ਾਹਿਤ ਕੀਤਾ।

ਲੋਕਾਂ ਨੇ ਵਿਆਹਾਂ, ਨਿਵੇਸ਼ਾਂ ਤੇ ਤੋਹਫ਼ ਆਂ ਲਈ 1 ਤੋਂ 50 ਗ੍ਰਾਮ ਤੱਕ ਦੇ ਸਿੱਕੇ ਤੇ ਹਲਕੇ ਗਹਿਣੇ ਖਰੀਦੇ। ‘ਵਾਲੀਅਮ ’ਚ ਕਮੀ ਦੇ ਬਾਵਜੂਦ, ਔਸਤ ਲੈਣ-ਦੇਣ ਮੁੱਲ ’ਚ 20-25 ਫੀਸਦੀ ਦਾ ਵਾਧਾ ਹੋਇਆ। ਚਾਂਦੀ ਦੇ ਸਿੱਕਿਆਂ ਦੀ ਵਿਕਰੀ ਟੀਅਰ-2 ਤੇ ਟੀਅਰ-3 ਸ਼ਹਿਰਾਂ ’ਚ ਸਭ ਤੋਂ ਵੱਧ ਹੋਈ’ ਜੀਜੇਸੀ ਦੇ ਉਪ-ਪ੍ਰਧਾਨ ਅਵਿਨਾਸ਼ ਗੁਪਤਾ ਨੇ ਕਿਹਾ।