ਦਿੱਲੀ ‘ਚ ਰਿਕਾਰਡ 21,144 ਕੋਰੋਨਾ ਟੈਸਟ
ਨਵੀਂ ਦਿੱਲੀ। ਦਿੱਲੀ ‘ਚ ਲਗਾਤਾਰ ਪੈਰ ਪਸਾਰ ਰਹੇ ਕੋਰੋਨਾ ਦੀ ਰੋਕਥਾਮ ਦੀ ਜਾਂਚ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਸ਼ੁੱਕਰਵਾਰ ਨੂੰ ਰਿਕਾਰਡ 21 ਹਜ਼ਾਰ 144 ਟੈਸਟ ਕੀਤੇ ਗਏ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਸਬੰਧੀ ਬਹੁਤ ਤੇਜ਼ੀ ਨਾਲ ਜਾਂਚ ਤੇ ਆਈਸੋਲੋਸ਼ਨ ਰਣਨੀਤੀ ‘ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਿ ਬੀਤੇ ਦਿਵਸ ਰਿਕਾਰਡ 21,144 ਕੋਰੋਨਾ ਦੇ ਟੈਸਟ ਕੀਤੇ ਗਏ ਹਨ। ਦੇਸ਼ ‘ਚ ਦਿੱਲੀ ਕੋਰੋਨਾ ਮਾਮਲੇ ‘ਚ ਦੂਜੇ ਸਥਾਨ ‘ਤੇ ਹੈ। ਰਾਜਧਾਨੀ ‘ਚ ਕੁੱਲ ਪੀੜਤਾਂ ਦਾ ਅੰਕੜਾ 77 ਹਜ਼ਾਰ 240 ‘ਤੇ ਪਹੁੰਚ ਗਿਆ ਹੈ ਤੇ ਇਸ ਨਾਲ 2492 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ