ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਰੋਹਿਤ, ਵਿਨੇਸ਼,...

    ਰੋਹਿਤ, ਵਿਨੇਸ਼, ਮਣੀਕਾ ਅਤੇ ਥੰਗਾਵੇਲੂ ਦੀ ਖੇਡ ਰਤਨ ਲਈ ਸਿਫਾਰਿਸ਼

    ਰੋਹਿਤ, ਵਿਨੇਸ਼, ਮਣੀਕਾ ਅਤੇ ਥੰਗਾਵੇਲੂ ਦੀ ਖੇਡ ਰਤਨ ਲਈ ਸਿਫਾਰਿਸ਼

    ਨਵੀਂ ਦਿੱਲੀ। ਭਾਰਤ ਦੇ ਸੀਮਤ ਓਵਰਾਂ ਦੇ ਕਪਤਾਨ ਰੋਹਿਤ ਸ਼ਰਮਾ, ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਸਟਾਰ ਮਨੀਕਾ ਬੱਤਰਾ ਅਤੇ ਰੀਓ ਪੈਰਾਲੰਪਿਕ ਸੋਨ ਤਗਮਾ ਜੇਤੂ ਮਰੀਯੱਪਨ ਥਾਂਗਾਵੇਲੂ ਨੇ ਦੇਸ਼ ਦਾ ਸਰਵਉਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਲਈ ਸਿਫਾਰਸ਼ ਕੀਤੀ ਗਈ ਹੈ। ਖੇਡ ਮੰਤਰਾਲੇ ਦੀ 12 ਮੈਂਬਰੀ ਪੁਰਸਕਾਰ ਕਮੇਟੀ ਨੇ ਖੇਡ ਰਤਨ ਲਈ ਚਾਰ ਨਾਵਾਂ ਦੀ ਸਿਫਾਰਸ਼ ਕੀਤੀ ਹੈ ਜਿਸ ‘ਤੇ ਅੰਤਮ ਫੈਸਲਾ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਦੁਆਰਾ ਲੈਣਾ ਹੈ। ਕਮੇਟੀ ਵਿਚ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਸਾਬਕਾ ਹਾਕੀ ਕਪਤਾਨ ਸਰਦਾਰਾ ਸਿੰਘ ਸ਼ਾਮਲ ਸਨ। ਕਮੇਟੀ ਨੇ ਸਾਈ ਦੇ ਮੁੱਖ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ ਅਤੇ ਇਨ੍ਹਾਂ ਚਾਰਾਂ ਨਾਵਾਂ ਦੀ ਸਿਫਾਰਸ਼ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.