ਅੰਦਰ ਦੀ ਸ਼ਕਤੀ ਨੂੰ ਪਛਾਣੋ
ਸੁਖ ਅਤੇ ਦੁੱਖ ਜੀਵਨ ਦੇ ਹੀ ਦੋ ਪਹਿਲੂ ਹਨ ਕੋਈ ਵੀ ਵਿਅਕਤੀ ਇੱਕ ਸਮੇਂ ’ਚ ਜਾਂ ਤਾਂ ਸੁਖੀ ਹੋ ਸਕਦਾ ਹੈ ਜਾਂ ਦੁਖੀ ਸੁਖ ਅਤੇ ਦੁੱਖ ਹਰ ਇਨਸਾਨ ਦੇ ਜੀਵਨ ਵਿਚ ਆਉਂਦੇ-ਜਾਂਦੇ ਰਹਿੰਦੇ ਹਨ ਕਿਸੇ ਵਿਅਕਤੀ ਨੂੰ ਜ਼ਿਆਦਾ ਸਮੇਂ ਲਈ ਅਤੇ ਕੁਝ ਲੋਕਾਂ ਨੂੰ ਘੱਟ ਸਮੇਂ ਲਈ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਈ ਵੀ ਵਿਅਕਤੀ ਨਹੀਂ ਚਾਹੁੰਦਾ ਕਿ ਉਸ ਦੇ ਜੀਵਨ ਵਿਚ ਦੁੱਖ ਆਵੇ ਤੇ ਇਸ ਲਈ ਉਹ ਜਗ੍ਹਾ-ਜਗ੍ਹਾ ਭੱਜਦਾ ਹੈ ਦੁੱਖ ਤੋਂ ਘਬਰਾ ਕੇ ਉਹ ਦੁੱਖਾਂ ਨੂੰ ਦੂਰ ਕਰਨ ਦੇ ਤਰੀਕੇ, ਜੋ ਉਸ ਦੇ ਸਾਹਮਣੇ ਹੁੰਦੇ ਹਨ, ਦੇਖ ਨਹੀਂ ਪਾਉਂਦਾ, ਤੇ ਪਰਮਾਤਮਾ ਨੂੰ ਦੋਸ਼ ਦਿੰਦਾ ਹੈ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਪਹਿਲਾਂ ਤੋਂ ਹੀ ਸਾਡੇ ਵਿਚ ਮੌਜੂਦ ਹਨ ਫਿਰ ਵੀ ਵਿਅਕਤੀ ਇਨ੍ਹਾਂ ਨੂੰ ਲੱਭਣ ਲਈ ਜਗ੍ਹਾ-ਜਗ੍ਹਾ ਭੱਜਦਾ ਰਹਿੰਦਾ ਹੈ
ਸਾਰੇ ਦੁੱਖਾਂ ਨੂੰ ਦੂਰ ਕਰਨ ਦੇ ਉਪਾਅ ਹਰ ਸਮੇਂ ਸਾਡੇ ਸਾਹਮਣੇ ਹੀ ਰਹਿੰਦੇ ਹਨ ਪਰੰਤੂ ਅਗਿਆਨਤਾ ਵੱਸ ਅਸੀਂ ਉਨ੍ਹਾਂ ਨੂੰ ਪਹਿਚਾਣ ਨਹੀਂ ਪਾਉਂਦੇ ਜੀਵਨ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ ਕੇ ਰੋਂਦੇ ਹਾਂ ਅਤੇ ਪਰਮਾਤਮਾ ਨੂੰ ਦੋਸ਼ ਦਿੰਦੇ ਹਾਂ ਸਮੱਸਿਆ ਦੇ ਦੂਰ ਨਾ ਹੋਣ ਦੀ ਸਥਿਤੀ ਵਿਚ ਅਸੀਂ ਕਿਸਮਤ ਖਰਾਬ ਹੋਣ ਦੀ ਗੱਲ ਕਰਦੇ ਹਾਂ ਜਦੋਂਕਿ ਹਰ ਬੁਰੀ ਸਥਿਤੀ ’ਚੋਂ ਨਿੱਕਲਣ ਦਾ ਉਪਾਅ ਅਤੇ ਸ਼ਕਤੀਆਂ ਸਾਡੇ ਆਸ-ਪਾਸ ਹੀ ਹੁੰਦੀਆਂ ਹਨ ਬੱਸ ਅਸੀਂ ਉਨ੍ਹਾਂ ਨੂੰ ਪਹਿਚਾਣ ਨਹੀਂ ਪਾਉਂਦੇ ਇਸ ਲਈ ਸਾਡੇ ਅੰਦਰ ਜੋ ਸ਼ਕਤੀਆਂ ਹਨ, ਉਨ੍ਹਾਂ ਨੂੰ ਪਹਿਚਾਣ ਕੇ ਹੀ ਹਮੇਸ਼ਾ ਸੁਖੀ ਅਤੇ ਖੁਸ਼ ਰਿਹਾ ਜਾ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ