ਸਰਸਾ। ਜੇਕਰ ਤੁਹਾਡੀ ਸਵੇਰ ਦੀ ਸ਼ੁਰੂਆਤ ਚਿੜੀਆਂ ਦੀ ਚਹਿਬਰ ਨਾਲ ਹੁੰਦੀ ਹੈ ਤਾਂ ਸਾਰਾ ਦਿਨ ਬਹੁਤ ਹੀ ਸੋਹਣਾ ਲੰਘਦਾ ਹੈ। ਅੱਜ ਦੇ ਯੁੱਗ ਵਿੱਚ ਵੱਡੇ ਸ਼ਹਿਰ ਅਤੇ ਪਿੰਡਾਂ ਵਿੱਚ ਵੀ ਚਿੜੀਆਂ ਦਾ ਮਿਲਣਾ ਲਗਭਗ ਅਸੰਭਵ ਹੈ, ਹੌਲੀ-ਹੌਲੀ ਇਨ੍ਹਾਂ ਦੀ ਪ੍ਰਜਾਤੀ ਅਲੋਪ ਹੁੰਦੀ ਜਾ ਰਹੀ ਹੈ। (World Sparrow Day)
ਚਿੜੀ ਸਾਡੇ ਵਾਤਾਵਰਨ ਅਤੇ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ, ਇਸ ਲਈ ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਇਸ ਮਹੱਤਵ ਨੂੰ ਸਮਝਦੇ ਹੋਏ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾ ਵਿਸ਼ਵ ਚਿੜੀ ਦਿਵਸ 2010 ਵਿੱਚ ਮਨਾਇਆ ਗਿਆ ਸੀ। (World Sparrow Day)
ਇਸ ਦੇ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ ਪਰਮਾਤਮਾ ਦੀਆਂ ਇਨ੍ਹਾਂ ਛੋਟੀਆਂ ਖੰਭਾਂ ਵਾਲੀਆਂ ਰਚਨਾਵਾਂ ਦੀ ਚਹਿਬਰ ਰੂਹ ਨੂੰ ਅਥਾਹ ਆਨੰਦ ਦਿੰਦੀ ਹੈ। ਇਸ #WorldSparrowDay ’ਤੇ, ਆਓ ਗੁਰੂ ਪਾਪਾ Saint Dr @Gurmeetramrahim ਦੇ ਬਚਨਾਂ ’ਤੇ ਚਲਦਿਆਂ ਇਨ੍ਹਾਂ ਕੁਦਰਤ ਦੀਆਂ ਰਖਵਾਲੀਆਂ ਲਈ ਦਾਣਾ-ਚੋਗਾ ਤੇ ਪਾਣੀ ਰੱਖ ਕੇ ਇਨ੍ਹਾਂ ਦੀ ਸੁਰੱਖਿਆ ਕਰਨ ਲਈ ਆਪਣਾ ਯੋਗਦਾਨ ਪਾਈਏ।
The tweets & chirps of these tiny winged creations of the Lord bring immense happiness to the soul.
On this #WorldSparrowDay, let's pledge to protect & contribute our part by feeding these & keeping water aside daily, as guided by Guru Papa St Dr. @Gurmeetramrahim Singh Ji Insan— Honeypreet Insan (@insan_honey) March 20, 2023
ਸੰਤੁਲਨ ਬਣਾਈ ਰੱਖਣ ਲਈ ਚਿੜੀਆਂ ਦੀ ਸੰਭਾਲ ਜ਼ਰੂਰੀ
ਪੂਰੀ ਧਰਤੀ ਦੀ ਅੱਧੀ ਅਬਾਦੀ ਹਰ ਰੋਜ਼ 24 ਘੰਟਿਆਂ ਵਿਚੋਂ ਸਿਰਫ਼ ਅੱਧਾ ਘੰਟਾ ਹੀ ਵਾਤਾਵਰਨ ਦੀ ਸਾਂਭ-ਸੰਭਾਲ ਲਈ ਰੱਖੇ ਤਾਂ ਇਹ ਧਰਤੀ ਸਵਰਗ ਬਣ ਸਕਦੀ ਹੈ। ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਸਾਨੂੰ ਕੁਦਰਤ, ਪੰਛੀ, ਪੌਦੇ, ਰੁੱਖਾਂ ਸਮੇਤ ਜਾਨਵਰਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।
ਜੇਕਰ ਤੁਸੀ ਸੱਚ-ਮੁੱਚ ਪੰਛੀ ਪ੍ਰੇਮੀ ਬਣਨਾ ਚਾਹੁੰਦੇ ਹੋ, ਜਾਂ ਫਿਰ ਤੁਸੀ ਚਾਹੁੰਦੇ ਹੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁੱਝ ਬਚਾ ਕੇ ਛੱਡ ਜਾਈਏ, ਤੁਸੀਂ ਚਾਹੁੰਦੇ ਹੋ ਕਿ ਪਿੰਜਰਿਆਂ ਵਿਚ ਕੈਦ ਨਹੀਂ ਆਜ਼ਾਦ ਪੰਛੀ ਸਾਡੇ ਆਲੇ-ਦੁਆਲੇ ਘੁੰਮਦੇ ਰਹਿਣ ਤਾਂ ਵੱਧ ਤੋਂ ਵੱਧ ਰਵਾਇਤੀ ਰੁੱਖ ਤਿਆਰ ਕਰੋ । ਘਰ ਵਿਚ ਕੁੱਝ ਜਗ੍ਹਾ ਕੱਚੀ ਛੱਡ ਕੇ ਘਾਹ ਜਾਂ ਛੋਟੇ-ਵੱਡੇ ਪੌਦੇ ਜ਼ਰੂਰ ਲਾਓ। ਸੋ ਆਉ ਅੱਜ ਤੋਂ ਹੀ ਅਸੀਂ ਸੱਚੇ ਦਿਲੋਂ ਵਾਤਾਵਰਨ ਪ੍ਰੇਮੀ ਬਣ ਕੇ ਸਾਡੇ ਮਿੱਤਰ ਪੰਛੀਆਂ ਨੂੰ ਕੁਦਰਤੀ ਮਾਹੌਲ ਪ੍ਰਦਾਨ ਕਰੀਏ ਤੇ ਸੱਚੇ ਮਨ ਨਾਲ ਪੰਛੀ ਪ੍ਰੇਮੀ ਬਣ ਕੇ ਵਿਖਾਈਏ।