ਬਾਜਰੇ ਦੀ ਖੇਤੀ ’ਤੇ ਜ਼ੋਰ

Millet Farming

ਕੇਂਦਰ ਸਰਕਾਰ ਬਾਜਰੇ ਦੀ ਖੇਤੀ (Millet Farming) ਨੂੰ ਉਤਸ਼ਾਹਿਤ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ। ਬਾਜਰੇ ਦੀ ਖੇਤੀ ਨਾਲ ਜਿੱਥੇ ਕਿਸਾਨਾਂ ਦਾ ਫਸਲੀ ਚੱਕਰ ਤੋਂ ਖਹਿੜਾ ਛੁੱਟੇਗਾ, ੳੱੁਥੇ ਲਾਗਤ ਖਰਚੇ ਘਟਣ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ। ਸਰਕਾਰ ਨੇ 30 ਦੇਸ਼ਾਂ ਨੂੰ ਚੁਣਿਆ ਜਿੱਥੇ ਬਾਜਰਾ ਬਰਾਮਦ ਕੀਤਾ ਜਾ ਸਕੇਗਾ। ਕੇਂਦਰ ਸਰਕਾਰ ਨੇ ਬਾਜਰੇ ਤੋਂ ਬਣਨ ਵਾਲੇ ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਲਈ 800 ਕਰੋੜ ਰੁਪਏ ਖਰਚਣ ਦਾ ਟੀਚਾ ਰੱਖਿਆ ਹੈ। ਰਾਜਸਥਾਨ ’ਚ ਖੇਤੀਯੋਗ 29 ਫੀਸਦੀ ਜ਼ਮੀਨ ’ਚ ਬਾਜਰੇ ਦੀ ਬਿਜਾਈ ਹੁੰਦੀ ਹੈ।

ਉੱਤਰ ਪ੍ਰਦੇਸ਼ ’ਚ ਬਾਜਰੇ ਦੀ ਖੇਤੀ ਹੇਠ ਰਕਬਾ ਪਿਛਲੇ ਸਾਲ ਦੇ ਮੁਕਾਬਲੇ 30 ਹਜ਼ਾਰ ਹੈਕਟੇਅਰ ਦੇ ਕਰੀਬ ਵਧਿਆ ਹੈ। ਇਸ ਸਾਲ 10 ਲੱਖ ਹੈਕਟੇਅਰ ਤੋਂ ਵਧ ਰਕਬੇ ’ਚ ਬਾਜਰੇ ਦੀ ਖੇਤੀ ਹੋ ਰਹੀ ਹੈ। ਅਸਲ ’ਚ ਬਾਜਰਾ ਕਿਸਾਨਾਂ ਲਈ ਵਪਾਰਕ ਤੌਰ ’ਤੇ ਫਾਇਦੇਮੰਦ ਤਾਂ ਹੈ ਹੀ ਇਹ ਦੇਸ਼ ਅੰਦਰ ਵੀ ਲੋਕਾਂ ਦੀ ਸਿਹਤ ਲਈ ਵਰਦਾਨ ਹੈ। ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਜਾਂ 90 ਫੀਸਦੀ ਅਬਾਦੀ ਬਾਜਰੇ ਦੇ ਗੁਣਾਂ ਤੋਂ ਅਜੇ ਅਣਜਾਣ ਹੈ।

ਬਾਜਰੇ ਦੀ ਖੇਤੀ ’ਤੇ ਜ਼ੋਰ | Millet Farming

ਅੱਜ ਸ਼ੁੂਗਰ ਤੇ ਦਿਲ ਦੇ ਰੋਗਾਂ ਕਰਕੇ ਘਰ-ਘਰ ਮਰੀਜ਼ ਹਨ। ਬਾਜਰਾ ਅਜਿਹਾ ਅਨਾਜ ਹੈ ਜੋ ਕਣਕ ਤੇ ਚੌਲਾਂ ਨਾਲੋਂ ਕਿਤੇ ਜ਼ਿਆਦਾ ਖੁਰਾਕੀ ਤੱਤਾਂ ਨਾਲ ਭਰਪੂਰ ਹੈ। ਬਾਜਰੇ ’ਚ ਲੋਹਾ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ’ਚ ਹੁੰਦੇ ਹਨ। ਬਾਜਰੇ ਦੀ ਵਰਤੋਂ ਨਾਲ ਖੂਨ ਦੀ ਕਮੀ ਨਹੀਂ ਰਹਿੰਦੀ ਹੈ ਅਤੇ ਸ਼ੂਗਰ ਤੇ ਕੋਲੈਸਟਰੋਲ ਵੀ ਕੰਟਰੋਲ ’ਚ ਰਹਿੰਦਾ ਹਨ। ਸੱਚਾਈ ਇਹ ਹੈ ਕਿ ਜੇਕਰ ਸਾਡੇ ਦੇਸ਼ ਦੇ ਲੋਕ ਹੀ ਬਾਜਰੇ ਦੇ ਗੁਣਾਂ ਤੋਂ ਪੂਰੀ ਤਰ੍ਹਾਂ ਵਾਕਫ਼ ਹੋ ਜਾਣ ਤਾਂ ਦੇਸ਼ ਦੇ ਅੰਦਰ ਹੀ ਬਾਜਰੇ ਦੀ ਮੰਗ ਇੰਨੀ ਜ਼ਿਆਦਾ ਹੋ ਸਕਦੀ ਹੈ ਕਿ ਇਹ ਦੇਸ਼ ਦੀ ਮੱੁਖ ਫਸਲ ਬਣ ਸਕਦਾ ਹੈ।

ਅੱਜ ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਵੇਖੀ ਜਾ ਰਹੀ ਹੈ ਜੇਕਰ ਜਨਤਾ ਬਾਜਰੇ ਤੇ ਮਿਲੇਟਸ ਗਰੇਨ (ਮੋਟੇ ਅਨਾਜ) ਦੇ ਫਾਇਦੇ ਨੂੰ ਸਮਝ ਲਵੇ ਤਾਂ ਤੰਦਰੁਸਤੀ ਲਈ ਮਹਿੰਗੀਆਂ ਦਵਾਈਆਂ ਦੀ ਲੋੜ ਹੀ ਨਾ ਪਵੇ। ਅਸਲ ’ਚ ਬਾਜਰੇ ਦੇ ਗੁਣਾਂ ਪ੍ਰਤੀ ਜਾਗਰੂਕਤਾ ਲਈ ਵੱਡੀ ਮੁਹਿੰਮ ਚਲਾਉਣੀ ਪਵੇਗੀ। ਸਰਕਾਰਾਂ ਇਸ ਵਾਸਤੇ ਇਸ਼ਤਿਹਾਰ ਜਾਰੀ ਕਰਨ। ਸਿਆਸੀ ਅਤੇ ਹੋਰ ਖੇਤਰਾਂ ਦੀਆਂ ਹਸਤੀਆਂ ਬਾਜਰੇ ਦੇ ਸੇਵਨ ਲਈ ਇਸ ਦਿਸ਼ਾ ’ਚ ਖੁਦ ਮਿਸਾਲ ਬਣਨ ਤਾਂ ਲੋਕ ਜਾਗਰੂਕ ਹੋਣਗੇ। ਜਿੱਥੋਂ ਤੱਕ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦਾ ਸਬੰਧ ਹੈ ਇਸ ਸਬੰਧੀ ਘੱਟੋ-ਘੱਟ ਮੱੁਲ ’ਤੇ ਬਾਜਰੇ ਦੀ ਖਰੀਦ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਹਾਲ ਦੀ ਘੜੀ ਬਾਸਮਤੀ ਚੌਲਾਂ ਦੀ ਵਿਆਹਾਂ-ਸ਼ਾਦੀਆਂ ਦੇ ਖਾਣੇ ’ਚ ਸਰਦਾਰੀ ਹੈ। ਬਾਜਰੇ ਨੂੰ ਜਦੋਂ ਬਾਸਮਤੀ ਵਾਂਗ ਇਹ ਦਰਜਾ ਮਿਲੇਗਾ ਤਾਂ ਸਰਕਾਰੀ ਖਰੀਦ ਤੋਂ ਬਿਨਾਂ ਵੀ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਤੋਂ ਚੰਗਾ ਪੈਸਾ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।