New Delhi Railway Station Stampede: ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦਾ ਕਾਰਨ ਸਾਹਮਣੇ ਆਇਆ, ਪੜ੍ਹੋ…

New Delhi Railway Station Stampede

New Delhi Railway Station Stampede: ਨਵੀਂ ਦਿੱਲੀ (ਏਜੰਸੀ)। 15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ’ਚ 18 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਸਬੰਧੀ ਆਰਪੀਐਫ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ’ਚ ਕਿਹਾ ਗਿਆ ਹੈ ਕਿ ਇਹ ਹਾਦਸਾ ਪ੍ਰਯਾਗਰਾਜ ਜਾਣ ਵਾਲੀ ਕੁੰਭ ਸਪੈਸ਼ਲ ਟਰੇਨ ਦੇ ਪਲੇਟਫਾਰਮ ਨੂੰ ਬਦਲਣ ਦੇ ਐਲਾਨ ਕਾਰਨ ਹੋਇਆ। ਘਟਨਾ ਤੋਂ ਇੱਕ ਦਿਨ ਬਾਅਦ, 16 ਫਰਵਰੀ ਨੂੰ, ਆਰਪੀਐਫ ਨੇ ਦਿੱਲੀ ਜ਼ੋਨ ਨੂੰ ਇੱਕ ਰਿਪੋਰਟ ਸੌਂਪੀ।

ਇਹ ਖਬਰ ਵੀ ਪੜ੍ਹੋ : Canada Plane Crash: ਕੈਨੇਡਾ ਦੇ ਟੋਰੰਟੋ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ

ਇਸ ’ਚ ਕਿਹਾ ਗਿਆ ਹੈ ਕਿ 15 ਫਰਵਰੀ ਨੂੰ ਰਾਤ ਲਗਭਗ 8.45 ਵਜੇ, ਇਹ ਐਲਾਨ ਕੀਤਾ ਗਿਆ ਸੀ ਕਿ ਪ੍ਰਯਾਗਰਾਜ ਜਾਣ ਵਾਲੀ ਕੁੰਭ ਸਪੈਸ਼ਲ ਪਲੇਟਫਾਰਮ ਨੰਬਰ 12 ਤੋਂ ਰਵਾਨਾ ਹੋਵੇਗੀ। ਕੁਝ ਸਮੇਂ ਬਾਅਦ ਇੱਕ ਹੋਰ ਐਲਾਨ ਕੀਤਾ ਗਿਆ ਕਿ ਕੁੰਭ ਸਪੈਸ਼ਲ ਟਰੇਨ ਪਲੇਟਫਾਰਮ ਨੰਬਰ 16 ਤੋਂ ਰਵਾਨਾ ਹੋਵੇਗੀ। ਇਸ ਤੋਂ ਬਾਅਦ ਭਾਜੜ ਦੀ ਸਥਿਤੀ ਪੈਦਾ ਹੋ ਗਈ। ਰਿਪੋਰਟ ਅਨੁਸਾਰ, ਇਸ ਸਮੇਂ ਮਗਧ ਐਕਸਪ੍ਰੈਸ ਪਲੇਟਫਾਰਮ ਨੰਬਰ 14 ’ਤੇ ਖੜੀ ਸੀ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਪਲੇਟਫਾਰਮ ਨੰਬਰ 15 ’ਤੇ ਖੜ੍ਹੀ ਸੀ।

ਪ੍ਰਯਾਗਰਾਜ ਐਕਸਪ੍ਰੈਸ ’ਚ ਚੜ੍ਹਨ ਲਈ ਪਲੇਟਫਾਰਮ 14 ’ਤੇ ਯਾਤਰੀਆਂ ਦੀ ਭੀੜ ਵੀ ਮੌਜ਼ੂਦ ਸੀ। ਇਸਦਾ ਮਤਲਬ ਹੈ ਕਿ ਤਿੰਨ ਗੱੀਆਂ ਦੇ ਆਉਣ-ਜਾਣ ਵਾਲੇ ਵਿਅਕਤੀਆਂ ਦੀ ਭੀੜ ਪਹਿਲਾਂ ਹੀ ਪਲੇਟਫਾਰਮ ’ਤੇ ਮੌਜ਼ੂਦ ਸੀ। ਐਲਾਨ ਸੁਣ ਕੇ, ਯਾਤਰੀਆਂ ਨੇ ਪਲੇਟਫਾਰਮ 12-13 ਅਤੇ 14-15 ਤੋਂ ਫੁੱਟ ਓਵਰ ਬ੍ਰਿਜ 2 ਤੇ 3 ਰਾਹੀਂ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਮਗਧ ਐਕਸਪ੍ਰੈਸ, ਉੱਤਰ ਸੰਪਰਕ ਕ੍ਰਾਂਤੀ ਤੇ ਪ੍ਰਯਾਗਰਾਜ ਐਕਸਪ੍ਰੈਸ ਦੇ ਯਾਤਰੀ ਪੌੜੀਆਂ ਤੋਂ ਹੇਠਾਂ ਉਤਰ ਰਹੇ ਸਨ। ਧੱਕਾ-ਮੁੱਕੀ ਦੌਰਾਨ, ਕੁਝ ਯਾਤਰੀ ਫਿਸਲ ਕੇ ਪੌੜੀਆਂ ’ਤੇ ਡਿੱਗ ਪਏ, ਜਿਸ ਕਾਰਨ ਭਗਦੜ ਮਚ ਗਈ। New Delhi Railway Station Stampede

LEAVE A REPLY

Please enter your comment!
Please enter your name here