ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home ਵਿਚਾਰ ਪ੍ਰੇਰਨਾ ਗਲਤੀ ਦਾ ਅਹਿਸਾ...

    ਗਲਤੀ ਦਾ ਅਹਿਸਾਸ

    Simran Competition

    ਗਲਤੀ ਦਾ ਅਹਿਸਾਸ

    ਮਿਸ਼ਰ ਦੇਸ਼ ਵਿਚ ਇਬਰਾਹਿਮ ਨਾਂਅ ਦਾ ਇੱਕ ਵਿਅਕਤੀ ਸੀ ਗਰੀਬ ਹੋਣ ਦੇ ਬਾਵਜ਼ੂਦ ਉਹ ਧਰਮਾਤਮਾ ਅਤੇ ਉਦਾਰ ਸੀ ਸ਼ਹਿਰ ਵਿਚ ਆਉਣ ਵਾਲੇ ਰਾਹੀ ਉਸਦੇ ਘਰ ਰੁਕਦੇ ਅਤੇ ਉਹ ਮੁਫ਼ਤ ਉਨ੍ਹਾਂ ਦੀ ਪ੍ਰਾਹੁਣਚਾਰੀ ਕਰਦਾ ਸੀ ਜਦੋਂ ਰਾਹੀ ਭੋਜਨ ਕਰਨ ਬੈਠਦੇ ਤਾਂ ਇਬਰਾਹਿਮ ਖਾਣੇ ਤੋਂ ਪਹਿਲਾਂ ਇੱਕ ਅਰਦਾਸ ਕਰਦਾ ਸਾਰੇ ਉਸ ਅਰਦਾਸ ਵਿਚ ਸ਼ਾਮਲ ਹੁੰਦੇ ਇਬਰਾਹਿਮ ਨੂੰ ਇਸ ਸਭ ਵਿਚ ਬੜਾ ਅਨੰਦ ਆਉਂਦਾ ਪਰ ਹੌਲੀ-ਹੌਲੀ ਉਸਨੂੰ ਇਸ ਗੱਲ ਦਾ ਹੰਕਾਰ ਵੀ ਹੋਣ ਲੱਗਾ ਕਿ ਉਹ ਧਰਮਾਤਮਾ ਹੈ ਇੱਕ ਦਿਨ ਇੱਕ ਥੱਕਿਆ-ਟੁੱਟਿਆ ਬਜ਼ੁਰਗ ਉਸਦੇ ਘਰ ਆਇਆ ਇਬਰਾਹਿਮ ਨੇ ਉਸਦਾ ਸਵਾਗਤ ਕਰਕੇ ਉਸਨੂੰ ਬਿਠਾਇਆ ਬਜ਼ੁਰਗ ਨੇ ਕਿਹਾ, ‘ਮੈਂ ਬਹੁਤ ਦੂਰੋਂ ਆਇਆ ਹਾਂ ਕਾਫ਼ੀ ਥੱਕ ਗਿਆ ਹਾਂ ਤੇ ਭੁੱਖਾ ਵੀ ਹਾਂ’ ਇਬਰਾਹਿਮ ਖੁਸ਼ੀ-ਖੁਸ਼ੀ ਅੰਦਰ ਜਾ ਕੇ ਭੋਜਨ ਲੈ ਆਇਆ ਖਾਣ ਤੋਂ ਪਹਿਲਾਂ ਉਸਨੇ ਅਰਦਾਸ ਪੜ੍ਹੀ ਪਰ ਬਜ਼ੁਰਗ ਉਸ ਅਰਦਾਸ ਵਿਚ ਸ਼ਾਮਲ ਨਹੀਂ ਹੋਇਆ ਉਸਨੇ ਪੁੱਛਿਆ ਤਾਂ ਬਜ਼ੁਰਗ ਨੇ ਜਵਾਬ ਦਿੱਤਾ, ‘ਅਸੀਂ ਅਗਨੀ ਦੀ ਪੂਜਾ ਕਰਦੇ ਹਾਂ’ ਇਹ ਸੁਣ ਕੇ ਇਬਰਾਹਿਮ ਨੂੰ ਕ੍ਰੋਧ ਆ ਗਿਆ

    ਉਸਨੇ ਕਿਹਾ, ‘ਜੇਕਰ ਤੁਹਾਨੂੰ ਮੇਰੇ ਈਸ਼ਵਰ ਵਿਚ ਵਿਸ਼ਵਾਸ ਨਹੀਂ ਹੈ ਅਤੇ ਤੁਸੀਂ ਮੇਰੀ ਅਰਦਾਸ ਨਹੀਂ ਪੜ੍ਹ ਸਕਦੇ ਤਾਂ ਇਸੇ ਸਮੇਂ ਮੇਰੇ ਘਰੋਂ ਨਿੱਕਲ ਜਾਓ’ ਕਹਿ ਕੇ ਇਬਰਾਹਿਮ ਨੇ ਬਿਨਾ ਖਾਣਾ ਖੁਆਏ ਉਸ ਬਜ਼ੁਰਗ ਨੂੰ ਘਰੋਂ ਕੱਢ ਦਿੱਤਾ ਉਸੇ ਸਮੇਂ ਇਬਰਾਹਿਮ ਦੇ ਗੁਰੂ ਦਾ ਉੱਥੇ ਆਉਣਾ ਹੋਇਆ ਗੁਰੂ ਨੇ ਸਮਝਾਇਆ, ‘ਬੇਟਾ, ਇਹ ਤੂੰ ਠੀਕ ਨਹੀਂ ਕੀਤਾ ਈਸ਼ਵਰ ਉਸ ਗਰੀਬ ਬਜ਼ੁਰਗ ਦਾ ਇੰਨੇ ਸਾਲਾਂ ਤੋਂ ਪਾਲਣ-ਪੋਸ਼ਣ ਕਰਦਾ ਰਿਹਾ ਹੈ, ਪਰ ਤੂੰ ਉਸਨੂੰ ਸਿਰਫ਼ ਇਸ ਲਈ ਖਾਣਾ ਨਹੀਂ ਖੁਆ ਸਕਿਆ ਕਿ ਉਹ ਦੂਸਰੇ ਧਰਮ ਨੂੰ ਮੰਨਦਾ ਹੈ ਦੁਨੀਆ ’ਚ ਕਿੰਨੇ ਹੀ ਧਰਮ ਹੋਣਗੇ, ਪਰ ਈਸ਼ਵਰ ਇੱਕ ਹੈ ਤੇ ਉਸਦੀ ਨਜ਼ਰ ਵਿਚ ਸਾਰੇ ਮਨੁੱਖ ਇੱਕ ਸਮਾਨ ਹਨ’ ਗੁਰੂ ਦੇ ਬਚਨਾਂ ਨੇ ਇਬਰਾਹਿਮ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ