ਅਸਲੀ ਮੱਦਦ

ਅਸਲੀ ਮੱਦਦ

ਈਸ਼ਵਰ ਚੰਦਰ ਵਿੱਦਿਆਸਾਗਰ ਕਲਕੱਤਾ ਦੇ ਵੱਡੇ ਬਾਜ਼ਾਰ ’ਚੋਂ ਲੰਘ ਰਹੇ ਸਨ ਉਨ੍ਹਾਂ ਨੂੰ 14-15 ਸਾਲ ਦਾ ਇੱਕ ਲੜਕਾ ਮਿਲਿਆ ਨੰਗੇ ਪੈਰੀਂ, ਪਾਟੇ-ਪੁਰਾਣੇ ਕੱਪੜੇ ਤੇ ਮੁਰਝਾਇਆ ਚਿਹਰਾ ਉਸ ਦੀ ਹਾਲਤ ਬਿਆਨ ਕਰ ਰਿਹਾ ਸੀ ਉਸ ਨੇ ਈਸ਼ਵਰ ਚੰਦਰ ਜੀ ਨੂੰ ਤਰਲਾ ਕਰਦਿਆਂ ਕਿਹਾ, ‘‘ਕਿਰਪਾ ਕਰਕੇ ਮੈਨੂੰ ਇੱਕ ਆਨਾ ਦੇ ਦਿਓ ਮੈਂ ਦੋ ਦਿਨਾਂ ਤੋਂ ਭੁੱਖਾ ਹਾਂ’’ ਉਨ੍ਹਾਂ ਨੇ ਉਸ ਲੜਕੇ ਨੂੰ ਕਿਹਾ, ‘‘ਠੀਕ ਹੈ, ਅੱਜ ਮੈਂ ਤੈਨੂੰ ਇੱਕ ਆਨਾ ਦੇ ਦਿਆਂਗਾ ਪਰ ਕੱਲ੍ਹ ਕੀ ਕਰੇਂਗਾ’’

‘‘ਕੱਲ੍ਹ ਮੈਂ ਕਿਸੇ ਦੂਜੇ ਤੋਂ ਮੰਗ ਲਵਾਂਗਾ’’ ਲੜਕੇ ਨੇ ਕਿਹਾ ‘‘ਕੱਲ੍ਹ ਜੇ ਚਾਰ ਆਨੇ ਦੇ ਦਿਆਂ ਤਾਂ ਕੀ ਕਰੇਂਗਾ?’’ ਉਨ੍ਹਾਂ ਪੁੱਛਿਆ ‘‘ਉਸ ’ਚੋਂ ਇੱਕ ਆਨੇ ਦਾ ਭੋਜਨ ਕਰਾਂਗਾ ਤੇ ਬਾਕੀ ਤਿੰਨ ਆਨੇ ਦੇ ਸੰਤਰੇ ਲਿਆ ਕੇ ਇੱਥੇ ਸੜਕ ’ਤੇ ਬੈਠ ਕੇ ਵੇਚਾਂਗਾ’’ ਲੜਕੇ ਨੇ ਕਿਹਾ ‘‘ਇੱਕ ਰੁਪੱਈਆ ਦੇ ਦਿਆਂ ਤਾਂ?’’¿; ‘‘ਤਾਂ ਚੰਗੇ ਢੰਗ ਨਾਲ ਫੇਰੀ ਲਾਵਾਂਗਾ’’ ਲੜਕੇ ਨੇ ਖੁਸ਼ ਹੋ ਕੇ ਕਿਹਾ ਈਸ਼ਵਰ ਚੰਦਰ ਜੀ ਨੇ ਉਸਨੂੰ ਇੱਕ ਰੁਪੱਇਆ ਦੇ ਦਿੱਤਾ ਲੜਕਾ ਸਾਮਾਨ ਲਿਆ ਕੇ ਵੇਚਣ ਲੱਗਾ ਕਾਫ਼ੀ ਦਿਨਾਂ ਬਾਦ ਇੱਕ ਦਿਨ ਉਹ ਆਪਣੀ ਦੁਕਾਨ ’ਤੇ ਬੈਠਾ ਸੀ

ਉਸਦੀ ਨਜ਼ਰ ਈਸ਼ਵਰ ਚੰਦਰ ਜੀ ’ਤੇ ਪਈ ਉਹ ਉਨ੍ਹਾਂ ਨੂੰ ਦੁਕਾਨ ’ਤੇ ਲੈ ਆਇਆ ਤੇ ਹੱਥ ਜੋੜ ਕੇ ਕਿਹਾ, ‘‘ਤੁਸੀਂ ਮੇਰੇ ’ਤੇ ਜੋ ਉਪਕਾਰ ਕੀਤਾ ਸੀ ਉਸਨੂੰ ਮੈਂ ਕਦੇ ਨਹੀਂ ਭੁੱਲ ਸਕਦਾ ਆਹ ਲਓ ਜੀ, ਤੁਹਾਡਾ ਰੁਪਈਆ’’ ਈਸ਼ਵਰ ਚੰਦਰ ਜੀ ਨੇ ਕਿਹਾ, ‘‘ਇਸ ’ਚ ਅਹਿਸਾਨ ਮੰਨਣ ਦੀ ਕੋਈ ਲੋੜ ਨਹੀਂ ਹੈ ਇਹ ਮੇਰਾ ਫ਼ਰਜ਼ ਸੀ ਤੈਨੂੰ ਮੇਰਾ ਇਹ ਇੱਕ ਰੁਪਈਆ ਦੇਣਾ ਸਾਰਥਿਕ ਹੋਇਆ ਹੁਣ ਇਹ ਰੁਪਈਆ ਤੂੰ ਕਿਸੇ ਹੋਰ ਯੋਗ ਤੇ ਲੋੜਵੰਦ ਨੂੰ ਦੇ ਦੇਵੀਂ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ