ਸੁਪਰੀਮ ਕਰੋਟ (Supreme court) ਦਾ ਘਰ ਖਰੀਦਦਾਰਾਂ ਦੇ ਪੱਖ ’ਚ ਅਹਿਮ ਫੈਸਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme court) ਨੇ ਘਰ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਕੋਈ ਰਿਅਲ ਅਸਟੇਟ ਕੰਪਨੀ ਬੈਂਕ ਦੇ ਲੋਨ ਦੀ ਪੇਮੈਂਟ ਨਹੀਂ ਕਰ ਰਹੀ ਹੈ ਤੇ ਖਰੀਦਦਾਰਾਂ ਨੂੰ ਨਾ ਹੀ ਉਨਾਂ ਦਾ ਘਰ ਦੇ ਰਹੀ ਤੇ ਨਾ ਹੀ ਪੈਸਾ ਵਾਪਸ ਕਰ ਰਹੀ ਹੈ। ਅਜਿਹੇ ਮਾਮਲਿਆਂ ’ਚ ਅਸੀਂ ਬੈਂਕ ਤੋਂ ਪਹਿਲਾਂ ਘਰ ਖਰੀਦਣ ਵਾਲਿਆਂ ਦੇ ਪੈਸੇ ਵਾਪਸ ਕਰਵਾਵਾਂਗੇ। ਸੁਪਰੀਮ ਕੋਰਟ ਨੇ ਘਰ ਖਰੀਦਦਾਰਾਂ ਦੇ ਪੱਖ ’ਚ ਫੈਸਲਾ ਸੁਣਾਇਆ ਹੈ। ਇਸ ਤੋਂ ਬਾਅਦ ਜੇਕਰ ਰਿਅਲ ਅਸਟੇਟ ਕੰਪਨੀ ਬੈਂਕ ਤੇ ਖਰੀਦਦਾਰ ਦੇ ਨਾਲ ਡਿਫਾਲਟ ਕਰਦੀ ਹੈ ਤਾਂ ਪਹਿਲਾਂ ਖਰੀਦਦਾਰ ਨੂੰ ਪੈਸਾ ਮਿਲੇਗਾ।
ਜਸਟਿਸ ਐਮਆਰ ਸ਼ਾਹ ਤੇ ਨਾਗਾਰਤਨ ਦੀ ਬੈਂਚ ਨੇ ਇਹ ਫੈਸਲਾ ਯੂਨੀਅਨ ਬੈਂਕ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਦਿੱਤਾ। ਯੂਨੀਅਨ ਬੈਂਕ ਨੇ ਰਾਜਸਥਾਨ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ’ਚ ਹਾਈਕੋਰਟ ਨੇ ਕਿਹਾ ਜੇਕਰ ਕੋਈ ਰਿਅਲ ਅਸਟੇਟ ਕੰਪਨੀ ਡਿਫਾਲਟ ਕਰਦੀ ਹੈ ਜਿਸ ਕਾਰਨ ਬੈਂਕ ਪ੍ਰੋਪਰਟੀ ਨਾਲ ਰਿਕਵਰੀ ਲਈ ਜਾਂਦਾ ਹੈ ਤਾਂ ਬਿਲਡਰ ਜਾਂ ਪ੍ਰਮੋਟਰ ਇਸ ਦੀ ਸ਼ਿਕਾਇਤ ਆਰਈਆਰਏ ਨੂੰ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਰਾਜਸਥਾਨ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਯੂਨੀਅਨ ਬੈਂਕ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਜਸਟਿਸ ਐਮਆਰ ਸ਼ਾਹ ਤੇ ਬੀਵੀ ਨਾਗਾਰਤਨ ਦੀ ਬੈਂਚ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਉਨਾਂ ਮਾਮਲਿਆਂ ’ਚ ਲਾਗੂ ਹੋਵੇਗਾ ਜਿਸ ’ਚ ਘਰ ਦੇ ਖਰੀਰਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਰਹੀ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ