ਮੁੰਬਈ : ਜਹਾਜ਼ ਹਾਦਸੇ ਦੇ ਆਖਰ਼ੀ ਪਲ
ਮੁੰਬਈ (ਏਜੰਸੀ)। ਕਹਿੰਦੇ ਹਨ ਕਿ ਜਹਾਜ਼ ਦੇ ਪਾਇਲਟ ਦੇ ਹੱਥ ਯਾਤਰੀਆਂ ਦੀ ਜਾਨ ਹੁੰਦੀ ਹੈ, (Lives, People,. Rescued, Pilots) ਇਹ ਗੱਲ ਬਿਲਕੁਲ ਸਹੀ ਹੈ ਪਰ ਯਾਤਰੀਆਂ ਦੇ ਨਾਲ-ਨਾਲ ਸੰਘਣੀ ਅਬਾਦੀ ਦੇ ਲੋਕਾਂ ਦੀ ਜਾਨ ਬਚਾਉਣ ਦੀ ਜਿ਼ੰਮੇਵਾਰੀ ਵੀ ਉਹਨਾਂ ਦੇ ਹੱਥ ਹੀ ਹੰੁਦੀ ਹੈ। ਮੁੰਬਈ ਦੇ ਘਾਟਕੋਪਰ ਇਲਾਕੇ ਂਚ ਜਹਾਜ਼ ਕਰੈਸ਼ ਦੇ ਆਖਰ਼ੀ ਪਲਾਂ ਂਚ ਜੇਕਰ ਪਾਇਲੇਟ ਤੇ ਟੀਮ ਦੇ ਮੈਂਬਰ ਸੂਝਬੂਝ ਨਾ ਦਿਖਾਉਂਦੇ ਤਾਂ ਇਹ ਹਾਦਸਾ ਹੋਰ ਵੀ ਵੱਡਾ ਹੁੰਦਾ। ਇਸ ਜਹਾਜ਼ ਹਾਦਸੇ ਵਿੱਚ ਚਾਰ ਕਰੂ ਮੈਂਬਰਾਂ ਤੋ. ਇਲਾਵਾ ਇੱਕ ਰਾਹਗੀਰ ਦੀ ਵੀ ਮੌਤ ਹੋਈ।
ਪਾਇਲੇਟ ਦੇ ਪਰਿਵਾਰ ਨੇ ਕਿਹਾ
ਮ੍ਰਿਤਕਾਂ ਵਿੱਚੋਂ ਇੱਕ ਪਾਇਲੇਟ ਕੈਪਟਨ ਰਾਜਪੂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਤੇ ਉਹਨਾਂ ਦੀ ਟੀਮ ਚਾਹੁੰਦੇ ਤਾਂ ਪੈਰਾਸ਼ੂਟ ਦੀ ਵਰਤੋਂ ਕਰਕੇ ਬਚ ਸਕਦੇ ਸੀ, ਪਰ ਉਹਨਾਂ ਨੇ ਰਿਹਾਇਸ਼ੀ ਇਲਾਕੇ ਤੋ. ਜਹਾਜ਼ ਨੂੰ ਕੱਢਣ ਅਤੇ ਦੂਜਿਆਂ ਦੀ ਜਾਨ ਬਚਾਉਣ ਨੂੰ ਆਪਣੀ ਜਾਨ ਬਚਾਉਣ ਤੋਂ ਜਿ਼ਆਦਾ ਅਹਿਮੀਅਤ ਦਿੱਤੀ।