ਪੜ ਲਿਆ ਸੀ ਮੈਸੀ ਨੂੰ : ਗੋਲਕੀਪਰ ਹੈਂਡਰਸਨ

ਫੀਫਾ ਵਿਸ਼ਵ ਕੱਪ ਦੇ ਗਰੁੱਪ ਡੀ ਦੇ ਮੁਕਾਬਲੇ ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨੇਲ ਮੈਸੀ ਦੀ ਪੈਨਲਟੀ ਕਿੱਕ ਨੂੰ ਰੋਕ ਕੇ ਆਈਸਲੈਂਡ ਦੇ ਹੀਰੋ ਬਣੇ ਗੋਲਕੀਪਰ ਹੈਂਸ ਹੈਲਡੋਰਸਨ ਨੇ ਇਸ ਕਿੱਕ ਨੂੰ ਰੋਕਣ ਦੀ ਕਾਮਯਾਬੀ ਪਿੱਛੇ ਆਪਣੇ ਨਜ਼ਰੀਆ ਬਾਰੇ ਦੱਸਿਆ ਮੈਸੀ ਦੀ ਕਿੱਕ ਨੂੰ ਗੋਲ ‘ਚ ਨਾ ਬਦਲ ਸਕਣ ਦੀ ਨਾਕਾਮੀ ਕਾਰਨ ਖ਼ਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਅਰਜਨਟੀਨਾ ਨੂੰ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ ਆਈਸਲੈਂਡ ਵਿਰੁੱਧ ਡਰਾਅ ਨਾਲ ਸਬਰ ਕਰਨਾ ਪਿਆ।

ਇਸ ਡਰਾਅ ਦੀ ਬਦੌਲਤ ਦੋਵਾਂ ਟੀਮਾਂ ਨੂੰ 1-1 ਅੰਕ ਵੰਡਣਾ ਪਿਆ ਜੋ ਆਈਸਲੈਂਡ ਦੀ ਕਾਮਯਾਬੀ ਮੰਨੀ ਜਾ ਰਹੀ ਹੈ ਇਸ ਮੈਚ ਤੋਂ ਬਾਅਦ ਜਿੱਥੇ ਮੈਸੀ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ ਉੱਥੇ ਮੈਸੀ ਦੀ ਪੈਨਲਟੀ ਰੋਕਣ ਵਾਲੇ ਆਈਸਲੈਂਡ ਦੇ ਗੋਲਕੀਪਰ ਹੈਂਸ ਹੈਲਡੋਰਸਨ ਦੇਸ਼ ਦੇ ਹੀਰੋ ਬਣ ਗਏ ਹਨ ਹੈਲਡਰਸਨ ਨੇ ਕਿਹਾ ਕਿ ਮੈਸੀ ਨੂੰ ਗੋਲ ਨਾ ਕਰਨ ਦੇਣਾ ਉਹਨਾਂ ਲਈ ਸੁਪਨਾ ਸੱਚ ਹੋਣ ਜਿਹਾ ਹੈ  ਫੀਫਾ ਦੀ ਅਧਿਕਾਰਕ ਵੈਬਸਾਈਟ ਨੇ ਹੈਲਡੋਰਸਨ ਦੇ ਹਵਾਲੇ ਨਾਲ ਦੱਸਿਆ ਕਿ ਪੈਨਲਟੀ ਨੂੰ ਬਚਾਉਣਾ ਮੇਰੇ ਲਈ ਸੁਪਨਾ ਸੱਚ ਹੋਣ ਜਿਹਾ ਹੈ ਖ਼ਾਸ ਤੌਰ ‘ਤੇ ਇਸ ਲਈ ਕਿਉਂਕਿ ਇਸ ਨਾਲ ਸਾਨੂੰ ਇੱਕ ਅੰਕ ਪਾ੍ਰਪਤ ਹੋਇਆ ਜੋ ਗਰੁੱਪ ਪੱਧਰ ਤੋਂ ਅੱਗੇ ਵਧਣ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ  ਹੈਲਡਰਸਨ ਨੇ ਕਿਹਾ ਕਿ ਮੈਂ ਮੈਸੀ ਦੇ ਪੈਨਲਟੀ ਦੀਆਂ ਬਹੁਤ ਸਾਰੀਆਂ ਕਲਿੱਪਾਂ ਦੇਖੀਆਂ ਸਨ ਜਿਸ ਤੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਸੀ ਮੇਰੇ ਤੋਂ ਕੀ ਆਸ ਕਰ ਰਹੇ ਹੋਣਗੇ ਮੈਨੂੰ ਲੱਗਾ ਕਿ ਉਹ ਗੇਂਦ ਨੂੰ ਮੇਰੇ ਸੱਜੇ ਪਾਸੇ ਮਾਰੇਗਾ ਅਤੇ ਇੰਝ ਹੀ ਹੋਇਆ ਅਤੇ ਮੈਂ ਗੋਲ ਰੋਕਣ ‘ਚ ਸਫ਼ਲ ਰਿਹਾ।

LEAVE A REPLY

Please enter your comment!
Please enter your name here