Today News: ਅਮਿਤ ਸ਼ਾਹ ਦਾ ਵੱਡਾ ਐਲਾਨ, ਦਿੱਲੀ ਦੀ ਹਵਾ ’ਚ ਘੁਟਿਆ ਦਮ, ਪੜ੍ਹੋ ਇੱਕ ਕਲਿੱਕ ’ਚ ਦੇਸ਼ ਦੀਆਂ 5 ਵੱਡੀਆਂ ਖਬਰਾਂ…

Today News
Today News: ਅਮਿਤ ਸ਼ਾਹ ਦਾ ਵੱਡਾ ਐਲਾਨ, ਦਿੱਲੀ ਦੀ ਹਵਾ ’ਚ ਘੁਟਿਆ ਦਮ, ਪੜ੍ਹੋ ਇੱਕ ਕਲਿੱਕ ’ਚ ਦੇਸ਼ ਦੀਆਂ 5 ਵੱਡੀਆਂ ਖਬਰਾਂ...

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Today News: ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ 5 ਵੱਡੀਆਂ ਖਬਰਾਂ ਤੋਂ ਜਾਣੂ ਕਰਵਾਵਾਂਗੇ। ਦਿੱਲੀ ’ਚ ਫਿਰ ਤੋਂ ਪ੍ਰਦੂਸ਼ਣ ਵੱਧਣ ਲੱਗਿਆ ਹੈ। ਦਿੱਲੀ ’ਚ ਅੱਜ ਦਾ ਏਕਿਊਆਈ ਸਵੇਰੇ 7 ਵਜੇ 364 ਹੈ ਤੇ ਸਵੇਰੇ 6 ਵਜੇ 361 ਸੀ। ਦੀਵਾਲੀ ਦੀ ਸਵੇਰ ਸੀਜ਼ਨ ਦਾ ਸਭ ਤੋਂ ਜ਼ਿਆਦਾ ਏਕਿਊਆਈ 362 ਤੱਕ ਪਹੁੰਚਿਆ ਸੀ। ਬਾਬਾ ਕੇਦਾਰਨਾਥ ਦੇ ਦਰਵਾਜ਼ੇ ਅੱਜ ਤੋਂ 6 ਮਹੀਨਿਆਂ ਲਈ ਬੰਦ ਹੋ ਜਾਣਗੇ। ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਭਾਜਪਾ ਨੇ ਐਲਾਨਿਆ ਚੋਣ ਮਨੋਰਥ ਪੱਤਰ। Today News

Read This : Petrol-Diesel Prices Today: ਧਨਤੇਰਸ ਦੇ ਦਿਨ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਕੀ ਲੋਕਾਂ ਨੂੰ ਮਿਲੀ ਰਾਹਤ, ਹੁਣੇ ਜਾਣੋ

ਸ਼੍ਰੀਨਗਰ ਦੇ ਸੰਡੇ ਬਾਜ਼ਾਰ ’ਚ ਗ੍ਰੇਨੇਡ ਹਮਲਾ, ਕਈ ਜ਼ਖਮੀ | Today News

ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਐਤਵਾਰ ਨੂੰ ਸੰਡੇ ਮਾਰਕੀਟ ਸਥਿੱਤ ਟੀਆਰਸੀ ਨੇੜੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ, ਜਿਸ ’ਚ ਕਈ ਲੋਕ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਮੁਤਾਬਕ ਹਮਲੇ ’ਚ 12 ਤੋਂ ਵੱਧ ਨਾਗਰਿਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸ਼੍ਰੀਨਗਰ ਦੇ ਖਾਨਯਾਰ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਮੁਕਾਬਲੇ ’ਚ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਬਚਾਉਣ ਅਤੇ ਅੱਤਵਾਦੀਆਂ ਦੀ ਭਾਲ ਲਈ ਪੁਲਸ ਅਤੇ ਅਰਧ ਸੈਨਿਕ ਬਲਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਧਮਾਕੇ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਅਤੇ ਦੁਕਾਨਦਾਰਾਂ ਨੂੰ ਲੁਕਣ ਲਈ ਇਧਰ-ਉਧਰ ਭੱਜਣਾ ਪਿਆ।

ਵੱਡਾ ਉਲਟਫੇਰ, 24 ਸਾਲਾਂ ਬਾਅਦ ਕਿਸੇ ਟੀਮ ਨੇ ਭਾਰਤ ’ਤੇ ਕੀਤਾ ਕਲੀਨ ਸਵੀਪ

ਨਿਊਜ਼ੀਲੈਂਡ ਨੇ ਤੀਜੇ ਟੈਸਟ ’ਚ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਕੀਵੀ ਟੀਮ ਨੇ ਪਹਿਲੀ ਵਾਰ ਭਾਰਤ ’ਚ ਟੈਸਟ ਸੀਰੀਜ਼ ਜਿੱਤੀ ਹੈ। ਭਾਰਤੀ ਟੀਮ ’ਤੇ ਕਿਸੇ ਟੀਮ ਨੇ 24 ਸਾਲਾਂ ਬਾਅਦ ਘਰੇਲੂ ਮੈਦਾਨ ’ਤੇ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸਾਲ 2000 ’ਚ 2 ਮੈਚਾਂ ਦੀ ਟੈਸਟ ਸੀਰੀਜ਼ ’ਚ ਦੱਖਣੀ ਅਫਰੀਕਾ ਦੇ ਹੱਥੋਂ ਕਲੀਨ ਸਵੀਪ ਹੋਣਾ ਪਿਆ ਸੀ। ਪਹਿਲੀ ਵਾਰ ਟੀਮ ਇੰਡੀਆ ਨੂੰ ਤਿੰਨ ਜਾਂ ਇਸ ਤੋਂ ਜ਼ਿਆਦਾ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ’ਚ ਕਲੀਨ ਸਵੀਪ ਮਿਲੀ ਹੈ। ਭਾਰਤ ਨੂੰ ਬੈਂਗਲੁਰੂ ਟੈਸਟ ਮੈਚ ’ਚ ਨਿਊਜੀਲੈਂਡ ਤੋਂ 8 ਵਿਕਟਾਂ ਨਾਲ ਤੇ ਪੁਣੇ ਟੈਸਟ ਮੈਚ ’ਚ 113 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ 12 ਸਾਲ ਬਾਅਦ ਧਰਤੀ ’ਤੇ ਟੈਸਟ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Today News

ਕੇਦਾਰਨਾਥ ਪਾਟ 6 ਮਹੀਨਿਆਂ ਲਈ ਬੰਦ

ਕੇਦਾਰਨਾਥ ਇਸ ਸਾਲ ਕਰੀਬ 16 ਲੱਖ ਸ਼ਰਧਾਲੂ ਕੇਦਾਰਨਾਥ ਦੇ ਦਰਸ਼ਨਾਂ ਲਈ ਪੁੱਜੇ ਸਨ। ਤੁਹਾਨੂੰ ਦੱਸ ਦੇਈਏ ਕਿ ਕੇਦਾਰਨਾਥ 12 ਜਯੋਤਿਰਲਿੰਗਾਂ ’ਚੋਂ ਇੱਕ ਹੈ ਤੇ ਕੇਦਾਰਨਾਥ ਜੀ ਨੂੰ 11ਵਾਂ ਜੋਤਿਰਲਿੰਗ ਕਿਹਾ ਜਾਂਦਾ ਹੈ। ਐਤਵਾਰ ਸਵੇਰੇ 8 ਵਜੇ ਕੇਦਾਰਨਾਥ ਦੇ ਦਰਵਾਜ਼ੇ ਬਹੁਤ ਧੂਮਧਾਮ ਨਾਲ ਬੰਦ ਕਰ ਦਿੱਤੇ ਗਏ। ਹੁਣ ਸਰਦੀ ਦੇ ਮੌਸਮ ਤੋਂ ਬਾਅਦ ਇਸ ਨੂੰ ਫਿਰ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਐਤਵਾਰ ਨੂੰ ਕਰੀਬ 15 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ। ਅੱਜ ਸਵੇਰੇ 5 ਵਜੇ ਤੋਂ ਮੰਦਰ ਦੇ ਦਰਵਾਜ਼ੇ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੰਦਰ ’ਚ ਪੂਜਾ ਅਰਚਨਾ ਤੋਂ ਬਾਅਦ ਰਾਤ ਕਰੀਬ ਸਾਢੇ 8 ਵਜੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। Today News

ਗ੍ਰਹਿ ਮੰਤਰੀ ਸ਼ਾਹ ਨੇ ਜਾਰੀ ਕੀਤਾ ਭਾਜਪਾ ਦਾ ਚੋਣ ਮਨੋਰਥ ਪੱਤਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਅੱਜ 150 ਮਤੇ ਜਾਰੀ ਕੀਤੇ ਗਏ ਹਨ। ਇਸ ’ਚ 300 ਯੂਨਿਟ ਬਿਜਲੀ ਮੁਫਤ, 500 ਰੁਪਏ ’ਚ ਗੈਸ ਸਿਲੰਡਰ ਤੇ 1.25 ਕਰੋੜ ਘਰਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਦੇ ਵੱਡੇ ਐਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਗੋਗੋ ਦੀਦੀ ਸਕੀਮ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਇਹ ਸੰਕਲਪ ਪੱਤਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਰੀ ਕੀਤਾ।

ਇਸ ਸਬੰਧ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਐਤਵਾਰ ਨੂੰ ਐਲਾਨ ਕੀਤਾ ਕਿ ਜੇਕਰ ਝਾਰਖੰਡ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ’ਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਾਗੂ ਕੀਤਾ ਜਾਵੇਗਾ, ਪਰ ਆਦਿਵਾਸੀ ਭਾਈਚਾਰਿਆਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ। ਝਾਰਖੰਡ ’ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ – ‘ਸੰਕਲਪ ਪੱਤਰ’ ਜਾਰੀ ਕਰਦੇ ਹੋਏ, ਸ਼ਾਹ ਨੇ ਐਲਾਨ ਕੀਤਾ ਕਿ ਸੂਬੇ ’ਚ ਉਦਯੋਗਾਂ ਤੇ ਖਾਣਾਂ ਕਾਰਨ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਇੱਕ ਵਿਸਥਾਪਨ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। Today News

ਦਿੱਲੀ ਦੀ ਹਵਾ ’ਚ ਘੁਲਿਆ ਜ਼ਹਿਰ, ਏਕਿਊਆਈ 500 ਪਾਰ, ਸਾਹ ਲੈਣਾ ਵੀ ਹੋਇਆ ਮੁਸ਼ਕਲ

ਦੀਵਾਲੀ ਤੋਂ ਦੋ ਦਿਨ ਬਾਅਦ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦਾ ਮਾਹੌਲ ਹੁਣ ਹੋਰ ਵੀ ਜ਼ਹਿਰੀਲਾ ਹੋ ਗਿਆ ਹੈ। ਦਿੱਲੀ ’ਚ ਪ੍ਰਦੂਸ਼ਣ ਨੇ ਅੱਜ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਅੱਜ ਸਵੇਰੇ 5.30 ਵਜੇ ਏਕਿਊਆਈ 500 ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ, ਰਾਜਧਾਨੀ ’ਚ ਪੀਐਮ 2.5 ਦਾ ਪੱਧਰ ਇਸ ਸਾਲ ਦੀਵਾਲੀ ਦੀ ਅੱਧੀ ਰਾਤ ਤੱਕ ਆਪਣੇ ਸਿਖਰ ’ਤੇ ਪਹੁੰਚ ਗਿਆ ਸੀ, ਜੋ ਪਿਛਲੇ ਸਾਲ ਤੇ 2022 ’ਚ ਉਸੇ ਦਿਨ ਦਰਜ ਕੀਤੇ ਗਏ ਪੱਧਰ ਨਾਲੋਂ 13 ਫੀਸਦੀ ਜ਼ਿਆਦਾ ਸੀ।

ਰਾਸ਼ਟਰੀ ਰਾਜਧਾਨੀ ’ਚ ਅੱਜ ਧੂੰਏਂ ਦੀ ਪਰਤ ਵੇਖਣ ਨੂੰ ਮਿਲੀ। ਏਕਿਊਆਈ ’ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਮੁਤਾਬਕ ਅੱਜ ਸਵੇਰੇ 6 ਵਜੇ ਦਿੱਲੀ ’ਚ ਏਕਿਊਆਈ 361 ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ’ਚ ਆਉਂਦਾ ਹੈ। ਦਿੱਲੀ ’ਚ ਅੱਜ ਸਭ ਤੋਂ ਖ਼ਰਾਬ ਏਕਿਊਆਈ ਨਹਿਰੂ ਨਗਰ ’ਚ 431 ਹੈ। ਕੱਲ੍ਹ ਦੇ ਮੁਕਾਬਲੇ ਅੱਜ ਦਿੱਲੀ ਦੀ ਹਵਾ ਖ਼ਰਾਬ ਹੋ ਗਈ ਹੈ। ਜਿਵੇਂ-ਜਿਵੇਂ ਤਾਪਮਾਨ ਡਿੱਗ ਰਿਹਾ ਹੈ, ਹਵਾ ਦੀ ਗੁਣਵੱਤਾ ਵੀ ਵਿਗੜ ਰਹੀ ਹੈ। Today News