RCB Latest News: ਬੰਗਲੁਰੂ ਭਾਜੜ ਦੇ ਪੀੜਤ ਪਰਿਵਾਰਾਂ ਲਈ ਐਲਾਨ, ਲੱਗੇਗੀ ਜਖਮਾਂ ’ਤੇ ਮੱਲ੍ਹਮ!

RCB Latest News
RCB Latest News: ਬੰਗਲੁਰੂ ਭਾਜੜ ਦੇ ਪੀੜਤ ਪਰਿਵਾਰਾਂ ਲਈ ਐਲਾਨ, ਲੱਗੇਗੀ ਜਖਮਾਂ ’ਤੇ ਮੱਲ੍ਹਮ!

RCB Latest News: ਬੰਗਲੁਰੂ। ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਨੇ 4 ਜੂਨ, 2025 ਨੂੰ ਖਿਤਾਬ ਦੇ ਜਸ਼ਨ ਦੌਰਾਨ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਪੀੜਤ ਪਰਿਵਾਰਾਂ ਦੀ ਮੱਦਦ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਟੀਮ ਪ੍ਰਬੰਧਨ ਨੇ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਆਰਸੀਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਰੀ ਆਪਣੇ ਅਧਿਕਾਰਤ ਬਿਆਨ ’ਚ ਲਿਖਿਆ ਕਿ 4 ਜੂਨ, 2025 ਸਾਡੇ ਲਈ ਬਹੁਤ ਦੁਖਦਾਈ ਦਿਨ ਸੀ। ਅਸੀਂ ਆਪਣੇ ਆਰਸੀਬੀ ਪਰਿਵਾਰ ਦੇ 11 ਮੈਂਬਰਾਂ ਨੂੰ ਗੁਆ ਦਿੱਤਾ। ਉਹ ਸਾਡੇ ਭਾਈਚਾਰੇ ਅਤੇ ਸਾਡੀ ਪਛਾਣ ਦਾ ਹਿੱਸਾ ਸਨ। ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਟੀਮ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰ ਇੱਕ ਸ਼ੁਰੂਆਤੀ ਕਦਮ ਵਜੋਂ, ਅਸੀਂ ਹਰੇਕ ਪਰਿਵਾਰ ਨੂੰ 25-25 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। RCB Latest News

Read Also : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਸ਼ਾਮ ਤੱਕ ਪਹੁੰਚ ਸਕਦੈ ਪਾਣੀ

ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ ਹੈ, ਸਗੋਂ ਹਮਦਰਦੀ, ਏਕਤਾ ਅਤੇ ਨਿਰੰਤਰ ਸਹਾਇਤਾ ਦਾ ਵਾਅਦਾ ਹੈ। ਆਰਸੀਬੀ ਨੇ ਇਸ ਪਹਿਲ ਨੂੰ ‘ਆਰਸੀਬੀ ਕੇਅਰਜ਼’ ਨਾਮਕ ਇੱਕ ਮੁਹਿੰਮ ਦੀ ਸ਼ੁਰੂਆਤ ਵਜੋਂ ਵੀ ਦੱਸਿਆ, ਜਿਸ ਰਾਹੀਂ ਭਵਿੱਖ ਵਿੱਚ ਸਮਾਜ ਭਲਾਈ ਦੇ ਸਾਰਥਕ ਕੰਮ ਕੀਤੇ ਜਾਣਗੇ ਅਤੇ ਮ੍ਰਿਤਕ ਪ੍ਰਸ਼ੰਸਕਾਂ ਦੀ ਯਾਦ ਨੂੰ ਸਨਮਾਨਿਤ ਕੀਤਾ ਜਾਵੇਗਾ। ਟੀਮ ਪ੍ਰਬੰਧਨ ਨੇ ਕਿਹਾ ਕਿ ਇਸ ਮੁਹਿੰਮ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।

ਇਹ ਧਿਆਨ ਦੇਣ ਯੋਗ ਹੈ ਕਿ 18 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਆਈਪੀਐਲ 2025 ਦਾ ਖਿਤਾਬ ਜਿੱਤਿਆ। ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣ ਲਈ 4 ਜੂਨ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਅਤੇ ਆਲੇ-ਦੁਆਲੇ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਸਨ। ਵਧਦੀ ਭੀੜ ਕਾਰਨ ਸਥਿਤੀ ਵਿਗੜ ਗਈ ਅਤੇ ਭਗਦੜ ’ਚ 11 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 33 ਲੋਕ ਜ਼ਖਮੀ ਹੋ ਗਏ।