ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home Breaking News RBI News: RBI...

    RBI News: RBI ਨੇ ਦੱਸਿਆ ਉਹ ਕਿਹੜੇ ਨੋਟ ਹਨ ਜਿਨ੍ਹਾਂ ਦੀ ਛਪਾਈ ਕੀਤੀ ਗਈ ਹੈ ਬੰਦ, ਜਾਣੋ…

    RBI News
    RBI News: RBI ਨੇ ਦੱਸਿਆ ਉਹ ਕਿਹੜੇ ਨੋਟ ਹਨ ਜਿਨ੍ਹਾਂ ਦੀ ਛਪਾਈ ਕੀਤੀ ਗਈ ਹੈ ਬੰਦ, ਜਾਣੋ...

    RBI News: ਮੁਜ਼ੱਫਰਨਗਰ (ਅਨੁ ਸੈਣੀ)। ਭਾਰਤੀ ਰਿਜ਼ਰਵ ਬੈਂਕ ਨੇ ਪਹਿਲਾਂ ਹੀ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਹੁਣ ਰਿਪੋਰਟ ਅਨੁਸਾਰ, ਮਾਰਚ 2025 ਤੱਕ, ਕੁੱਲ 3.56 ਲੱਖ ਕਰੋੜ ਦੇ ਨੋਟਾਂ ’ਚੋਂ 98.2 ਫੀਸਦੀ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਹਨ। ਇਸਦਾ ਮਤਲਬ ਹੈ ਕਿ ਹੁਣ ਇਹ ਨੋਟ ਬਾਜ਼ਾਰ ’ਚ ਬਹੁਤ ਘੱਟ ਗਿਣਤੀ ’ਚ ਬਾਕੀ ਬਚੇ ਹਨ। RBI News

    ਇਹ ਖਬਰ ਵੀ ਪੜ੍ਹੋ : Punjab News: ਅੱਜ ਫਿਰ ਹੋਣ ਜਾ ਰਿਹੈ ਪੰਜਾਬੀਆਂ ਲਈ ਵੱਡਾ ਐਲਾਨ! ਜਾਣੋ

    ਹੁਣ ਨਹੀਂ ਛਪਣਗੇ ਇਹ ਤਿੰਨ ਨੋਟ | RBI News

    ਆਰਬੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਵਿੱਖ ’ਚ 2, 5 ਤੇ 2000 ਰੁਪਏ ਦੇ ਨੋਟ ਨਹੀਂ ਛਾਪੇ ਜਾਣਗੇ। ਭਾਵ ਹੁਣ ਇਨ੍ਹਾਂ ਨੋਟਾਂ ਦਾ ਕੋਈ ਨਵਾਂ ਸਟਾਕ ਤਿਆਰ ਨਹੀਂ ਕੀਤਾ ਜਾਵੇਗਾ।

    500 ਰੁਪਏ ਦਾ ਨੋਟ ਸਭ ਤੋਂ ਵੱਧ ਸਰਕੂਲੇਸ਼ਨ ’ਚ | RBI News

    • ਅੱਜ, ਦੇਸ਼ ’ਚ 500 ਰੁਪਏ ਦੇ ਨੋਟ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ।
    • ਸੰਖਿਆ ਦੇ ਮਾਮਲੇ ਵਿੱਚ : ਕੁੱਲ ਨੋਟਾਂ ’ਚੋਂ 40.9 ਫੀਸਦੀ 500 ਰੁਪਏ ਦੇ ਨੋਟ ਹਨ।
    • ਮੁੱਲ ਦੇ ਮਾਮਲੇ ’ਚ : ਨੋਟਾਂ ਦੇ ਕੁੱਲ ਮੁੱਲ ਦਾ 86 ਫੀਸਦੀ ਸਿਰਫ਼ 500 ਰੁਪਏ ਦੇ ਨੋਟਾਂ ’ਚ ਹੈ।

    ਸਿੱਕਿਆਂ ਦੀ ਗਿਣਤੀ ਤੇ ਵਰਤੋਂ ’ਚ ਵਾਧਾ

    • ਵਿੱਤੀ ਸਾਲ 2024-25 ’ਚ, ਸਿੱਕਿਆਂ ਦੀ ਗਿਣਤੀ ’ਚ 3.6 ਫੀਸਦੀ ਦਾ ਵਾਧਾ ਹੋਇਆ ਤੇ ਕੁੱਲ ਮੁੱਲ ’ਚ 9.6 ਫੀਸਦੀ ਦਾ ਵਾਧਾ ਹੋਇਆ।
    • ਸਭ ਤੋਂ ਵੱਧ ਵਰਤੇ ਜਾਣ ਵਾਲੇ ਸਿੱਕੇ 1, 2 ਤੇ 5 ਰੁਪਏ ਦੇ ਸਿੱਕੇ ਹਨ, ਜੋ ਕਿ ਕੁੱਲ ਸਿੱਕਿਆਂ ਦਾ 81.6 ਫੀਸਦੀ ਬਣਦੇ ਹਨ।

    ਡਿਜੀਟਲ ਰੁਪਿਆ ਦੀ ਤੇਜ਼ ਰਫ਼ਤਾਰ | RBI News

    • ਆਰਬੀਆਈ ਦੀ ਡਿਜੀਟਲ ਮੁਦਰਾ 2025 ’ਚ ਤੇਜ਼ੀ ਨਾਲ ਵਧੀ।
    • ਇਸਦਾ ਕੁੱਲ ਮੁੱਲ 334 ਫੀਸਦੀ ਵਧ ਕੇ 1,016.5 ਕਰੋੜ ਹੋ ਗਿਆ।
    • 500 ਰੁਪਏ ਦੇ ਮੁੱਲ ਦੇ ਡਿਜੀਟਲ ਨੋਟ ਸਭ ਤੋਂ ਵੱਧ ਵਰਤੇ ਗਏ, ਜਿਨ੍ਹਾਂ ਦਾ ਹਿੱਸਾ 84.4 ਫੀਸਦੀ ਸੀ।

    ਨਕਲੀ ਨੋਟਾਂ ਦੀ ਸਥਿਤੀ | RBI News

    • 10, 20 ਤੇ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਘੱਟ ਗਈ ਹੈ।
    • ਪਰ 200 ਤੇ 500 ਰੁਪਏ ਦੇ ਨਕਲੀ ਨੋਟ ਪਹਿਲਾਂ ਨਾਲੋਂ ਜ਼ਿਆਦਾ ਪਾਏ ਜਾ ਰਹੇ ਹਨ।

    ਪੁਰਾਣੇ ਨੋਟਾਂ ਦੀ ਸਫਾਈ ਤੇ ਖਰਚ

    • ਵਿੱਤੀ ਸਾਲ 2025 ’ਚ ਕੁੱਲ 2.38 ਲੱਖ ਕਰੋੜ ਨੋਟ ਨਸ਼ਟ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਨਾਲੋਂ 12.3 ਫੀਸਦੀ ਜ਼ਿਆਦਾ ਹੈ।
    • ਨੋਟਾਂ ਦੀ ਛਪਾਈ ’ਤੇ 6,372.8 ਰੁਪਏ ਕਰੋੜ ਖਰਚ ਕੀਤੇ ਗਏ ਸਨ, ਜੋ ਕਿ ਪਿਛਲੀ ਵਾਰ ਨਾਲੋਂ ਵੱਧ ਹੈ।