ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 6, 2026
More
    Home Breaking News RBI Repo Rate...

    RBI Repo Rate Cut: ਆਰਬੀਆਈ ਨੇ ਘਟਾਈਆਂ ਰੈਪੋ ਦਰਾਂ, ਖ਼ਪਤਕਾਰਾਂ ਤੇ ਵਪਾਰੀਆਂ ਨੂੰ ਮਿਲੇਗਾ ਸਸਤਾ ਕਰਜਾ

    RBI Repo Rate Cut
    RBI Repo Rate Cut: ਆਰਬੀਆਈ ਨੇ ਘਟਾਈਆਂ ਰੈਪੋ ਦਰਾਂ, ਖ਼ਪਤਕਾਰਾਂ ਤੇ ਵਪਾਰੀਆਂ ਨੂੰ ਮਿਲੇਗਾ ਸਸਤਾ ਕਰਜਾ

    ਮੁੰਬਈ। ਮੰਦੀ ਹੋ ਰਹੀ ਆਰਥਿਕ ਗਤਿਵਿਧੀ ਨੂੰ ਉਤਸ਼ਾਹਿਤ ਕਰਨ ਲਈ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਵੀਰਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਰੇਪੋ ਰੇਟ ਵਿੱਚ 50 ਬੇਸਿਸ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਹੁਣ ਨਵੀਂ ਰੇਪੋ ਰੇਟ 5.5% ਹੋ ਗਈ ਹੈ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।

    ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ ਨੇ ਕਿਹਾ ਕਿ ਐਮਪੀਸੀ ਨੇ ਤਹਿ ਕੀਤਾ ਹੈ ਕਿ ਲਿਕਵਿਡਿਟੀ ਐਡਜਸਟਮੈਂਟ ਫੈਸੀਲਿਟੀ ਹੇਠ ਨੀਤੀ ਰੇਪੋ ਦਰ ਨੂੰ 50 ਬੇਸਿਸ ਅੰਕ ਘਟਾ ਕੇ 5.5% ਕੀਤਾ ਜਾਵੇ। ਇਸ ਦੇ ਨਾਲ ਹੀ ਸਟੈਂਡਿੰਗ ਡਿਪਾਜ਼ਿਟ ਫੈਸੀਲਿਟੀ ਰੇਟ 5.25% ਤੇ, ਜਦਕਿ ਮਾਰਜਿਨਲ ਸਟੈਂਡਿੰਗ ਫੈਸੀਲਿਟੀ ਅਤੇ ਬੈਂਕ ਰੇਟ 5.75% ਹੋਣਗੇ।

    Read Also : Health News: ਹਰ ਸਾਲ 10 ਲੱਖ ਮੌਤਾਂ ਲਈ ਜ਼ਿੰਮੇਵਾਰ ਸੁਪਰਬੱਗ ਨਾਲ ਨਜਿੱਠਣ ਦਾ ਦਾਅਵਾ

    ਇਹ ਕਟੌਤੀ ਆਰਬੀਆਈ ਵੱਲੋਂ ਲਗਭਗ ਇੱਕ ਸਾਲ ਬਾਅਦ ਕੀਤੀ ਗਈ ਪਹਿਲੀ ਵੱਡੀ ਦਰ ਘਟਾਅ ਹੈ। ਮਾਹਰਾਂ ਮਤਾਬਕ, ਇਸ ਫੈਸਲੇ ਨਾਲ ਹਾਊਸਿੰਗ, ਆਟੋ ਅਤੇ ਐਸਐਮਈ ਖੇਤਰ ਦੇ ਲੋਣ ਸਸਤੇ ਹੋਣ ਦੀ ਉਮੀਦ ਹੈ ਕਿਉਂਕਿ ਵਪਾਰੀ ਬੈਂਕ ਵੀ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦੇ ਹਨ।