ਮੁੰਬਈ:ਬੀਸੀਸੀਆਈ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਰੂਪ ਵਿੱਚ ਰਵੀ ਸ਼ਾਸਤਰੀ (ਰਵੀਸ਼ੰਕਰ ਜਯਾਦ੍ਰਿਥਾ ਸ਼ਾਸਤਰੀ) ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਅਨਿਲ ਕੁੰਬਲੇ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਰਵੀ ਸ਼ਾਸਤਰੀ ਨੂੰ ਹੀ ਮੁੱਖ ਕੋਚ ਨਿਯੁਕਤ ਕੀਤਾ ਜਾਵੇਗਾ। ਸ਼ਾਸਤਰੀ ਇਸ ਤੋਂ ਪਹਿਲਾਂ ਵੀ 2014 ਤੋਂ 2016 ਤੱਕ ਭਾਰਤੀ ਟੀਮ ਦੇ ਡਾਇਰੈਕਟਰ ਰਹਿ ਚੁੱਕੇ ਹਨ।
ਪ੍ਰਸ਼ਾਸਨਿਕ ਕਮੇਟੀ ਨੇ ਕਿਹਾ ਸੀ ਕੋਚ ਦਾ ਨਾਂਅ ਐਲਾਨ ਕਰਨ ਲਈ
ਭਾਵੇਂ ਸੋਮਵਾਰ ਨੂੰ ਹੈੱਡ ਕੋਚ ਲਈ ਇੰਟਰਵਿਊ ਲੈਣ ਵਾਲੀ ਸੀਏਸੀ ਨੇ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਵਿੱਚ ਇਹ ਆਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸੀਏਸੀ ਕੈਪਟਨ ਵਿਰਾਟ ਕੋਹਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਚ ਦੀ ਨਿਯੁਕਤੀ ‘ਤੇ ਆਖਰੀ ਫੈਸਲਾ ਲਵੇਗੀ। ਅਜੇ ਵਿਰਾਟ ਦੇਸ਼ ਤੋਂ ਬਾਹਰ ਹਨ, ਤਾਂ ਇਸ ਫੈਸਲੇ ਵਿੱਚ ਥੋੜ੍ਹਾ ਸਮਾਂ ਲੱਗੇਗਾ। ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਸ਼ਾਸਤਰੀ ਟੀਮ ਇੰਡੀਆ ਦੇ ਕੋਚ ਨਹੀਂ ਬਣ ਸਕਣਗੇ। ਪਰ ਇਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਬਣਾਈ ਪ੍ਰਸ਼ਾਸਨਿਕ ਕਮੇਟੀ ਨੇ ਬੋਰਡ ਨੂੰ ਨਿਰਦੇਸ਼ ਦਿੱਤਾ ਕਿ ਉਹ ਮੰਗਲਵਾਰ ਸ਼ਾਮ ਤੱਕ ਕੋਚ ਦੇ ਨਾਂਅ ਦਾ ਐਲਾਨ ਕਰ ਦੇਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।