ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
(ਖੁਸਪ੍ਰੀਤ ਜੋਸ਼ਨ) ਸੁਨਾਮ ਊਧਮ ਸਿੰਘ ਵਾਲਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ’ਚ ਸਾਧ ਸੰਗਤ ਵੱਲੋਂ ਹੋਰ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨਾਂ ਤੋਂ ਬਾਅਦ ਸਾਧ-ਸੰਗਤ ’ਚ ਪੂਰਾ ਉਤਸ਼ਾਹ ਹੈ ਤੇ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਤੇਜ਼ੀ ਲਿਆਂਦੀ ਹੈ।
ਸਥਾਨਕ ਸ਼ਹਿਰ ਸੁਨਾਮ ਵਿਖੇ ਭੈਣ ਨਿਸ਼ਾ ਗੈਰਾ ਵੱਲੋਂ ਆਪਣੇ ਵਿਆਹ ਦੀ ਵਰ੍ਹੇਗੰਢ ਅਤੇ ਪੁੱਤਰ ਮੋਹਿਤ ਗੈਰਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ਸ਼ਹਿਰੀ ਭੰਗੀਦਾਸ ਗੁਲਜਾਰ ਇੰਸਾਂ ਦੁਆਰਾ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਕੀਤੀ ਅਤੇ ਸੰਤ ਮਹਾਤਮਾਵਾਂ ਦੇ ਅਨਮੋਲ ਬਚਨਾਂ ਨੂੰ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਏ ਗਏ। ਇਸ ਮੌਕੇ ਨਾਮ ਚਰਚਾ ਦੌਰਾਨ ਭੈਣ ਨਿਸਾ ਗੈਰਾ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੜੀ ਤਹਿਤ 2 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ। ਇਸ ਮੌਕੇ 15 ਮੈਂਬਰ ਸਹਿਯੋਗੀ ਉਮ ਪ੍ਰਕਾਸ਼ ਓਮੀ, ਮਾਸਟਰ ਜਾਗਰ ਸਿੰਘ, ਪ੍ਰੇਮੀ ਬਾਬੂ ਜੋੜਾ, ਸੁਜਾਨ ਭੈਣ ਸ਼ਾਂਤੀ ਇੰਸਾਂ, ਸੁਜਾਨ ਭੈਣ ਨਿਰਮਲਾ ਇੰਸਾਂ ਆਦਿ ਸਮੇਤ ਸਾਧ ਸੰਗਤ ਮੌਜ਼ੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ