ਧੀ ਦੇ ਜਨਮ ‘ਤੇ ਨਾਮ ਚਰਚਾ ਦੌਰਾਨ 7 ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

Welfare Work
ਧੀ ਪੈਦਾ ਹੋਣ ਦੀ ਖੁਸ਼ੀ ਵਿਚ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਦੇ ਪਰਿਵਾਰਕ ਮੈਂਬਰ।

ਚੰਡੀਗੜ੍ਹ (ਐੱਮ ਕੇ ਸ਼ਾਇਨਾ) ਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਧੀ ਹੋਣ ਤੇ ਘਰਾਂ ਵਿਚ ਉਦਾਸੀ ਛਾ ਜਾਂਦੀ ਸੀ। ਹੁਣ ਘਰਾਂ ਵਿੱਚ ਧੀ ਦੇ ਪੈਦਾ ਹੋਣ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜੇਕਰ ਧੀ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਵੀ ਪੁੱਤਾਂ ਨਾਲੋਂ ਕਿਤੇ ਵੱਧ ਕੇ ਮਾਂ ਬਾਪ ਦਾ ਨਾਂ ਰੌਸ਼ਨ ਕਰ ਸਕਦੀ ਹੈ। (Welfare Work) ਇਸੇ ਤਰ੍ਹਾਂ ਬਲਾਕ ਚੰਡੀਗੜ੍ਹ ਦੇ ਪ੍ਰੇਮੀ ਰਾਕੇਸ਼ ਇੰਸਾਂ ਦੇ ਘਰ ਪੋਤੀ ਦੇ ਜਨਮ ਲੈਣ ਤੇ ਖੁਸ਼ੀਆਂ ਮਨਾਈਆਂ ਗਈਆਂ।

ਨਾਮ ਚਰਚਾ ਦੌਰਾਨ ਗਾਇਆ ਗੁਰੂਜਸ | Welfare Work

ਬਲਾਕ ਚੰਡੀਗੜ੍ਹ ਵਿਖੇ ਪਰਿਵਾਰ ਵੱਲੋਂ ਨਾਮ ਚਰਚਾ ਦਾ ਆਯੋਜਨ ਕਰਵਾਇਆ ਗਿਆ। ਨਾਮ ਚਰਚਾ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਰਾਮ ਨਾਮ ਦਾ ਗੁਣਗਾਨ ਕੀਤਾ। ਨਾਮ ਚਰਚਾ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨਾਮਚਰਚਾ ਦੌਰਾਨ ਬਲਾਕ ਚੰਡੀਗੜ੍ਹ ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਬਲਾਕ ਪ੍ਰੇਮੀ ਸੇਵਕ ਨੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਪਾਵਨ ਨਾਅਰੇ ਨਾਲ ਨਾਮ ਚਰਚਾ ਦੀ ਸ਼ੁਰੂਆਤ ਕੀਤੀ।

ਕਵੀਰਾਜ ਵੀਰਾਂ ਨੇ ਪ੍ਰੇਮ ਅਤੇ ਖੁਸ਼ੀ ਵਾਲੇ ਸ਼ਬਦ ਸੁਣਾ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ। ਸਾਧ ਸੰਗਤ ਨੇ ਸ਼ਬਦ ਸੁਣ ਕੇ ਗੁਰੂ ਲਈ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ। ਨਾਮਚਰਚਾ ਦੌਰਾਨ ਸਾਧ ਸੰਗਤ ਨੇ ਇਲਾਹੀ ਨਾਅਰਾ ਲਗਾ ਕੇ ਪੂਜਨੀਕ ਗੁਰੂ ਜੀ ਦਾ ਸਾਧ ਸੰਗਤ ਤੇ ਲਗਾਤਾਰ ਰਹਿਮਤਾਂ ਵਰਸਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪੁੱਤਰੀ ਹੋਣ ਦੀ ਖੁਸ਼ੀ ਵਿੱਚ ਰਾਕੇਸ਼ ਇੰਸਾਂ ਦੇ ਪਰਿਵਾਰ ਵੱਲੋਂ ਸੱਤ ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਇਹ ਵੀ ਪੜ੍ਹੋ : ਇਸ ਵਿਭਾਗ ਵੱਲੋਂ ਡਿਜ਼ੀਟਲ ਰਸੀਦਾਂ ਦੀ ਮੱਦਦ ਨਾਲ ਕੀਤੀ ਕਰੋੜਾਂ ਕਾਗਜ਼ਾਂ ਦੀ ਬੱਚਤ

ਰਾਸ਼ਨ ਲੈਣ ਆਏ ਪਰਿਵਾਰਾਂ ਨੇ ਨਵਜੰਮੀ ਧੀ ਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਇਸ ਮੌਕੇ ਬੇਜ਼ਿਲ (ਨਵਜੰਮੀ ਧੀ) ਦੀ ਮਾਤਾ ਸਮਿਸ਼ਾ ਇੰਸਾਂ ਨੇ ਕਿਹਾ ਕਿ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਸਾਡੀ ਨਵ ਜੰਮੀ ਧੀ “ਰੂਹ ਦੀ” ਭੈਣ ਹਨੀਪ੍ਰੀਤ ਇੰਸਾਂ ਵਾਂਗ ਆਪਣੇ ਸਤਿਗੁਰ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇ। ਉਨ੍ਹਾਂ ਦੇ ਪਿਤਾ ਰਵੀ ਇੰਸਾਂ ਨੇ ਕਿਹਾ ਕਿ ਅਸੀਂ ਆਪਣੀ ਧੀ ਦੇ ਖੰਭਾਂ ਨੂੰ ਉਡਾਨ ਦੇਵਾਂਗੇ ਅਤੇ ਉਸ ਨੂੰ ਹਰ ਚੰਗਾ ਕੰਮ ਕਰਨ ਲਈ ਹਮੇਸ਼ਾ ਸਹਿਯੋਗ ਕਰਾਂਗੇ। ਇਸ ਮੌਕੇ ਨਵਜੰਮੀ ਧੀ ਦੀ ਦਾਦੀ ਸੁਨੀਤਾ ਇੰਸਾਂ, ਪਿਤਾ ਰਵੀ ਇੰਸਾਂ, ਮਾਤਾ ਸਮਿਸ਼ਾ ਇੰਸਾਂ , ਬਲਾਕ ਚੰਡੀਗੜ੍ ਦੇ ਸਾਰੇ ਜ਼ਿੰਮੇਵਾਰ ਭੈਣ ਭਰਾ ਅਤੇ ਹੋਰ ਸਾਧ ਸੰਗਤ ਵੀ ਨਾਮ ਚਰਚਾ ਵਿੱਚ ਹਾਜ਼ਰ ਸਨ।