Rape In India: ਮੁਆਫੀ ਮੰਗਣ ਦਾ ਸਵਾਲ ਹੀ ਨਹੀਂ: ਰਾਹੁਲ
ਕਿਹਾ, ਬੀਜੇਪੀ ਐਮਐਲਏ ‘ਤੇ ਹੀ ਹੈ ਰੇਪ ਦਾ ਦੋਸ਼
ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰੇਪ ਇਨ ਇੰਡੀਆ ਵਾਲੇ ਬਿਆਨ ‘ਤੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਬੀਜੇਪੀ ਇਹ ਮੁੱਦਾ ਪੂਰਬਉਤਰ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਲਈ ਉਠਾ ਰਹੀ ਹੈ। ਉਹਨਾਂ ਕਿਹਾ ਕਿ ਬੀਜੇਪੀ ਸ਼ਾਸਤ ਰਾਜਾਂ ‘ਚ ਜਬਰ ਜਿਨਾਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਰਾਹੁਲ ਨੇ ਕਿਹਾ ਕਿ ਮੇਰੇ ਕੋਲ ਇੱਕ ਕਲਿਪ ਹੈ ਜਿਸ ‘ਚ ਨਰਿੰਦਰ ਮੋਦੀ ਦਿੱਲੀ ਨੂੰ ‘ਰੇਪ ਕੈਪੀਟਲ’ ਕਹਿ ਰਹੇ ਹਨ। ਮੈਂ ਇਸ ਨੂੰ ਟਵੀਟ ਕਰਾਂਗਾ ਤਾਂਕਿ ਹੋਰ ਵੀ ਲੋਕ ਇਸ ਨੂੰ ਦੇਖ ਸਕਣ। ਪੂਰਬ ਵੁਤਰ ਤੋਂ ਧਿਆਨ ਹਟਾਉਣ ਲਈ ਇਸ ਨੂੰ ਬੀਜੇਪੀ ਨੇ ਮੁੱਦਾ ਬਣਾ ਦਿੱਤਾ ਹੈ। ਉਨਾਵ ਮਾਮਲੇ ਦਾ ਜਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਉਨਾਵ ‘ਚ ਬੀਜੇਪੀ ਦੇ ਐਮਐਲਏ ਨੇ ਮਹਿਲਾ ਦਾ ਰੇਪ ਕੀਤਾ, ਲੜਕੀ ਦੀ ਗੱਡੀ ਦਾ ਐਕਸੀਡੈਂਟ ਕਰਵਾਇਆ ਗਿਆ, ਨਰਿੰਦਰ ਮੋਦੀ ਨੇ ਇੱਕ ਸ਼ਬਦ ਨਹੀਂ ਕਿਹਾ, ਕੋਈ ਕਾਰਵਾਈ ਨਹੀਂ ਹੋਈ। Rape
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।