ਮਸਲਾ ਗੋਗੋਈ ਦੀ ਸਾਬਕਾ ਕਰਮਚਾਰੀ ਵੱਲੋਂ ਲਾਏ ਦੋਸ਼ਾਂ ਦਾ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਆਪਣੀ ਹੀ ਇੱਕ ਸਾਬਕਾ ਕਰਮਚਾਰੀ ਦੇ ਉਹਨਾਂ ‘ਤੇ ਲਗਾਏ ਗਏ ਯੌਨ ਸੋਸ਼ਨ ਦੇ ਦੋਸ਼ਾਂ ਦਰਮਿਆਨ ਉਹਨਾਂ ਦੀ ਪ੍ਰਧਾਨਗੀ ਵਾਲੀ ਸੰਵਿਧਾਨ ਬੈਚ ਦੀ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਸੁਣਵਾਈਆਂ ਨੂੰ ਮੁਲਤਵੀ ਕਰ ਦਿੱਤਾ ਹੈ। (Ranjan Gogoi)
ਸੁਪਰੀਮ ਕੋਰਟ ਦੇ ਅਡੀਸ਼ਨਲ ਪੰਜੀਯਕ ਵੱਲੋਂ 22 ਅਪਰੈਲ ਨੂੰ ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਸੰਵਿਧਾਨ ਬੈਚ ‘ਚ 23 ਅਪਰੈਲ ਤੋਂ ਸ਼ੁਰੂ ਹੋਣ ਵਾਲੀਆਂ ਸੁਣਵਾਈਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ 16 ਅਪਰੈਲ ਨੂੰ ਜਾਰੀ ਨੋਟਿਸ ‘ਚ ਅੱਜ ਤੋਂ ਮਾਮਲਿਆਂ ‘ਤੇ ਸੁਣਵਾਈ ਹੋਣ ਦਾ ਜਿਕਰ ਸੀ। ਪੰਜ ਮੈਂਬਰਾਂ ਵਾਲੀ ਇਸ ਸੰਵਿਧਾਨ ਬੈਚ ‘ਚ ‘ਚ ਸ੍ਰੀ ਗੋਗੋਈ ਤੋਂ ਇਲਾਵਾ ਜੱਜ ਐਨਵੀ ਰਮਨ, ਜੱਜ ਡੀ ਵਾਈ ਚੰਦਰਚੂੜ, ਜੱਜ ਦੀਪਕ ਗੁਪਤਾ ਅਤੇ ਜੱਜ ਸੰਜੀਵ ਖੰਨਾ ਸ਼ਾਮਲ ਹਨ। ਬੈਚ ਦੇ ਸਾਹਮਣੇ ਵਿੱਤ ਬਿੱਲ 2017, ਮੁੱਖ ਜੱਜ ਨੂੰ ਸੂਚਨਾ ਦੇ ਅਧਿਕਾਰ ਦੇ ਦਾਇਰੇ ‘ਚ ਲਿਆਉਣ ਤੋਂ ਇਲਾਵਾ ਤਿੰਨ ਹੋਰ ਮਾਮਲਿਆਂ ਦੀ ਸੁਣਵਾਈ ਲੰਬਿਤ ਹੈ। ਜਿਕਰਯੋਗ ਹੈ ਕਿ ਮੁੱਖ ਜੱਜ ‘ਤੇ ਯੌਨ ਉਤਪੀੜਨ ਦੇ ਦੋਸ਼ ਲੱਗਣ ‘ਤੇ ਵੱਖ-ਵੱਖ ਵਕੀਲਾਂ ਦੇ ਸੰਗਠਨਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।