ਜਕਾਰਤਾ, (ਏਜੰਸੀ)। ਕਪਤਾਨ ਰਾਣੀ ਰਾਮਪਾਲ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ 5-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਹਾੱਕੀ ਮੁਕਾਬਲਿਆਂ ਦੇ ਆਪਣੇ ਪੂਲ ਬੀ ‘ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਭਾਰਤੀ ਟੀਮ ਸੈਮੀਫਾਈਨਲ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੀ ਸੀ ਅਤੇ ਇਸ ਜਿੱਤ ਤੋਂ ਬਾਅਦ ਉਸਨੇ 12 ਅੰਕਾਂ ਦੇ ਨਾਲ ਪੂਲ ਬੀ ‘ਚ ਅੱਵਲ ਸਥਾਨ ਹਾਸਲ ਕਰ ਲਿਆ ਹੈ ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪੂਲ ਏ ਦੀ ਦੂਸਰੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ। (Women’s Hockey Team)
ਇਹ ਵੀ ਪੜ੍ਹੋ : ਬੀਐੱਸਐੱਫ਼ ਨੇ ਰਾਮਗੜ੍ਹ ’ਚ ਪਾਕਿਸਤਾਨੀ ਨਸ਼ਾ ਤਸਕਰ ਨੂੰ ਕੀਤਾ ਢੇਰ
ਪਹਿਲਾ ਕੁਆਰਟਰ ਗੋਲ ਰਹਿਤ ਰਿਹਾ ਜਿਸ ਵਿੱਚ ਭਾਰਤੀ ਟੀਮ ਕੁਝ ਮੌਕਿਆਂ ‘ਤੇ ਗੋਲ ਕਰਨ ਦੇ ਨਜ਼ਦੀਕ ਆ ਕੇ ਖੁੰਝ ਗਈ ਦੂਸਰੇ ਕੁਆਰਟਰ ‘ਚ ਵੀ ਇਹੀ ਸਿਲਸਿਲਾ ਬਣਿਆ ਰਿਹਾ ਅਤੇ ਥਾਈਲੈਂਡ ਨੇ ਭਾਰਤੀ ਟੀਮ ਨੂੰ ਅੱਧੇ ਸਮੇਂ ਤੱਕ ਗੋਲ ਕਰਨ ਤੋਂ ਰੋਕੀ ਰੱਖਿਆ ਰਾਣੀ ਨੇ 37ਵੇਂ ਮਿੰਟ ‘ਚ ਅੜਿੱਕਾ ਤੋੜਿਆ ਅਤੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ ਤੀਸਰੇ ਕੁਆਰਟਰ ਦੀ ਸਮਾਪਤੀ ਤੱਕ ਭਾਰਤ ਦੇ ਕੋਲ ਇੱਕ ਗੋਲ ਦਾ ਵਾਧਾ ਸੀ। (Women’s Hockey Team)
ਭਾਰਤੀ ਟੀਮ ਨੇ ਜਿਸ ਤਰ੍ਹਾਂ ਚੈਂਪੀਅਨ ਕੋਰੀਆ ਵਿਰੁੱਧ ਪਿਛਲੇ ਮੈਚ ‘ਚ ਆਖ਼ਰੀ ਮਿੰਟ ‘ਚ ਤਿੰਨ ਗੋਲ ਕੀਤੇ ਸਨ ਉਸ ਤਰ੍ਹਾਂ ਇਸ ਮੁਕਾਬਲੇ ‘ਚ ਉਸਨੇ ਆਖ਼ਰੀ ਕੁਆਰਟਰ ‘ਚ ਚਾਰ ਗੋਲ ਕੀਤੇ ਰਾਣੀ ਨੇ 46ਵੇਂ ਮਿੰਟ ‘ਚ ਭਾਰਤ ਦਾ ਦੂਰਾ ਗੋਲ ਕੀਤਾ ਮੋਨਿਕਾ ਨੇ 52ਵੇਂ ਮਿੰਟ ‘ਚ ਸਕੋਰ 3-0 ਪਹੁੰਚਾ ਦਿੱਤਾ ਨਵਜੋਤ ਕੌਰ ਨੇ 54ਵੇਂ ਮਿੰਟ ‘ਚ ਗੋਲ ਕਰਕੇ ਸਕੋਰ 4-0 ਕੀਤਾ ਅਤੇ ਰਾਣੀ ਨੇ 56ਵੇਂ ਮਿੰਟ ‘ਚ ਪੰਜਵਾਂ ਗੋਲ ਕਰਨ ਦੇ ਨਾਲ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਮੈਚ 5-0 ਨਾਲ ਭਾਰਤ ਦੀ ਝੋਲੀ ‘ਚ ਪਾ ਦਿੱਤਾ। (Women’s Hockey Team)