ਰੀਵਿਊ ਮੀਟਿੰਗ ਪਿੱਛੋਂ ਇੱਕ ਸਵਾਲ ਦਾ ਗੈਰ-ਜ਼ਿੰਮੇਵਾਰਾਨਾ ਜਵਾਬ ਦਿੰਦਿਆਂ ਬੋਲੇ ਰਾਣਾ ਗੁਰਜੀਤ ਸਿੰਘ

‘ਇਹ ਤਾਂ ਦੇਖੋ ਬਾਬਾ ਜੀ ਕੋਲ ਜਾਣਾ ਪੈਣਾ ਤੁਹਾਨੂੰ’

(ਜਸਵੀਰ ਸਿੰਘ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ’ਚ ਬੰਦ ਪਏ ਸੀਚੇਵਾਲ ਪ੍ਰੋਜੈਕਟਾਂ ਬਾਰੇ ਪੱੁਛੇ ਸਵਾਲ ’ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਭੂਮੀ ਰੱਖਿਆ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਉਹ ਇੱਥੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਨ ਪੁੱਜੇ ਸਨ।

ਮੀਟਿੰਗ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਜਦ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਬੰਧਿਤ ਪੱਤਰਕਾਰ ਵੱਲੋਂ ਉਨ੍ਹਾਂ ਨੂੰ ਗੰਦੇ ਪਾਣੀ ਨੂੰ ਸੋਧਣ ਲਈ ਜ਼ਿਲ੍ਹੇ ਅੰਦਰ ਬਣਾਏ ਗਏ ਸੀਚੇਵਾਲ ਪ੍ਰੋਜੈਕਟ ਸਬੰਧੀ ਸਵਾਲ ਪੁੱਛਿਆ ਗਿਆ ਕਿ ਜ਼ਿਲ੍ਹੇ ਅੰਦਰ ਬਣਾਏ ਗਏ ਉਕਤ ਬਹੁਤੇ ਪ੍ਰੋਜੇਕਟ ਮੁਕੰਮਲ ਹੋਣ ਦੇ ਬਾਵਜ਼ੂਦ ਬੰਦ ਪਏ ਹਨ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ‘ਇਹ ਤਾਂ ਦੇਖੋ ਬਾਬਾ ਸੀਚੇਵਾਲ ਜੀ ਕੋਲ ਜਾਣਾ ਪੈਣਾ ਤੁਹਾਨੂੰ, ਇਹਦੇ ਬਾਰੇ ਮੈਂ ਕੀ ਕਹਿ ਸਕਦਾਂ। ਮੇਰੇ ਤਾਂ ਵੱਸ ਨਹੀਂ ਉਨ੍ਹਾਂ ਬਾਰੇ ਬੋਲਣਾ।’ ਜਦ ਉਨ੍ਹਾਂ ਨੂੰ ਅਗਲਾ ਸਵਾਲ ਕੀਤਾ ਗਿਆ ਕਿ ਬਣਾਏ ਤਾਂ ਸਰਕਾਰ ਨੇ ਹੀ ਹਨ। ਤਾਂ ਉਨ੍ਹਾਂ ਕਿਹਾ ਕਿ ‘ਸਰਕਾਰ ਨੇ ਬਣਾਏ ਆ, ਚਲੋ ਫ਼ਿਰ ਨਾਓਂ ਦੇ ਦਿਓ ਮੈਨੂੰ, ਬਾਬਾ ਸੀਚੇਵਾਲ ਜੀ ਨੂੰ ਚਿੱਠੀ ਭੇਜ ਦਿਆਂਗੇੇ, ਵੀ ਆ ਕੇ ਵਿਜਿਟ ਕਰਨ।’

ਉਨ੍ਹਾਂ ਅੱਗੇ ਕਿਹਾ ਕਿ ਪਾਣੀ ਨੂੰ ਟਰੀਟ ਕਰਕੇ ਹੀ ਬਾਹਰ ਛੱਡਣਾ ਚਾਹੀਦਾ ਹੈ ਜੋ ਅੱਗੇ ਖੇਤੀਬਾੜੀ ਸੈਕਟਰ ਲਈ ਵਰਤਿਆ ਜਾਵੇਗਾ ਤੇ ਧਰਤੀ ਹੇਠਲਾ ਪਾਣੀ ਘੱਟ ਕੱਢਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ ਹਰ ਸਾਲ 14.5 ਬਿਲੀਅਨ ਕਿਊਬਿਕ ਮੀਟਰ ਪਾਣੀ ਜ਼ਿਆਦਾ ਖਿੱਚਦਾ ਹੈ। ਜਿਸ ਵਿੱਚ ਬਰਨਾਲਾ, ਸੰਗਰੂਰ, ਮਾਨਸਾ ਜ਼ਿਲੇ੍ਹ ’ਚ ਧਰਤੀ ਹੇਠਲਾ ਪਾਣੀ ਕਾਫੀ ਹੇਠਾਂ ਜਾ ਚੁੱਕਾ ਹੈ। ਪੀਣ ਵਾਲੇ ਪਾਣੀ ਦੇ ’ਤੇ ਵੀ ਸਾਰਾ ਕੁਝ ਠੀਕ ਹੈ। ਜਿਸ ਵਿੱਚ ਹੋਰ ਵੀ ਵਧੀਆ ਇੰਤਜਾਮ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਹਿਰੀ ਪਾਣੀ ਨੂੰ ਪੀਣ ਲਈ ਵਰਤਿਆ ਜਾਵੇ ਜੋ ਸਮੇਂ ਦੀ ਪੁਕਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ