ਏਜੰਸੀ, ਹਿਸਾਰ
ਹਰਿਆਣਾ ‘ਚ ਹਿਸਾਰ ਦੀ ਇੱਕ ਅਦਾਲਤ ਨੇ ਅੱਜ ਸਤਲੋਕ ਆਸ਼ਰਮ ਬਰਵਾਲਾ ਦੇ ਸੰਚਾਲਕ ਰਾਮਪਾਲ ਨੂੰ ਕਤਲ ਦੇ ਇੱਕ ਹੋਰ ਮਾਮਲੇ ‘ਚ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਰਾਮਪਾਲ ਦੇ ਨਾਲ ਹੀ ਉਸ ਦੇ 13 ਹਮਾਇਤੀਆਂ ਨੂੰ ਵੀ ਇਸੇ ਕੇਸ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਹਿਸਾਰ ਦੀ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਡੀਆਰ ਚਾਲੀਆ ਦੀ ਕੋਰਟ ਨੇ ਸਤਲੋਕ ਆਸ਼ਰਮ ਬਰਵਾਲਾ ‘ਚ ਨਵੰਬਰ 2014 ‘ਚ ਉੱਤਰ ਪ੍ਰਦੇਸ਼ ਦੀ ਮਹਿਲਾ ਰਜਨੀ ਦੀ ਮੌਤ ਦੇ ਮਾਮਲੇ ‘ਚ ਰਾਮਪਾਲ ਤੇ ਉਸ ਦੇ 13 ਹਮਾਇਤੀਆਂ ਨੂੰ ਕਤਲ ਦਾ ਦੋਸ਼ੀ ਮੰਨਦਿਆਂ ਉਮਰ ਭਰ ‘ਆਖਰੀ ਸਾਹ ਤੱਕ’ ਕੈਦ ਦੀ ਸਜ਼ਾ ਸੁਣਾਈ ਅਦਾਲਤ ਨੇ ਕੱਲ੍ਹ ਹੀ ਇੱਕ ਹੋਰ ਮਾਮਲੇ ‘ਚ ਰਾਮਪਾਲ ਨੂੰ ਚਾਰ ਔਰਤਾਂ ਤੇ ਇੱਕ ਬੱਚੇ ਦੀ ਮੌਤ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਨਵੰਬਰ 2014 ‘ਚ ਅਦਾਲਤ ਦੀ ਉਲੰਘਣਾ ਦੇ ਇੱਕ ਮਾਮਲੇ ‘ਚ ਪੁਲਿਸ ਜਦੋਂ ਰਾਮਾਪਾਲ ਨੂੰ ਗ੍ਰਿਫ਼ਤਾਰ ਕਰਨ ਆਸ਼ਰਮ ਪਹੁੰਚੀ ਸੀ ਤਾਂ ਉੱਥੇ ਪੁਲਿਸ ਤੇ ਰਾਮਪਾਲ ਦੇ ਹਜ਼ਾਰਾਂ ਹਿਮਾਇਤੀਆਂ ਦਰਮਿਆਨ ਟਕਰਾਅ ਹੋਇਆ ਸੀ ਬਾਅਦ ‘ਚ ਪੰਜ ਔਰਤਾਂ ਤੇ ਇੱਕ ਬੱਚਾ ਮਰਿਆ ਮਿਲਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।