ਰਮਿੰਦਰ ਵਾਲੀਆ ਨੂੰ ਕੈਨੇਡਾ ‘ਜਗਤ ਪੰਜਾਬੀ ਸਭਾ’ ਦੀ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ 

Jagat Punjabi Sabha


(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ,ਪੰਜਾਬੀ ਤੇ ਪੰਜਾਬੀਅਤ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਰਮਿੰਦਰ ਵਾਲੀਆ ਨੂੰ ਕੈਨੇਡਾ ‘ਜਗਤ ਪੰਜਾਬੀ ਸਭਾ’ ਦੀ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ ਗਿਆ ਹੈ । ਸਭ ਮੈਂਬਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਕਿ ਰਮਿੰਦਰ ਵਾਲੀਆ ਦੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਇਸਤਰੀ ਵਿੰਗ ਦੇ ਪ੍ਰਧਾਨ ਬਨਣ ਨਾਲ ਪ੍ਰੋਗਰਾਮਾਂ ਵਿੱਚ ਹੋਰ ਸੁਧਾਰ ਆਏਗਾ ਅਤੇ ਪ੍ਰੋਗਰਾਮਾਂ ਦਾ ਘੇਰਾ ਵਿਸ਼ਾਲ ਹੋਵੇਗਾ। ਸੰਸਾਰ ਭਰ ਦੇ ਲੋਕਾਂ ਨੂੰ ਪ੍ਰੋਗਰਾਮਾਂ ਦੇ ਬਾਰੇ ਵਿੱਚ ਹੋਰ ਜਾਣਕਾਰੀ ਹੋਵੇਗੀ। ਰਮਿੰਦਰ ਵਾਲੀਆ ਇਕ ਬਹੁਤ ਵਧੀਆ ਨੀਤੀ ਘਾੜਾ ਵੀ ਹਨ ।

ਇਹ ਵੀ ਪੜ੍ਹੋ : ਕੜਾਕੇ ਦੀ ਠੰਢ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਨੇ ਕਿਸਾਨ

ਇਹ ਸੰਸਾਰ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਅਤੇ ਲਿਖਤਾਂ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰੇਮੀਆਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ। ਸਭ ਮੈਂਬਰਾਂ ਵੱਲੋਂ ਇਹਨਾਂ ਨੂੰ ਦਿਲੋਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ। ਰਮਿੰਦਰ ਵਾਲੀਆ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਸ : ਅਜੈਬ ਸਿੰਘ ਚੱਠਾ ਜੀ ਤੇ ਇਹਨਾਂ ਦੀ ਟੀਮ ਲਈ ਕੰਮ ਕਰਦੀ ਆਈ ਹਾਂ ਤੇ ਹਮੇਸ਼ਾਂ ਕਰਦੀ ਰਹਾਂਗੀ। ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਰਮਿੰਦਰ ਵਾਲੀਆ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਤੇ ਪ੍ਰਧਾਨ ਸ : ਸਰਦੂਲ ਸਿੰਘ ਥਿਆੜਾ ਜਗਤ ਪੰਜਾਬੀ ਤੇ ਸਭ ਮੈਂਬਰਜ਼ ਦਾ ਦਿੱਲੋਂ ਧੰਨਵਾਦ ਕੀਤਾ ਹੈ ਜੋ ਉਹਨਾਂ ਨੇ ਐਨੀ ਵੱਡੀ ਜ਼ੁੰਮੇਵਾਰੀ ਰਮਿੰਦਰ ਵਾਲੀਆ ਨੂੰ ਸੌਂਪੀ ਹੈ। ਧੰਨਵਾਦ ਸਹਿਤ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here