ਰਮੇਸ਼ ਕੁਮਾਰ ਇੰਸਾਂ ਬਣੇ ਰਾਮਾਂ ਮੰਡੀ ਦੇ ਗਿਆਰਵੇਂ ਸਰੀਰਦਾਨੀ
ਪੱਕਾ ਕਲਾਂ, (ਪੁਸ਼ਪਿੰਦਰ ਸਿੰਘ) ਬਲਾਕ ਰਾਮਾਂ ਨਸੀਬਪੁਰਾ ‘ਚ ਪੈਂਦੇ ਰਾਮਾਂ ਮੰਡੀ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਪਰਿਵਾਰਕ ਮੈਂਬਰ ਦੀ ਮੌਤ ਹੋਣ ‘ਤੇ ਉਸ ਦਾ ਸਰੀਰ ਅੱਗ ‘ਚ ਜਲਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ( body donater) ਕਰਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਇਆ ਹੈ
ਰਮੇਸ਼ ਕੁਮਾਰ ਇੰਸਾਂ ਦੇ ਰਿਸ਼ਤੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਰਮੇਸ਼ ਕੁਮਾਰ ਇੰਸਾਂ ਦੀ ਪਤਨੀ ਸੁਨੀਤਾ ਰਾਣੀ ਨੇਤਰਹੀਣ ਹੈ ਅਤੇ ਉਹ ਦੋਵੇਂ ਪਤੀ ਪਤਨੀ ਹਮੀਰਗੜ੍ਹ ਜਿਲ੍ਹਾ ਸੰਗਰੂਰ ਤੋਂ ਆ ਕੇ ਇਥੇ ਰਹੇ ਸਨ ਬੀਤੇ ਦਿਨੀਂ ਰਮੇਸ਼ ਕੁਮਾਰ ਇੰਸਾਂ ਪੁੱਤਰ ਸੂਰਜ ਭਾਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦੀ ਅਤਿੰਮ ਇੱਛਾ ਅਨੁਸਾਰ ਉਨ੍ਹਾਂ ਦੀ ਪਤਨੀ ਸੁਨੀਤਾ ਰਾਣੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦਾ ਮ੍ਰਿਤਕ ਸਰੀਰ ਇੰਟਰਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਗਰਨੇਟਰ ਨੋਇਡਾ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ
ਬਲਾਕ ਰਾਮਾਂ ਨਸੀਬਪੁਰਾ ਦੀ ਸਾਧ ਸੰਗਤ, ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮ੍ਰਿਤਕ ਰਮੇਸ ਕੁਮਾਰ ਇੰਸਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਮੁੱਖ ਬਜਾਰ ‘ਚੋਂ ਹੁੰਦੇ ਹੋਏ ‘ਰਮੇਸ਼ ਕੁਮਾਰ ਇੰਸਾਂ ਅਮਰ ਰਹੇ’ ਦੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਮ੍ਰਿਤਕ ਦੇਹ ਲਿਜਾਣ ਵਾਲੀ ਗੱਡੀ ਨੂੰ ਰਾਮਾਂ ਮੰਡੀ ਦੇ ਸਮਾਜਸੇਵੀ ਪ੍ਰਧਾਨ ਤੇਲੂ ਰਾਮ ਲਹਿਰੀ ਐਮ ਸੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਇਸ ਮੌਕੇ ਬਲਾਕ ਕਮੇਟੀ ਦੇ 25 ਮੈਂਬਰ ਭੋਲਾ ਇੰਸਾਂ,15 ਮੈਂਬਰ ਪਵਨ ਇੰਸਾਂ, ਬਲਕੌਰ ਇੰਸਾਂ, ਹਰਦੀਪ ਇੰਸਾਂ, ਗੁਰਪ੍ਰੀਤ ਗਿਆਨਾ, ਹਰਜੀਤ ਇੰਸਾਂ, ਭੰਗੀਦਾਸ ਪਰਮਜੀਤ ਇੰਸਾਂ, ਰਿਸ਼ਤੇਦਾਰ ਮਦਨ ਲਾਲ ਭਰਾ, ਚਾਚਾ ਚਾਨਣ ਰਾਮ ਗੋਇਲ, ਰਾਜ ਕੁਮਾਰ ਨਫੇ ਚੰਦ, ਵਿਕਾਸ ਗੋਇਲ, ਬਬੀਤਾ ਰਾਣੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ ਸ਼ਾਮਲ ਸਨ
ਸਰੀਰਦਾਨ ਕਰਨਾ ਸ਼ਲਾਘਾਯੋਗ ਕਦਮ ਹੈ : ਪ੍ਰਧਾਨ ਤੇਲੂ ਰਾਮ ਲਹਿਰੀ
ਸਮਾਜਸੇਵੀ ਪ੍ਰਧਾਨ ਤੇਲੂ ਰਾਮ ਲਹਿਰੀ ਐਮ ਸੀ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਦੀ ਪ੍ਰੰਸਸ਼ਾਂ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਸ਼ਰਧਾਲੂ ਜੋ ਆਪਣੇ ਗੁਰੂ ਜੀ ਦੇ ਬਚਨਾਂ ‘ਤੇ ਚਲਦੇ ਹੋਏ ਅਜਿਹੇ ਸਰੀਰਦਾਨ ਵਰਗੇ ਮਾਨਵਤਾ ਭਲਾਈ ਕਾਰਜ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਨਾਲ ਮੈਡੀਕਲ ਖੇਤਰ ਵਿੱਚ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।