ਅਨੇਕ ਸਮਾਜ ਸੁਧਾਰਕ ਕਾਰਜ ਕਰਕੇ ਪੂਜਨੀਕ ਗੁਰੂ ਜੀ ਸੁਨਾਰੀਆਂ ਪਰਤੇ
(ਸੱਚ ਕਹੂੰ ਨਿਊਜ਼) ਰੋਹਤਕ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਸੁਨਾਰੀਆ ਪਹੁੰਚੇ। ਪੂਜਨੀਕ ਗੁਰੂ ਜੀ 14 ਅਕਤੂਬਰ ਤੋਂ 25 ਨਬੰਬਰ ਤੱਕ 40 ਦਿਨਾਂ ਦੀ ਪੈਰੋਲ ’ਤੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਪਧਾਰੇ ਸਨ। ਇਨ੍ਹਾਂ 40 ਦਿਨਾਂ ਦੌਰਾਨ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਦੇ ਨਵੇਂ ਕਾਰਜ ਨਸ਼ਾ ਵਿਰੋਧੀ ਮੁਹਿੰਮ ਡੈਪਥ, ਡਿਜੀਟਲ ਫਾਸਟਿੰਗ ਸੀਡ, ਘਰ-ਘਰ ਦੀਵੇ ਜਗਾਉਣ ਦੀ ਪੁਰਾਤਨ ਪਰੰਪਰਾ ਫਲੇਮ ਸ਼ੁਰੂ ਕਰਵਾਈ ਤੇ ਪੂਰੀ ਸਾਧ-ਸੰਗਤ ਉਕਤ ਮਾਨਵਤਾ ਭਲਾਈ ਕਾਰਜਾਂ ਨੂੰ ਲਗਾਤਾਰ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ















