ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਸ੍ਰੀ ਪਾਉਂਟਾ ਸ...

    ਸ੍ਰੀ ਪਾਉਂਟਾ ਸਾਹਿਬ ਨਾਮ ਚਰਚਾ ਘਰ ’ਚ ਵੱਜਿਆ ਰਾਮ ਨਾਮ ਦਾ ਡੰਕਾ

    Paonta-Sahib (1)

    (ਸੱਚ ਕਹੂੰ ਨਿਊਜ਼) ਸ੍ਰੀ ਪਾਉਂਟਾ ਸਾਹਿਬ। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਸ੍ਰੀ ਪਾਉਂਟਾ ਸਾਹਿਬ (Shri Paonta Sahib) ਨਾਮ ਚਰਚਾ ਘਰ ’ਚ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪ੍ਰਤੀ ਬੇਇੰਤਾਹ ਸ਼ਰਧਾ ਵਿਖਾਈ ਤੇ ਸਾਧ-ਸੰਗਤ ਨੇ ਆਪਣੇ ਸਤਿਗੁਰੂ ਪ੍ਰਤੀ ਦ੍ਰਿੜ ਵਿਸ਼ਵਾਸ ਦਾ ਪ੍ਰਣ ਲਿਆ।

    ਸਾਧ-ਸੰਗਤ ਨੇ ਕਿਹਾ, ਮਾਨਵਤਾ ਭਲਾਈ ਕਾਰਜਾਂ ਨੂੰ ਦੇਵਾਂਗੇ ਹੋਰ ਰਫ਼ਤਾਰ

    ਸ੍ਰੀ ਪਾਉਂਟਾ ਸਾਹਿਬ ਦੀ ਸਾਧ-ਸੰਗਤ ਨੇ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਵੀ ਵੱਧ-ਚੜ੍ਹ ਕੇ ਕਰਾਂਗੇ। ਇਸ ਮੌਕੇ ਸਾਧ-ਸੰਗਤ ਨੇ ਇੱਕਜੁਟਤਾ ਨਾਲ ਮਾਨਵਤਾ ਭਲਾਈ ਕਾਰਜਾਂ ਨੂੰ ਦੁੱਗਣੇ ਜੋਸ਼ ਨਾਲ ਭਾਗ ਲੈਣ ਦਾ ਹੱਥ ਖੜ੍ਹੇ ਕਰਕੇ ਪ੍ਰਣ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here