ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਰੱਬੀ ਸ਼ਕਤੀ ਨੂੰ, ਜੀਵ ਜਿੰਨੀ ਸ਼ਰਧਾ, ਜਿੰਨੀ ਭਾਵਨਾ ਨਾਲ ਯਾਦ ਕਰਦਾ ਹੈ, ਓਨੀ ਹੀ ਜਲਦੀ ਜੀਵ ਦੇ ਗ਼ਮ, ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਜੀਵ-ਆਤਮਾ, ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਜਹਾਨ ‘ਚ ਲੈਣੀਆਂ ਸ਼ੁਰੂ ਕਰ ਦਿੰਦੀ ਹੈ  ਸੋਚੋ ! ਜਿਸ ਆਦਮੀ ਨੂੰ ਕੋਈ ਦੁੱਖ-ਦਰਦ, ਚਿੰਤਾ ਨਾ ਹੋਵੇ। (Saint Dr MSG)

ਕੀ ਉਸ ਜੀਵ ਤੋਂ ਸੁਖੀ ਕੋਈ ਹੋਰ ਹੋ ਸਕਦਾ ਹੈ ? ਤੁਸੀਂ ਜਿਸ ਨੂੰ ਮਰਜ਼ੀ ਦੇਖ ਲਓ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ  ਗ਼ਮ ਆਦਮੀ ਨੂੰ ਖਾਈ ਜਾ ਰਿਹਾ ਹੈ ਸੁਖੀ ਉਹੀ ਹਨ ਜੋ ਮਾਲਕ ਨਾਲ ਜੁੜੇ ਹੋਏ ਹਨ ਸੁਖੀ ਉਹੀ ਹਨ ਜੋ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਦਾ ਨਾਮ ਜਪਦੇ ਹਨ ਜੀਵ ਜੋ ਵੀ ਕਰਮ ਕਰਦੇ ਹਨ, ਫ਼ਲ ਦੀ ਚਿੰਤਾ ਨਹੀਂ ਕਰਦੇ, ਸੰਤੁਸ਼ਟ ਹੋ ਜਾਂਦੇ ਹਨ ਸਿਮਰਨ ਕਰਦੇ ਹਨ, ਬੁਰੇ ਕਰਮ ਨਹੀਂ ਕਰਦੇ ਜੋ ਜੀਵ ਮਾਲਕ ‘ਤੇ ਛੱਡ ਕੇ ਚੰਗੇ ਕਰਮ ਕਰਦੇ ਹਨ, ਤਾਂ ਮਾਲਕ ਵੀ ਉਨ੍ਹਾਂ ਜੀਵਾਂ ਦੀਆਂ ਤਕਦੀਰਾਂ ਬਦਲ ਦਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਰਫ਼ ਮਨੁੱਖ ਨੂੰ ਹੀ ਇਹ ਅਧਿਕਾਰ ਹੈ। (Saint Dr MSG)

ਇਹ ਵੀ ਪੜ੍ਹੋ : ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG

ਕਿ ਉਹ ਨਵੇਂ ਕਰਮ ਬਣਾ ਸਕਦਾ ਹੈ ਅਤੇ ਨਵੇਂ ਕਰਮਾਂ ‘ਚ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਕਰਨਾ ਹੈ ਇਨਸਾਨੀ ਸਰੀਰ ਹੀ ਇਕੱਲਾ ਸਰੀਰ ਹੈ ਜੋ ਇਸ ਮਾਤਲੋਕ ‘ਚ ਉਸ ਸੁਪਰੀਮ ਪਾਵਰ ਓਮ, ਹਰੀ, ਅੱਲ੍ਹਾ, ਰਾਮ ਨੂੰ ਦੇਖ ਸਕਦਾ ਹੈ ਬਾਕੀ ਦੇ ਸਾਰੇ ਸਰੀਰ ਗੁਲਾਮ ਹਨ ਕੀਤੇ ਕਰਮਾਂ ਦਾ ਫ਼ਲ ਪਾਉਂਦੇ ਹਨ ਕੀਤੇ ਕਰਮਾਂ ਨੂੰ ਭੋਗਦੇ ਰਹਿੰਦੇ ਹਨ ਮਨੁੱਖ ਨੂੰ ਤਮਾਮ ਅਧਿਕਾਰ ਮਿਲੇ ਹਨ ਕਿ ਉਹ ਮਾਲਕ ਦਾ ਨਾਮ ਜਪੇ ਆਵਾਗਮਨ ਤੋਂ ਆਪਣੇ-ਆਪ ਨੂੰ ਅਜ਼ਾਦ ਕਰਵਾ ਲਵੇ ਅਤੇ ਉਹ ਉਨ੍ਹਾਂ ਤਮਾਮ ਖੁਸ਼ੀਆਂ ਨੂੰ,ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਾਸਲ ਕਰ ਲੈਂਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਰਮਾਂ ਦੀ ਮਾਰ ਤੋਂ ਬਚਣ ਲਈ ਮਾਲਕ ਦਾ ਨਾਮ ਸੰਜੀਵਨੀ ਹੈ ਮਾਲਕ ਦਾ ਨਾਮ ਫਿਰ ਤੋਂ ਇਨਸਾਨ ਨੂੰ ਜਿਉਂਦਾ ਕਰ ਦਿੰਦਾ ਹੈ ਮਾਲਕ ਫਿਰ ਤੋਂ ਉਸ ਜੀਵ ਦੇ ਗ਼ਮ, ਦੁੱਖ, ਦਰਦ ਚਿੰਤਾਵਾਂ ਮਿਟਾ ਕੇ ਉਸ  ਨੂੰ ਨਵਾਂ ਜੀਵਨ ਜਿਉਣ ਦੇ ਕਾਬਲ ਬਣਾ ਦਿੰਦਾ ਹੈ ਅਤੇ ਇਨਸਾਨ ਸਾਰੇ ਦੁੱਖ, ਦਰਦ, ਚਿੰਤਾਵਾਂ ਭੁਲਾ ਕੇ ਮਾਲਕ ਦੇ ਪਿਆਰ ਵਿੱਚ ਉਸ ਦੀ ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ ਉਸ ਜੀਵ ਨੂੰ ਕੋਈ ਕਮੀ ਨਹੀਂ ਰਹਿੰਦੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਜੀਵ ਮਾਲਕ ਦੇ ਨਾਮ ਦਾ ਸਿਮਰਨ ਕਰੇ।

ਤਾਂ ਕਾਮ ਵਾਸਨਾ ,ਕ੍ਰੋਧ, ਲੋਭ , ਮੋਹ, ਹੰਕਾਰ , ਮਨ-ਮਾਇਆ ਸਭ ਕਾਬੂ ‘ਚ ਆ ਸਕਦੇ ਹਨ ਇਸ ਲਈ ਅਸੀਂ ਤੁਹਾਨੂੰ ਲਗਭਗ ਰੋਜ਼ਾਨਾ ਪੁਕਾਰ-ਪੁਕਾਰ ਕੇ ਕਹਿੰਦੇ ਹਾਂ ਕਿ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ‘ਤੇ ਰਹੋ ਤਾਂ ਤੁਹਾਨੂੰ ਅਜਿਹਾ ਕੁਝ ਮਿਲ ਜਾਵੇ ਜਿਸ ਬਾਰੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਤਾਂ ਭਾਈ ! ਬਚਨ ਸੁਣ ਕੇ ਅਮਲ ਕਰਨਾ ਅਤੀ ਜ਼ਰੂਰੀ ਹੈ ਬਚਨ ਸੁਣਿਆ ਕਰੋ, ਅਮਲ ਕਰਿਆ ਕਰੋ ਤਾਂਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਮਿਲਣ ਅਤੇ ਹਰ ਗ਼ਮ, ਦੁੱਖ ਦਰਦ, ਚਿੰਤਾਵਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇ। (Saint Dr MSG)