ਕਿਹਾ, ਦੁਨੀਆ ਤੇ ਭਾਰਤੀ ਉਪ ਮਹਾਂਦੀਪ ਦੀ ਸੰਸਕ੍ਰਿਤੀ ‘ਚ ਰਾਮਾਇਣ ਦੀ ਡੂੰਘੀ ਤੇ ਵੱਖਰੀ ਛਾਪ
ਨਵੀਂ ਦਿੱਲੀ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਗਵਾਨ ਰਾਮ ਦੇ ਚਰਿੱਤਰ ਨੂੰ ਭਾਰਤੀ ਸੰਸਕ੍ਰਿਤੀ, ਦਰਸ਼ਨ, ਸੱਭਿਅਤਾ ਦਾ ਪ੍ਰਤੀਕ ਤੇ ਭਾਰਤੀ ਖਿੱਤੇ ‘ਚ ਮਾਨਵਤਾ ਨੂੰ ਜੋੜਨ ਦਾ ਸੂਤਰ ਦੱਸਦਿਆਂ ਕਿਹਾ ਕਿ ਅਯੁੱਧਿਆ ‘ਚ ਰਾਮ ਲੱਲ੍ਹਾ ਦੇ ਮੰਦਰ ਦਾ ਭੂਮੀ ਪੂਜਨ ਸਮਾਰੋਹ ਕੌਮੀ ਏਕਤਾ ਭਰਾਵਾਂ ਤੇ ਸੱਭਿਆਚਾਰਕ ਸਮਾਗਮ ਦਾ ਪ੍ਰੋਗਰਾਮ ਸਾਬਤ ਹੋਵੇਗਾ।
ਸ੍ਰੀਮਤੀ ਵਾਡਰਾ ਨੇ ਮੰਲਵਾਰ ਨੂੰ ਜਾਰੀ ਇੱਕ ਬਿਆਨ ‘ਚ ਕਾਮਨਾ ਕਰਦਿਆਂ ਕਿਹਾ, ”ਸਰਲਤਾ, ਸਾਹਸ, ਸੰਯਮ, ਤਿਆਗ, ਵਚਨਬੱਧਤਾ, ਦੀਨਬੰਧੂ ਰਾਮ ਨਾਮ ਦਾ ਸਾਰ ਹੈ। ਰਾਮ ਸਭ ‘ਚ ਹਨ, ਰਾਮ ਸਭ ਦੇ ਨਾਲ ਹਨ। ਭਗਵਾਨ ਰਾਮ ਤੇ ਮਾਤਾ ਸੀਤਾ ਦੇ ਸੰਦੇਸ਼ ਤੇ ਉਨ੍ਹਾਂ ਦੀ ਕਿਰਪਾ ਨਾਲ ਰਾਮਲੱਲ੍ਹਾ ਦੇ ਮੰਦਰ ਦੇ ਭੂਮੀ ਪੂਜਨ ਦਾ ਪ੍ਰੋਗਰਾਮ ਕੌਮੀ ਏਕਤਾ, ਏਕਤਾ ਭਾਈਚਾਰਾ ਤੇ ਸੱਭਿਆਚਾਰਕ ਸਮਾਗਮ ਦਾ ਮੌਕੇ ਬਣੇ। ਜਯ ਸਿਆਰਾਮ।” ਉਨ੍ਹਾਂ ਭਗਵਾਨ ਰਾਮ ਦੇ ਚਰਿੱਤਰ ਨੂੰ ਏਕਤਾ ਦਾ ਸੂਤਰ ਦੱਸਿਆ ਹੈ ਤੇ ਕਿਹਾ ਕਿ ਦੁਨੀਆ ਤੇ ਭਾਰਤੀ ਉਪ ਮਹਾਂਦੀਪ ਦੀ ਸੰਸਕ੍ਰਿਤੀ ‘ਚ ਰਾਮਾਇਣ ਦੀ ਡੂੰਘੀ ਤੇ ਵੱਖਰੀ ਛਾਪ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ