Dr. Baljit Kaur: ਚੰਡੀਗੜ੍ਹ। ਪੰਜਾਬ ਸਰਕਾਰ ਔਰਤਾਂ ਦੀ ਭਲਾਈ ਲਈ ਹਮੇਸ਼ਾ ਹੀ ਤੱਤਪੁਰ ਰਹਿੰਦੀ ਹੈ। ਇਸੇ ਲੜੀ ਤਹਿਤ ਅੱਜ ਵੀ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਧੀਆਂ ਤੇ ਭੈਣਾਂ ਨੂੰ ਰੱਖੜੀ ਦਾ ਤੋਹਫ਼ਾ ਦਿੱਤਾ ਹੈ। ਅੱਜ ਬਹੁਤ ਸਾਰੀਆਂ ਧੀਆਂ ਤੇ ਭੈਣਾਂ ਸਰਕਾਰ ‘ਤੇ ਮਾਣ ਮਹਿਸੂਸ ਕਰ ਰਹੀਆਂ ਹਨ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਆ ਕੇ ਕੀਤਾ। ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਧੀਆਂ-ਭੈਣਾਂ ਤੇ ਪੰਜਾਬ ਵਾਸੀਆਂ ਨੂੰ ਰੱਖੜੀ ਦੇ ਤਿਉਹਾਰ ਤੇ ਰੱਖੜ ਪੁੰਨਿਆ ਦੀਆਂ ਵਧਾਈਆਂ ਦਿੱਤੀਆਂ। Dr. Baljit Kaur
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨਾਲ ਜੁੜੀਆਂ ਕਈ ਸਕੀਮਾਂ ਵਿੱਚ ਬਦਲਾਅ ਕੀਤਾ ਹੈ। ਇਹ ਬਦਲਾਅ ਆਂਗਣਵਾੜੀ ਸੈਂਟਰਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਹੈਲਪਰਾਂ ਜੋ 20 ਸਾਲ ਤੋਂ ਸੇਵਾਵਾਂ ਦੇ ਰਹੀਆਂ ਹਨ ਉਨ੍ਹਾਂ ਨੂੰ ਦਸਵੀਂ ਆਧਾਰ ‘ਤੇ ਹੀ ਪਰਮੋਸ਼ਨ ਦਿੱਤੀ ਜਾਵੇਗੀ। ਪਹਿਲਾਂ ਭਰਤੀ ਹੋਈਆਂ ਹੈਲਪਰਾਂ ਨੂੰ 12ਵੀਂ ਪਾਸ ਹੋਣ ਲੋੜ ਨਹੀਂ ਹੈ। ਉਨ੍ਹਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ। 10 ਸਾਲ ਤੋਂ ਉੱਪਰ ਦੇ ਤਜ਼ਰਬੇ ਵਾਲੀਆਂ ਹੈਲਪਰਾਂ ਨੂੰ ਤਰੱਕੀ ਮਿਲੇਗੀ।
Dr. Baljit Kaur
ਕਿਸੇ ਹੈਲਪਰ ਜਾਂ ਵਰਕਰ ਦਾ ਹਾਦਸਾ ਹੋ ਜਾਂਦਾ ਹੈ ਜਾਂ ਬਿਮਾਰੀ ਦਾ ਸਿ਼ਕਾਰ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇੱਕ ਸਤੰਬਰ ਤੋਂ ਭਰਤੀ ਸ਼ੁਰੂ ਹੋਣ ਜਾ ਰਹੀ ਹੈ। 5000 ਨਵੀਆਂ ਹੈਲਪਰਾਂ ਤੇ ਵਰਕਰਾਂ ਭਰਤੀ ਕੀਤੀਆਂ ਜਾਣੀਆਂ ਹਨ। ਇਸ ਦੀ ਯੋਗਤਾ ਰੱਖਣ ਵਾਲੀਆਂ ਧੀਆਂ ਭੈਣਾਂ ਅਪਲਾਈ ਜ਼ਰੂਰ ਕਰਨ।
ਸਿਹਤ ਬੀਮਾ ਯੋਜਨਾ ਨਾਲ ਵੀ ਹੈਲਪਰਾਂ ਤੇ ਵਰਕਰਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸ਼ੀਰਵਾਦ ਸਕੀਮ ਤਹਿਤ ਪ੍ਰਾਈਵੇਟ ਕੈਫਿਆਂ ‘ਤੇ ਖੱਜਲ ਖੁਆਰੀ ਖਤਮ ਕਰਨ ਲਈ ਇਸ ਸਕੀਮ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਹੈ। ਇਸ ਨਾਲ ਪਾਰਦਰਸ਼ੀ ਵਧੇਗੀ ਤੇ ਲੋੜਵੰਦ ਧੀਆਂ ਭੈਣਾਂ ਲੁੱਟ ਦਾ ਸਿ਼ਕਾਰ ਨਹੀਂ ਹੋਣਗੀਆਂ।
Read Also: ਮਹਿਲਾਵਾਂ ਨੂੰ ਰੱਖੜੀ ਦਾ ਤੋਹਫ਼ਾ, 1500 ਵਾਲੀ ਸਕੀਮ ਨੂੰ ਮਨਜ਼ੂਰੀ, ਪੰਚਾਇਤਾਂ ਲਈ ਹੁਕਮ ਹੋਏ ਜਾਰੀ