9 ਜੁਲਾਈ ਅਤੇ 24 ਜੁਲਾਈਆਂ ਨੂੰ ਕੀਤੀਆਂ ਜਾਣਗੀਆਂ ਰੈਲੀਆਂ
ਨਵੀਂ ਦਿੱਲੀ। ਅੱਜ 26 ਜੂਨ ਨੂੰ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਦਿਆਂ ਪੂਰੇ 7 ਮਹੀਨੇ ਹੋ ਗਏ ਹਨ ਇਸ ਮੌਕੇ ’ਤੇ ਕਿਸਾਨ ਅੱਜ ਦੇਸ਼ ਭਰ ’ਚ ਰਾਜ ਭਵਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਗਲੇ ਮਹੀਨੇ 2 ਹੋਰ ਟਰੈਕਟਰ ਰੈਲੀਆਂ ਕਰਨ ਦਾ ਐਲਾਨ ਕੀਤਾ ।
ਟਿਕੈਤ ਨੇ ਕਿਹਾ ਕਿ ਅੱਜ ਦੀ ਮੀਟਿੰਗ ’ਚ ਅਸੀਂ ਆਪਣੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਸੀਂ ਦੋ ਰੈਲੀਆਂ ਕਰਨ ਦਾ ਫੈਸਲਾ ਕੀਤਾ ਹੈ ਜੋ 9 ਤੇ 24 ਜੁਲਾਈਆਂ ਨੂੰ ਕੀਤੀਆਂ ਜਾਣਗੀਆਂ 9 ਜੂਨ ਦੀ ਰੈਲੀ ’ਚ ਸ਼ਾਮਲੀ ਤੇ ਬਾਗਪਤ ਦੇ ਲੋਕ ਮੌਜ਼ੂਦ ਰਹਿਣਗੇ ਇਹ 10 ਜੁਲਾਈ ਨੂੰ ਸਿੰਘੂ ਬਾਰਡਰ ’ਤੇ ਪਹੁੰਚੇਗੀ 24 ਜੁਲਾਈ ਦੀ ਰੈਲੀ ’ਚ ਮੇਰਠ ਤੇ ਬਿਜਨੌਰ ਦੇ ਕਿਸਾਨ ਸ਼ਾਮਲ ਹੋਣਗੇ 25 ਜੁਲਾਈ ਨੂੰ ਇਹ ਰੈਲੀ ਗਾਜੀਪੁਰ ਬਾਰਡਰ ਪਹੁੰਚੇਗੀ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਪ੍ਰਧਾਨ ਗੌਰਵ ਟਿਕੈਤ ਨੇ ਕਿਹਾ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਸੀਂ ਅੱਜ ਪੂਰੇ ਦੇਸ਼ ’ਚ ਰਾਜਪਾਲ ਨੂੰ ਮੰਗ ਪੱਤਰ ਸੌਂਪਾਂਗੇ ਸਾਡਾ ਪ੍ਰਦਰਸ਼ਨ ਸ਼ਾਂਤੀਪੂਰਨ ਹੋਵੇਗਾ।
ਰਾਹੁਲ ਗਾਂਧੀ ਨੇ ਕਿਹਾ ਅਸੀਂ ਸੱਤਿਆਗ੍ਰਹਿ ਅੰਦੋਲਨ ਨਾਲ
ਓਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਿਸਾਨਾਂ ਦੀ ਹਮਾਇਤ ਕੀਤੀ ਹੈ ਰਾਹੁਲ ਗਾਂਧੀ ਨੇ ਅੱਜ ਟਵੀਟ ਕੀਤਾ ‘ਸਿੱਧੀ-ਸਿੱਧੀ ਗੱਲ ਹੈ-ਅਸੀਂ ਸੱਤਿਆਗ੍ਰਹਿ ਅੰਨਦਾਤਾ ਦੇ ਨਾਲ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।