ਰਾਜ ਸਭਾ ’ਚ ਹੰਗਾਮਾ : ਸਾਂਸਦਾਂ ਤੇ ਮਾਰਸ਼ਲਾਂ ਦਰਮਿਆਨ ਹੋਈ ਧੱਕਾ-ਮੁੱਕੀ ਦਾ ਵੀਡੀਓ ਆਇਆ ਸਾਹਮਣੇ

ਵਿਰੋਧੀਆਂ ਨੇ ਦੇਸ਼, ਲੋਕਤੰਤਰ ਨੂੰ ਸ਼ਰਮਸਾਰ ਕੀਤਾ : ਭਾਜਪਾ

  • ਰਾਜ ਸਭਾ ’ਚ ਮਾਰਸ਼ਲਾਂ ਦੇ ਵਤੀਰੇ ਸਬੰਧੀ ਉਪ ਰਾਸ਼ਟਰਪਤੀ ਨੂੰ ਮਿਲੇ ਵਿਰੋਧੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜ ਸਭਾ ’ਚ ਕੱਲ੍ਹ ਦੀਆਂ ਘਟਨਾਵਾਂ ਸਬੰਧੀ ਵਿਰੋਧੀ ਤੇ ਸਰਕਾਰ ਦਰਮਿਆਨ ਜੰਗ ਛਿੜ ਗਈ ਹੈ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਮੌਨਸੂਨ ਸੈਸ਼ਨ ਨੂੰ ਤੈਅ ਸਮੇਂ ਤੋਂ ਪਹਿਲਾਂ ਸਮਾਪਤ ਕਰਨ ’ਤੇ ਸਰਕਾਰ ਦੇ ਨਾਲ ਸਹਿਮਤੀ ਬਣੀ ਸੀ। ਇਸ ਦੌਰਾਨ ਸਿਰਫ਼ ਹੋਰ ਪੱਛੜਾ ਵਰਗ ਦੇ ਰਾਖਵਾਂਕਰਨ ਨਾਲ ਸਬੰਧਿਤ ‘ਸੰਵਿਧਾਨ ਸੋਧ 127 ਵਾਂ ਬਿੱਲ 2021’ ਪਾਸ ਕਰਨ ’ਤੇ ਸਹਿਮਤੀ ਬਣੀ ਸੀ ਸਦਨ ’ਚ ਸਰਕਾਰ ਨੇ ਸਾਧਾਰਨ ਬੀਮੇ ਨਾਲ ਸਬੰਧਿਤ ਬਿੱਲ ਵੀ ਵਿਰੋਧੀਆਂ ’ਤੇ ਥੋਪਣ ਦੀ ਕੋਸ਼ਿਸ਼ ਕੀਤੀ।

ਇਸ ਕਾਰਨ ਵਿਰੋਧੀ ਧਿਰ ਦੇ ਆਗੂਆਂ ਨੂੰ ਵਿਰੋਧ ਜਤਾਉਣਾ ਪਿਆ ਇਸ ਲਈ ਸਦਨ ’ਚ ਵਿਵਸਥਾ ਤੇ ਹੰਗਾਮਾ ਦੀ ਸਥਿਤੀ ਬਣਨ ਦਾ ਜਿੰਮੇਵਾਰ ਵਿਰੋਧੀ ਧਿਰਾਂ ਨੂੰ ਨਹੀਂ ਠਹਿਰਾਇਆ ਜਾ ਸਕਦਾ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਅੰਦਰ ਸੜਕ ’ਤੇ ਕੀਤੇ ਜਾਣ ਵਾਲੇ ਵਿਰੋਧ ਵਰਗਾ ਵਿਹਾਰ ਕੀਤਾ।

ਇਸ ਨਾਲ ਨਾ ਸਿਰਫ਼ ਦੇਸ਼ ਸਗੋਂ ਲੋਕਤੰਤਰ ਸ਼ਰਮਸਾਰ ਹੋਇਆ ਹੈ ਰਾਜ ਸਭਾ ’ਚ ਬੁੱਧਵਾਰ ਦੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਵਿਰੋਧੀ ਧਿਰ ਦੇ ਸਾਂਸਦ ਤੇ ਮਾਰਸ਼ਲਾਂ ਦਰਮਿਆਨ ਕਿੇਵੀਂ ਧੱਕਾ-ਮੁੱਕੀ ਹੋਈ ਹੈ ਕੁਝ ਮਹਿਲਾ ਸਾਂਸਦਾਂ ਤੇ ਲੇਡੀ ਮਾਰਸ਼ਲਾਂ ਦਰਮਿਆਨ ਵੀ ਧੱਕਾ ਮੁੱਕੀ ਹੋਈ ਹੈ। ਓਧਰ ਸੰਸਦ ਦੇ ਹਾਲ ਹੀ ’ਚ ਸਮਾਪਤ ਹੋਏ ਮੌਨਸੂਨ ਸੈਸ਼ਨ ਦੌਰਾਨ ਮਾਰਸ਼ਲਾਂ ਸੁਰੱਖਿਆ ਕਰਮੀਆਂ ਦੇ ਵਰਤਾਅ ਸਬੰਧੀ ਕਾਂਗਰਸ, ਤ੍ਰਿਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕਸ਼ਗਮ ਸਮੇਤ 15 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀਰਵਾਰ ਨੂੰ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।

ਕੀ ਹੈ ਮਾਮਲਾ :

ਸੰਸਦ ਦਾ ਸੈਸ਼ਨ 13 ਅਗਸਤ ਤੱਕ ਸੀ ਪਰ ਰਾਜ ਸਭਾ ਤੇ ਲੋਕ ਸਭਾ ’ਚ ਪੱਖ ਤੇ ਵਿਰੋਧੀਆਂ ਦਰਮਿਆਨ ਬਣੇ ਅੜਿੱਕੇ ਕਾਰਨ ਇਸ ਨੂੰ 12 ਅਗਸਤ ਨੂੰ ਹੀ ਸਮਾਪਤ ਕਰਨਾ ਪਿਆ ਸੈਸ਼ਨ ਦੌਰਾਨ ਰਾਜ ਸਭਾ ’ਚ ਵਿਰੋਧੀਆਂ ਨੇ ਭਾਰੀ ਹੰਗਾਮਾ ਕੀਤਾ ਤੇ ਸਦਨ ’ਚ ਜਨਰਲ ਸਕੱਤਰ ਦੀ ਮੇਜ ’ਤੇ ਵਿਰੋਧੀ ਪਾਰਟੀਆਂ ਦੇ ਮੈਂਬਰ ਚੜ੍ਹ ਕੇ ਬੈਠ ਗਏ।

ਭਾਜਪਾ ਆਗੂ ਪਿਊਸ਼ ਗੋਇਲ ਨੇ ਜਾਂਚ ਦੀ ਕੀਤੀ ਮੰਗ

ਇਸ ਦਰਮਿਆਨ ਰਾਜ ਸਭਾ ’ਚ ਸਦਨ ਦੇ ਆਗੂ ਪਿਊਸ਼ ਗੋਇਲ ਨੇ ਹੰਗਾਮਾ ਕਰ ਰਹੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ