ਅਮਲੋਹ (ਅਨਿਲ ਲੁਟਾਵਾ)। ਭਾਰਤ ਦੀ ਆਜ਼ਾਦੀ ਦੀ 74 ਵੀ ਵਰ੍ਹੇਗੰਢ ਮਨਾਉਂਦੇ ਹੋਏ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਸੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਸ੍ਰੀ ਸੀਤਲਾ ਮਾਤਾ ਮੰਦਿਰ ਅਮਲੋਹ ਵਿਖੇ ਰਜਨੀਸ਼ ਗਰਗ ਪ੍ਧਾਨ ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਪ੍ਰਣਾਮ ਕਰਦੇ ਹੋਏ ਭਾਰਤ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੇਸ਼ ਪ੍ਰਤੀ ਸੱਚੀ ਭਾਵਨਾ ਨਾਲ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੰਗਾ ਪੁਰੀ ਵੱਲੋਂ ਸਮਾਗਮ ਵਿੱਚ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਅਤੇ ਟਰੱਸਟ ਦੇ ਚੈਅਰਮੈਨ ਵਿਨੈ ਪੁਰੀ ਦੀ ਭਰਪੂਰ ਪ੍ਰਸੰਸਾਂ ਕਰਦਿਆਂ ਉਨ੍ਹਾਂ ਮੰਦਿਰ ਕਮੇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ
ਦੇਸ਼ ਭਗਤੀ ਗੀਤ ਪੇਸ਼ ਕੀਤੇ (Sri Sitala Mata Mandir)
ਇਸ ਮੌਕੇ ‘ਅਮਲੋਹ ਪਬਲਿਕ ਸਕੂਲ’ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ ‘ਤੇ ਫਲਾਇੰਗ ਵਰਡ ਦੀ ਡਰੈਕਟਰ ਅੰਜਲੀ ਅਬਰੋਲ ਅਤੇ ਉਨ੍ਹਾਂ ਦੇ ਇੰਨਸੀਚਿਉਟ ਦੇ ਬੱਚਿਆਂ ਵਲੋਂ ਦੇਸ਼ ਭਗਤੀ ਗੀਤ ਪੇਸ਼ ਕੀਤੇ ਸੰਗੀਤ ਦੀ ਦੁਨੀਆ ਵਿੱਚ ਆਪਣਾ ਅਲੱਗ ਮੁਕਾਮ ਬਨਾਉਣ ਵਾਲੇ ਅਮਲੋਹ ਦੇ ਜੰਮਪਲ ਬੋਬੀ ਧੀਮਾਨ ਨੇ ਦੇਸ਼ ਭਗਤੀ ਦੇ ਗੀਤ ਨਾਲ ਲੋਕਾਂ ਦਾ ਮਨ ਮੋਹ ਲਿਆ।
ਟਰੱਸਟ ਨੂੰ ਸਹਿਯੋਗ ਦਾ ਭਰੋਸਾ ਦਵਾਇਆ
ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ ਨੇ ਆਏ ਸਭ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮੁੱਖ ਮਹਿਮਾਨ ਗੰਗਾ ਪੁਰੀ ਦਾ ਸਨਮਾਨ ਕੀਤਾ।ਅਮਲੋਹ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਮੀਨਾ ਗੋਇਲ ਨੇ ਸ੍ਰੀ ਸੀਤਲਾ ਮਾਤਾ ਵੈਲਫ਼ੇਅਰ ਟਰੱਸਟ ਦੇ ਕੰਮਾਂ ਦੀ ਸਲਾਂਘਾ ਕਰਦਿਆਂ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀ ਅਧਿਆਪਿਕਾ ਸ੍ਰੀ ਮਤੀ ਮੀਨੂ ਪਜਨੀ ਨੇ ਟਰੱਸਟ ਨੂੰ ਆਰਥਿਕ ਮਦਦ ਦਿੰਦਿਆਂ ਮਾਨਵਤਾ ਭਲਾਈ ਦੇ ਹੋਰ ਕਾਰਜਾਂ ਲਈ ਵੀ ਟਰੱਸਟ ਨੂੰ ਸਹਿਯੋਗ ਦਾ ਭਰੋਸਾ ਦਵਾਇਆ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਲੁਟਾਵਾ,ਵਿਸ਼ਾਲ ਖੁੱਲਰ ਵਿਨੈ ਪੁਰੀ, ਜਤਿਨ ਪੁਰੀ, ਗੁਲਸ਼ਨ ਤੱਗੜ,ਦੀਪਕ ਮੜਕਣ ਅਮਿਤ ਬੰਸਲ,ਰਾਜੀਵ ਧਾਮੀ ,ਸੰਦੀਪ ਖੁੱਲਰ,ਅਮਰ ਢੰਡ,ਭੂਸ਼ਣ ਗੋਇਲ,ਯੋਗੇਸ਼ ਬਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜ਼ੂਦ ਸਨ।