ਰਾਜਨਾਥ ਨੇ ਪਾਕਿ ਨੂੰ ਸੁਣਾਈਆਂ ਖਰੀਆਂ

ਇਸਲਾਮਾਬਾਦ। ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸਲਾਮਾਬਾਦ ‘ਚ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਨੂੰ ਸ਼ੀਸ਼ਾ ਵਿਖਾਇਆ। ਰਾਜਨਾਥ ਨ ੇਪਾਕਿਸਤਾਨ ਦੀ ਧਰਤੀ ‘ਤੇ ਹੀ ਪਾਕਿਸਤਾਨ ਨੂੰ ਖੂਬ ਸੁਣਾਇਆ। ਸਿੰਘ ਨ ੇਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਲੰਬੇ ਸਮੇਂ ਤੋਂ ਪਨਾਹ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਕਾਨਫਰਸ ‘ਚ ਰਾਜਨਾਥ ਦੀ ਸਪੀਚ ਨਾਲ ਪਾਕਿਸਤਾਨ ਕਾਫ਼ੀ ਅਸਹਿਜ ਹੋ ਗਿਆ। ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਵੀ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਘੇਰਿਆ।