ਰਾਜਨਾਥ ਸਿੰਘ ਨੇ ਚਰਨ ਸਿੰਘ ਦੀ ਜੈਅੰਤੀ ’ਤੇ ਕੀਤਾ ਨਮਨ
ਨਵੀਂ ਦਿੱਲੀ। ਕੇਂਦਰੀ ਰੱÎਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਅੱਜ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੇ ਕੁਝ ਕਿਸਾਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ ਤੇ ਉਮੀਦ ਹੈ ਕਿ ਉਹ ਛੇਤੀ ਹੀ ਆਪਣਾ ਅੰਦੋਲਨ ਸਮਾਪਤ ਕਰਨਗੇ।
ਚੌਧਰੀ ਚਰਨ ਸਿੰਘ ਦੇਸ਼ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਹ 28 ਜੁਲਾਈ, 1979 ਤੋਂ 14 ਜਨਵਰੀ 1980 ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਰਹੇ। ਅੱਜ ਉਨ੍ਹਾਂ ਦੀ 118 ਵੀ ਜੈਅੰਤੀ ਹੈ। ਸਿੰਘ ਨੇ ਚੌਧਰੀ ਚਰਨ ਸਿੰਘ ਦੀ ਜੈਅੰਤੀ ਕਿਸਾਨ ਦਿਵਸ ’ਤੇ ਲੜੀਵਾਰ ਟਵੀਟ ਕਰਕੇ ਕਿਹਾ, ਸਾਬਕਾ ਪ੍ਰਧਾਨ ਮੰਤਰੀ ਤੇ ਦੇਸ਼ ਦੇ ਸਭ ਤੋਂ ਸਨਮਾਨਿਤ ਕਿਸਾਨ ਆਗੂਆਂ ’ਚ ਮੋਹਰੀ, ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਮੈਂ ਸਮਰਣ ਤੇ ਨਮਨ ਕਰਦਾ ਹਾਂ। ਚੌਧਰੀ ਸਾਹਿਬ ਜੀਵਨ ਭਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਆਵਾਜ਼ ਦਿੰਦੇ ਰਹੇ ਤੇ ਉਨ੍ਹਾਂ ਦੇ ਕਲਿਆਣ ਲਈ ਕੰਮ ਕਰਦੇ ਰਹੇ। ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਲਿਖਿਆ, ਚੌਧਰੀ ਚਰਨ ਸਿੰਘ ਚਾਹੁੰਦੇ ਸਨ ਕਿ ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧੇ, ਉਨ੍ਹਾਂ ਦੀ ਫਸਲਾਂ ਦਾ ਲਾਭਕਾਰੀ ਮੁੱਲ ਮਿਲੇ ਤੇ ਕਿਸਾਨਾਂ ਦਾ ਮਾਨ ਸਨਮਾਨ ਸੁਰੱਖਿਅਤ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.