Welfare Work: ਰਜਿੰਦਰ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Welfare Work
ਤਲਵੰਡੀ ਸਾਬੋ: ਸਰੀਰਦਾਨੀ ਮਾਤਾ ਰਜਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ। ਸਰੀਰਦਾਨੀ ਰਜਿੰਦਰ ਕੌਰ ਇੰਸਾਂ ਦੀ ਪੁਰਾਣੀ  ਤਸਵੀਰ

ਬਲਾਕ ਦੇ 64ਵੇਂ ਅਤੇ ਪਿੰਡ ਦੇ ਅੱਠਵੇਂ ਸਰੀਰਦਾਨੀ ਬਣੇ | Welfare Work

Welfare Work: (ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆ ਦੇ ਪ੍ਰੇਮੀ ਸੇਵਕ ਗੁਰਾਂਜੀਤ ਸਿੰਘ ਇੰਸਾਂ ਦੇ ਮਾਤਾ ਰਜਿੰਦਰ ਕੌਰ ਇੰਸਾਂ (79) ਪਤਨੀ ਸੱਚਖੰਡ ਵਾਸੀ ਗੋਬਿੰਦਰ ਸਿੰਘ ਨੇ ਬਲਾਕ ਦੇ 64ਵੇਂ ਅਤੇ ਪਿੰਡ ਦੇ ਅੱਠਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ।

ਵੇਰਵਿਆਂ ਅਨੁਸਾਰ ਰਜਿੰਦਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਾਂਜੀਤ ਸਿੰਘ ਇੰਸਾਂ, ਦਿਉਰ ਰਾਜਿੰਦਰ ਸਿੰਘ, ਜਵਾਈ ਵਰਿੰਦਰ ਸਿੰਘ ਇੰਸਾਂ, ਭਤੀਜੇ ਹਰਪ੍ਰੀਤ ਸਿੰਘ ਤੇ ਪੋਤਰੇ ਅਜੈਪ੍ਰੀਤ ਸਿੰਘ ਇੰਸਾਂ ਨੇ ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ।

ਇਹ ਵੀ ਪੜ੍ਹੋ: Assam Mine Accident: ਅਸਾਮ ਖਾਨ ਹਾਦਸਾ, 72 ਘੰਟਿਆਂ ਤੋਂ 8 ਮਜ਼ਦੂਰ ਫਸੇ

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸਮੂਹ ਪਰਿਵਾਰ ਨੇ ਏਐੱਨਏ ਆਯੂਰਵੈਦਿਕ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ (ਬਰੇਲੀ) ਯੂਪੀ ਨੂੰ ਦਾਨ ਕੀਤਾ ਗਿਆ। ਉਨ੍ਹਾਂ ਦੀ ਬੇਟੀ ਧਰਿੰਦਰ ਕੌਰ ਇੰਸਾਂ, ਰੁਪਿੰਦਰ ਕੌਰ ਇੰਸਾਂ ਤੇ ਨੂੰਹ ਰੁਪਿੰਦਰ ਕੌਰ ਇੰਸਾਂ ਨੇ ਅਰਥੀ ਨੂੰ ਮੋਢਾ ਦਿੱਤਾ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਅਤੇ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਰਜਿੰਦਰ ਕੌਰ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ ਦੇ ਆਕਾਸ਼ ਗੁੰਜਾਊਂ ਨਾਅਰਿਆਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਇਸ ਸਬੰਧੀ ਤਰਸੇਮ ਸਿੰਘ ਇੰਸਾਂ 85 ਮੈਂਬਰ ਤੇ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਤਿਉਣਾ ਪੁਜਾਰੀਆ ਦੇ ਮਾਤਾ ਰਜਿੰਦਰ ਕੌਰ ਇੰਸਾਂ ਨੇ ਜਿੱਥੇ ਜਿਉਂਦੇ ਜੀਅ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ’ਚ ਹਿੱਸਾ ਲਿਆ ਉੱਥੇ ਹੀ ਉਨ੍ਹਾਂ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਹਾਨ ਕਾਰਜ ਕੀਤਾ ਗਿਆ ਹੈ ਇਸ ਮੌਕੇ ਨਗਰ ਪੰਚਾਇਤ ਸਮੇਤ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਉਕਤ ਸਮਾਜ ਭਲਾਈ ਕਾਰਜ ਦੀ ਰੱਜ ਕੇ ਸਲਾਹੁਤਾ ਕੀਤੀ।

ਇਸ ਮੌਕੇ ਸੁਖਦੇਵ ਸਿੰਘ ਇੰਸਾਂ, ਅਮਰ ਸਿੰਘ ਪ੍ਰੇਮੀ ਸੇਵਕ, ਨਿਰੰਜਨ ਸਿੰਘ, ਗੁਰਜੰਟ ਸਿੰਘ ਇੰਸਾਂ ਮਾਸਟਰ, ਭੋਲਾ ਸਿੰਘ ਇੰਸਾਂ ਗੁਰੂਸਰ, ਜਰਨੈਲ ਸਿੰਘ ਇੰਸਾਂ ਨਥੇਹਾ, ਗੁਰਜੰਟ ਸਿੰਘ ਇੰਸਾਂ, ਸਾਬਕਾ ਸਰਪੰਚ ਗੁਰਜੰਟ ਸਿੰਘ ਤਿਉਣਾ, ਕੁਲਵਿੰਦਰ ਸਿੰਘ ਇੰਸਾਂ ਸਮੇਤ ਬਲਾਕ ਤਲਵੰਡੀ ਸਾਬੋ ਦੇ ਜਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਰਿਸ਼ਤੇਦਾਰ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਤੇ ਵੱਡੀ ਤਦਾਦ ਵਿੱਚ ਪਿੰਡ ਵਾਸੀ ਸ਼ਾਮਲ ਸਨ। Welfare Work

LEAVE A REPLY

Please enter your comment!
Please enter your name here