- ਰਾਜਸਥਾਨ ਨੇ ਬਣਾਇਆ ਰਿਕਾਰਡ, ਟੀਚੇ ਦਾ ਪਿੱਛਾ ਕਰਦਿਆਂ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ
- ਸੈਮਸਨ ਤੇ ਤੇਵਤੀਆ ਨੇ ਸੱਤ-ਸੱਤ ਛੱਕੇ ਜੜੇ
- ਮਿਅੰਕ ਅਗਰਵਾਲ (106) ਤੇ ਲੋਕੇਸ਼ ਰਾਹੁਲ (69) ਦੌਣਾਂ ਬਣਾਈਆਂ
ਸ਼ਾਰਜਾਹ। ਵਿਕਟਕੀਪਰ ਸੰਜੂ ਸੈਮਸਨ (85) ਤੇ ਰਾਹੁਲ ਤੇਵਤੀਆ (53) ਨੇ ਛੱਕਿਆਂ ਦਾ ਮੀਂਹ ਵਰ੍ਹਾਉਂਦਿਆਂ ਰਾਜਸਥਾਨ ਰਾਇਲਸ ਨੇ ਵਿਸ਼ਾਲ ਟੀਚੇ ਦਾ ਸਫ਼ਲਤਾਪੂਰਵਕ ਪਿੱਛਾ ਕਰਦਿਆਂ ਕਿੰਗਜ਼ ਇਲੈਵਨ ਪੰਜਾਬ ‘ਤੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ ਤੇ ਆਈਪੀਐਲ ‘ਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ।
ਪੰਜਾਬ ਨੇ ਓਪਨਰ ਬੱਲੇਬਾਜ਼ ਮਿਅੰਕ ਅਗਰਵਾਲ (106) ਦੇ ਪਹਿਲੇ ਆਈਪੀਐਲ ਸੈਂਕੜੇ ਤੇ ਉਸਦੀ ਕਪਤਾਨ ਲੋਕੇਸ਼ ਰਾਹੁਲ (69) ਨਾਲ ਪਹਿਲੀ ਵਿਕਟ ਲਈ 183 ਦੌੜਾਂ ਦੀ ਵੱਡੀ ਸਾਂਝੇਦਾਰੀ ਦੀ ਮੱਦਦ ਨਾਲ 20 ਓਵਰਾਂ ‘ਚ 2 ਵਿਕਟਾਂ ‘ਤੇ 223 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਪਰ ਰਾਜਸਥਾਨ ਨੇ 19.3 ਓਵਰਾਂ ‘ਚ ਛੇ ਵਿਕਟਾਂ ‘ਤੇ 226 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਹਾਸਲ ਕਰ ਲਈ। ਰਾਜਸਥਾਨ ਨੇ ਆਈਪੀਐਲ ਇਤਿਹਾਸ ‘ਚ ਟੀਚੇ ਦਾ ਪਿੱਛਾ ਕਰਦਿਆਂ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਸੈਮਸਨ ਤੇ ਤੇਵਤੀਆ ਨੇ ਸੱਤ-ਸੱਤ ਹਵਾਈ ਛੱਕੇ ਉਡਾ ਕੇ ਪੰਜਾਬ ਦੇ ਹੱਥੋਂ ਜਿੱਤ ਖੋਹ ਲਈ। ਤੇਵਤੀਆ ਨੇ 18ਵੇਂ ਓਵਰ ‘ਚ ਤੇਜ਼ ਗੇਂਦਬਾਜ਼ ਸ਼ੇਲਡਨ ਕਾਂਟ੍ਰੇਲ ਦੀਆਂ ਗੇਂਦਾਂ ‘ਤੇ ਪੰਜ ਛੱਕੇ ਉੱਡਾ ਕੇ ਮੈਚ ਦਾ ਪਲੜਾ ਰਾਜਸਥਾਨ ਵੱਲ ਝੁਕਾ ਦਿੱਤਾ। ਰਾਜਸਥਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦੋਂਕਿ ਪੰਜਾਬ ਨੂੰ ਤਿੰਨ ਮੈਚਾਂ ‘ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।
- ਰਾਜਸਥਾਨ ਨੇ 19.3 ਓਵਰਾਂ ‘ਚ ਛੇ ਵਿਕਟਾਂ ‘ਤੇ 226 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਹਾਸਲ ਕੀਤੀ
- ਪੰਜਾਬ ਨੇ 223 ਦੌੜਾਂ ਦਾ ਵਿਸ਼ਾਲ ਸਕੋਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.