ਬੀਕਾਨੇਰ, ਏਜੰਸੀ
ਕੇਂਦਰੀ ਜਲ ਵਸੀਲੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਮਜ਼ਬੂਰੀ ‘ਚ ਆਪਣੀ ਹੋਦ ਨੂੰ ਬਚਾਉਣ ਲਈ ਬਣਾਇਆ ਗਿਆ ਮਹਾਗਠਜੋੜ ਘੋਰ ਪਰਿਵਾਰਵਾਦ, ਸੰਪਰਦਾਇਵਾਦ, ਜਾਤੀਵਾਦ, ਤੁਸ਼ਟੀਕਰਨ ਅਤੇ ਧਨ ਬਲ ਦੇ ਆਧਾਰ ‘ਤੇ ਬਣਾਇਆ ਗਿਆ ਬੇਮੇਲ ਗਠਜੋੜ ਹੈ ਜਿਸ ਦਾ ਨਾ ਕੋਈ ਆਗੂ ਹੈ ਅਤੇ ਨਾ ਹੀ ਸਿਧਾਂਤ ਹੈ ਬੀਕਾਨੇਰ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਸ੍ਰੀ ਮੇਘਵਾਲ ਅੱਜ ਪਾਰਟੀ ਅਹੁਦਾਅਧਿਕਾਰੀਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੌਧਨ ਕਰ ਰਹੇ ਸਨ ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਮਾਨਦਾਰ, ਕਮਰਠ, ਊਰਜਵਾਨ ਅਤੇ ਭਾਰਤੀ ਸੱਭਿਆਚਾਰਕ ਅਤੇ ਮਜ਼ਬੂਤ ਸਿਆਸੀ ਇੱਛਾ ਸ਼ਕਤੀ, ਅੱਤਵਾਦ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਦੇ ਸੰਵਾਹਕ ਅਗਵਾਈ ਪੁਰਸ਼ ਹੈ ਜੋ ਦੇਸ਼ ਨੂੰ ਲਗਾਤਾਰ ਵਿਸ਼ਵ ਗੁਰੂ ਦੇ ਰੂਪ ‘ਚ ਸਥਾਪਿਤ ਕਰਨ ਲਈ ਮਿਹਨਤ ਕਰ ਰਹੇ ਹਨ।
ਭਾਜਪਾ ਉਮੀਦਵਾਰ ਸੌ ਫੀਸਦੀ ਰਿਕਾਰਡ ਜਿੱਤ ਦਰਜ ਕਰਨਗੇ
ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਮਜ਼ਬੂਤ ਤੇ ਫੈਸਲਾਕੁੰਨ ਅਗਵਾਈ ‘ਚ ਦੇਸ਼ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਹਰ ਘਰ ਤੋਂ ਮੋਦੀ ਦੀ ਜੈ ਜੈਕਾਰ ਹੋਣ ਅਤੇ ਜਨਤਾ ਨੂੰ ਮਿਲੇ ਪ੍ਰਤੱਖ ਲਾਭ ਤੋਂ ਕਾਂਗਰਸ ‘ਚ ਨਿਰਾਸ਼ਾ ਦਾ ਮਾਹੌਲ ਹੈ ਕਾਂਗਰਸ ਅਤੇ ਹੋਰ ਵਿਰਧੀ ਧਿਰ ਸ੍ਰੀ ਮੋਦੀ ਦੀਆਂ ਯੋਜਨਾਵਾਂ ਦੀ ਸਫਲਤਾ ਤੋਂ ਘਬਰਾ ਕੇ ਜਨਤਾ ‘ਚ ਵਹਿਮ ਤੇ ਕੂੜ ਪ੍ਰਚਾਰ ਫੈਲਾਉਣ ਦਾ ਕੰਮ ਕਰ ਰਹੀਆਂ ਹਨ ਇਸ ਮੌਕੇ ਬੀਕਾਨੇਰ ਲੋਕ ਸਭਾ ਚੋਣਾਂ ਦੇ ਨਵੇਂ ਇੰਚਾਰਜ ਦਸ਼ਰਥ ਸਿੰਘ ਸੇਖਾਵਤ ਨੇ ਕਿਹਾ ਕਿ ਬੀਕਾਨੇਰ ਸ਼ਹਿਰ ਅਤੇ ਲੋਕ ਸਭਾ ਖੇਤਰ ਨਾਲ ਉਨ੍ਹਾਂ ਦਾ ਪੁਰਾਣਾ ਜੁੜਾਵ ਹੈ ਅਤੇ ਬੀਕਾਨੇਰ ਦੇ ਨਿਸ਼ਠਾਵਾਨ, ਕਮਰਠ, ਊਰਜਵਾਨ ਵਰਕਰਾਂ ਦੇ ਦਮ ‘ਤੇ ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰ ਸੌ ਫੀਸਦੀ ਰਿਕਾਰਡ ਜਿੱਤ ਕਰਕੇ ਲੋਕ ਸਭਾ ‘ਚ ਅਗਵਾਈ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।