ਰਾਜਸਥਾਨ: ਵੱਧ ਅਬਾਦੀ ਵਾਲੇ ਸ਼ਹਿਰਾਂ ‘ਚ ਹੋਣਗੀਆਂ ਬਿਹਤਰ ਸਹੂਲਤਾਂ

Rajasthan, Development, Cities, Population,Facilities, Rathore

ਜੈਪੁਰ: ਰਾਜਸਥਾਨ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਰਾਜਿੰਦਰ ਰਾਠੌੜ ਨੇ ਕਿਹਾ ਹੈ ਕਿ ਰਾਜ ਵਿੱਚ ਇੱਕ ਲੱਖ ਤੋਂ ਜ਼ਿਆਦਾ ਅਬਾਦੀ ਵਾਲੇ ਸ਼ਹਿਰਾਂ ਵਿੱਚ ਅੰਮ੍ਰਿਤ ਯੋਜਨਾ ਤਹਿਤ ਸੀਵਰੇਜ, ਡਰੇਨਜ਼ ਸਮੇਤ  ਵੱਖ ਵੱਖ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਰਾਠੌੜ ਨੇ ਚੁਰੂ ‘ਚ ਰੱਖਿਆ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ

ਸ੍ਰੀ ਰਾਠੌੜ ਅੱਜ ਚੁਰੂ ਜ਼ਿਲ੍ਹਾ ਸਕੱਤਰੇਤ ‘ਤੇ ਅੰਮ੍ਰਿਤ ਯੋਜਨਾ ਦੀ ਦੂਜੇ ਵਰ੍ਹੇਗੰਢ ਮੌਕੇ 144.99 ਕਰੋੜ ਦੀ ਲਾਗਤ ਨਾਲ ਬਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੀਂਹ ਪੱਥਰ ਰੱਖਣ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਤਹਿਤ ਗਾਜਸਰ ਗਨਾਣੀ ਦਾ 6.33 ਕਰੋੜ ਰੁਪਏ ਲਾਗਤ ਨਾਲ ਮਜ਼ਬੂਤ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੁਰੂ ਸ਼ਹਿਰ ਵਿੱਚ ਹਰਿਆਲੀ ਅਤੇ ਸਵੱਛ ਵਾਤਾਵਰਨ ਲਈ 248.54 ਲੱਖ ਰੁਪਏ ਦੀ ਲਾਗਤ ਨਾਲ ਅਗਰਸੈਨ ਨਗਰ, ਗਾਂਧੀ ਨਗਰ, ਹਾਊਸਿੰਗ ਬੋਰਡ ਕਲੋਨੀ, ਵਣ ਵਿਹਾਰ ਕਲੋਨੀ, ਇੰਦਰਮਣੀ ਪਾਰਕ ਤੇ ਫੌਜੀ ਬਸਤੀ ਵਿੱਚ ਛੇ ਪਾਰਕਾਂ ਦਾ ਵਿਕਾਸ ਕੀਤਾ ਜਾਵੇਗਾ।

LEAVE A REPLY

Please enter your comment!
Please enter your name here