ਪੰਕਜ ਨੇ ਭਾਰਤ ਵੱਲੋਂ ਦੋ ਟੈਸਟ ਤੇ ਇੱਕ ਰੋਜ਼ਾ ਖੇਡਿਆ
ਜੈਪੁਰ। ਰਾਜਸਥਾਨ ਦੇ ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈ ਲਿਆ ਹੈ ਰਾਜਸਥਾਨ ਦੀ 2010-11 ਤੇ 2011-12 ’ਚ ਲਗਾਤਾਰ ਰਣਜੀ ਦੀ ਖਿਤਾਬੀ ਜਿੱਤ ਦੇ ਸੂਤਰਧਾਰ ਰਹੇ ਪੰਕਜ ਨੇ ਭਾਰਤ ਵੱਲੋਂ ਦੋ ਟੈਸਟ ਤੇ ਇੱਕ ਰੋਜ਼ਾ ਖੇਡਿਆ ਉਹ ਇਸ ਤੋਂ ਇਲਾਵਾ ਆਈਪੀਐਲ ’ਚ ਪੰਜ ਸੈਸ਼ਨਾਂ ’ਚ ਖੇਡੇ ਤੇ 20 ਮੈਚਾਂ ’ਚ 11 ਵਿਕਟਾਂ ਹਾਸਲ ਕੀਤੀਆਂ ਪੰਕਜ ਨੇ ਇੱਕ ਬਿਆਨ ’ਚ ਕਿਹਾ, ਇਹ ਇੱਕ ਸੌਖਾ ਫੈਸਲਾ ਨਹੀਂ ਸੀ ਪਰ ਹਰ ਖਿਡਾਰੀ ਦੇ ਜੀਵਨ ’ਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਨੂੰ ਸੰਨਿਆਸ ਲੈਣਾ ਪੈਂਦਾ ਹੈ ਤੇ ਰਲੀਆਂ ਮਿਲੀਆਂ ਭਾਵਨਾਵਾਂ ਦੇ ਨਾਲ ਮੈਂ ਅਧਿਕਾਰਿਕ ਤੌਰ ’ਤੇ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ।
ਮੇਰੇ ਲਈ ਅੱਜ ਦਾ ਦਿਨ ਬਹੁਤ ਮੁਸ਼ਕਲ ਹੈ ਪਰ ਇਹ ਭਾਵਨਾਵਾਂ ਤੇ ਸਨਮਾਨ ਨੂੰ ਪ੍ਰਗਟ ਕਰਨ ਦਾ ਵੀ ਦਿਨ ਹੈ ਆਰਸੀਏ, ਬੀਸੀਸੀਆਈ, ਆਈਪੀਐਲ ਤੇ ਸੀਏਪੀ ਦੇ ਲਈ ਖੇਡਣਾ ਮੇਰੇ ਲਈ ਵੱਡਾ ਸਨਮਾਨ ਰਿਹਾ ਹੈ ਮੈਂ 15 ਸਾਲਾਂ ਤੱਕ ਆਰਸੀਏ ਦਾ ਹਿੱਸਾ ਰਿਹਾ ਤੇ ਮੈਂ ਕਈ ਕਿਰਤੀਮਾਨ ਹਾਸਲ ਕੀਤੇ ਤੇ ਆਰਸੀਏ ਦੀ ਛੱਤ ਦੇ ਹੇਠਾਂ ਮੈਂ ਅਪਾਰ ਤਜ਼ਰਬਾ ਹਾਸਲ ਕੀਤਾ ਆਰਸੀਏ ਦੇ ਨਾਲ ਮੇਰਾ ਸਫ਼ਰ ਹਮੇਸ਼ਾ ਮੇਰੇ ਲਈ ਯਾਦਗਾਰ ਰਹੇਗਾ ਤੇ ਹਮੇਸ਼ਾ ਮੇਰੀ ਪਹਿਲ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।